ਅੱਠ ਸਾਲਾ ਵਾਤਾਵਰਨ ਕਾਰਕੁਨ ਨੇ ਮੋਦੀ ਦਾ ਸਨਮਾਨ ਠੁਕਰਾਇਆ

ਭਾਰਤ ਦੀ ਗ੍ਰੇਟਾ ਵਜੋਂ ਜਾਣੀ ਜਾਂਦੀ ਮਨੀਪੁਰ ਦੀ 8 ਸਾਲ ਦੀ ਵਾਤਾਵਰਨ ਕਾਰਕੁਨ ਲੀਸੀਪ੍ਰਿਆ ਕੰਗੁਜਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ਨੂੰ ਲੈਣ ਤੋਂ ਨਾਂਹ ਕਰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਮੋਦੀ ਤੋਂ ਸਨਮਾਨ ਮਿਲਣਾ ਮਾਣ ਵਾਲੀ ਗੱਲ ਹੈ ਪਰ ਵਾਤਾਵਰਣ ਤਬਦੀਲੀ ਨੂੰ ਰੋਕਣ ਦੀ ਆਪਣੀ ਮੰਗ ਦੀ ਅਣਸੁਣੀ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੀ। ਉਸ ਦੀ ਮੰਗ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਤਾਵਰਨ ਸਬੰਧੀ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ। ਮਨੀਪੁਰ ਦੀ ਲੀਸੀਪ੍ਰਿਆ ਕੰਗੂਜਾਮ ਨੇ ਨਾਰੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੋਸ਼ਲ ਮੀਡੀਆ ਅਕਾਊਂਟ ਲੈਣ ਤੋਂ ਇਨਕਾਰ ਕਰਕੇ ਦੇਸ਼ ਵਾਸੀਆਂ ਦਾ ਇੱਕ ਵਾਰ ਫਿਰ ਧਿਆਨ ਖਿੱਚਿਆ ਹੈ। ਆਪਣੀ ਮੰਗ ਨਾ ਸੁਣੇ ਜਾਣ ਤੋਂ ਖਫ਼ਾ ਇਸ ਲੜਕੀ ਨੇ ਮਹਿਲਾ ਦਿਵਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਰੰਭੀ ਮੁਹਿੰਮ ‘ ਉਹ ਸਾਨੂੰ ਪ੍ਰੇਰਿਤ ਕਰਦੀ ਹੈ’ ਦੀ ਇਕ ਤਰ੍ਹਾਂ ਹਵਾ ਕੱਢ ਦਿੱਤੀ ਹੈ।ਸਰਕਾਰ ਨੇ ਸ਼ੁੱਕਰਵਾਰ ਨੂੰ ਟਵਿੱਟਰ ਉੱਤੇ ਇਸ ਅੱਠ ਸਾਲ ਦੀ ਲੜਕੀ ਦੀ ਕਹਾਣੀ ਨੂੰ ਮਹਿਲਾ ਦਿਵਸ ਦੇ ਮੱਦੇਨਜ਼ਰ ਪ੍ਰਚਾਰਿਆ ਸੀ।ਸਰਕਾਰ ਵੱਲੋਂ ਟਵਿੱਟਰ ਉੱਤੇ ਦਿੱਤੀ ਜਾਣਕਾਰੀ ਅਨੁਸਾਰ ਲੀਸੀਪ੍ਰਿਆ ਕੇ ਮਨੀਪੁਰ ਦੀ ਇੱਕ ਵਾਤਾਵਰਣ ਕਾਰਕੁਨ ਬੱਚੀ ਹੈ। ਉਹ 2019 ’ਚ ਡਾਕਟਰ ਏਪੀਜੇ ਅਬਦੁਲ ਕਲਾਮ ਬਾਲ ਪੁਰਸਕਾਰ ਹਾਸਲ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਉਸ ਨੂੰ ਆਲਮੀ ਸ਼ਾਂਤੀ ਪੁਰਸਕਾਰ ਅਤੇ ਭਾਰਤੀ ਸ਼ਾਂਤੀ ਪੁਰਸਕਾਰ ਵੀ ਮਿਲ ਚੁੱਕਾ ਹੈ।‘ ਕੀ ਉਹ ਪ੍ਰੇਰਿਤ ਨਹੀ ਕਰ ਰਹੀ ? ਕੀ ਤੁਸੀਂ ਜਾਣਦੇ ਹੋ ਕਿ ਕੋਈ ਉਸ ਨੂੰ ਪਸੰਦ ਕਰਦਾ ਹੈ? ਸਾਨੂੰ ਦੱਸੋ।’ ਸਰਕਾਰ ਨੇ ਇਹ ਪੋਸਟ ਟਵਿੱਟਰ ਉੱਤੇ ਪਾਈ ਹੈ।
ਪ੍ਰਧਾਨ ਮੰਤਰੀ ਦੀ ਤਰਫੋਂ ਪਾਈ ਪੋਸਟ ਦੇ ਜਵਾਬ ਵਿੱਚ ਕੰਗੂਜਮ, ਜਿਸ ਨੇ ਪਿਛਲੇ ਸਾਲ ਜੁਲਾਈ ਵਿੱਚ ਸੰਸਦ ਬਾਹਰ ਧਰਨਾ ਦਿੱਤਾ ਸੀ, ਨੇ ਪ੍ਰਧਾਨ ਮੰਤਰੀ ਲਿਖਿਆ ਹੈ,‘ ਪਿਆਰੇ ਪ੍ਰਧਾਨ ਮੰਤਰੀ ਜੀ, ਜੇ ਤੁਸੀ ਮੇਰੀ ਗੱਲ ਨਹੀਂ ਸੁਣਦੇ ਤਾਂ ਕ੍ਰਿਪਾ ਕਰਕੇ ਮੇਰਾ ਜਸ਼ਨ ਨਾ ਮਨਾਓ। ਉਤਸ਼ਾਹ ਵਧਾਉਣ ਵਾਲੀਆਂ ਮਹਿਲਾਵਾਂ ਵਿੱਚ ਮੈਨੂੰ ਸ਼ਾਮਲ ਕਰਨ ਲਈ ਤੁਹਾਡਾ ਧੰਨਵਾਦ।ਅਨੇਕਾਂ ਵਾਰ ਸੋਚਣ ਤੋਂ ਬਾਅਦ ਮੈਂ ਤੁਹਾਡਾ ਇਹ ਸਨਮਾਨ ਵਾਪਿਸ ਕਰਨ ਦਾ ਫੈਸਲਾ ਲਿਆ ਹੈ। ਜੈ ਹਿੰਦ।’

Previous articleਭਗਵਾਨ ਰਾਮ ਤੇ ਹਿੰਦੂਤਵ ਕਿਸੇ ਸਿਆਸੀ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ: ਊਧਵ
Next articleਬੇਬੇ ਮਾਨ ਕੌਰ ਦਾ ਨਾਰੀ ਸ਼ਕਤੀ ਪੁਰਸਕਾਰ ਨਾਲ ਹੋਵੇਗਾ ਸਨਮਾਨ