ਅੱਠ ਮਹੀਨਿਆਂ ਮਗਰੋਂ ਮਨੀਮਾਜਰਾ ’ਚ ਸ਼ੁਰੂ ਹੋਇਆ ਕਾਰ ਬਾਜ਼ਾਰ

ਚੰਡੀਗੜ੍ਹ- ਪਿਛਲੇ ਅੱਠ ਮਹੀਨਿਆਂ ਤੋਂ ਬੰਦ ਪਿਆ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਅੱਜ ਤੋਂ ਇੱਥੇ ਮਨੀਮਾਜਰਾ ਵਿੱਚ ਨਵੀਂ ਥਾਂ ’ਤੇ ਸ਼ੁਰੂ ਹੋ ਗਿਆ ਹੈ। ਮਨੀਮਾਜਰਾ ਦੀ ਐੱਨਏਸੀ ਮਾਰਕੀਟ ਦੀ ਪਾਰਕਿੰਗ ਵਿੱਚ ਸ਼ੁਰੂ ਕੀਤੇ ਗਏ ਕਾਰ ਬਾਜ਼ਾਰ ਦਾ ਉਦਘਾਟਨ ਚੰਡੀਗੜ੍ਹ ਦੇ ਮੇਅਰ ਦਵੇਸ਼ ਮੌਦਗਿਲ ਅਤੇ ਸਾਬਕਾ ਸੰਸਦ ਮੈਂਬਰ ਅਤੇ ਅਸਿਸਟੈਂਟ ਸੋਲੀਸਿਟਰ ਜਨਰਲ ਆਫ ਇੰਡਿਆ ਸਤਪਾਲ ਜੈਨ ਨੇ ਕੀਤਾ। ਇਸ ਮੌਕੇ ਸ੍ਰੀ ਮੌਦਗਿਲ ਨੇ ਕਿਹਾ ਕਿ ਉਨ੍ਹਾਂ ਨੇ ਕਾਰ ਬਾਜ਼ਾਰ ਦੇ ਡੀਲਰਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਸਤਪਾਲ ਜੈਨ ਨੇ ਕਾਰ ਬਾਜ਼ਾਰ ਦੇ ਡੀਲਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕਾਰੋਬਾਰ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਬਾਜ਼ਾਰ ਦੇ ਉਦਘਾਟਨ ਤੋਂ ਪਹਿਲਾ ਸ੍ਰੀ ਮੌਦਗਿਲ ਅਤੇ ਸ੍ਰੀ ਜੈਨ ਨੇ ਕਾਰ ਬਾਜ਼ਾਰ ਦਾ ਦੌਰਾ ਕਰਕੇ ਕਾਰ ਬਾਜ਼ਾਰ ਦੇ ਡੀਲਰਾਂ ਨਾਲ ਮੁਲਾਕਾਤ ਕੀਤੀ। ਚੰਡੀਗੜ੍ਹ ਕਾਰ ਬਾਜ਼ਾਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲ ਕਾਰਨ ਢਾਈ ਹਜ਼ਾਰ ਪਰਿਵਾਰਾਂ ਦੀ ਰੋਜ਼ੀ ਰੋਟੀ ਸ਼ੁਰੂ ਹੋਈ ਹੈ। ਸੈਕਟਰ-7 ਤੋਂ ਕਾਰ ਬਾਜ਼ਾਰ ਸ਼ਿਫਟ ਕਰਕੇ ਹੱਲੋ ਮਾਜਰਾ ’ਚ ਕੀਤੇ ਜਾਣ ਕਾਰਨ ਉਨ੍ਹਾਂ ਦੀ ਰੋਜ਼ੀ ਰੋਟੀ ’ਤੇ ਸਵਾਲ ਖੜ੍ਹਾ ਹੋ ਗਿਆ ਸੀ। ਉਨ੍ਹਾਂ ਅੱਜ ਇੱਥੇ ਮਨੀਮਾਜਰਾ ਵਿੱਚ ਸ਼ੁਰੂ ਕੀਤੇ ਬਜ਼ਾਰ ਨੂੰ ਲੈਕੇ ਮੇਅਰ ਸ਼੍ਰੀ ਮੌਦਗਿਲ ਸਹਿਤ ਨਗਰ ਨਿਗਮ ਕਮਿਸ਼ਰਨ ਤੇ ਮੇਅਰ ਵਲੋਂ ਬਾਣੀ ਕਾਰ ਬਜ਼ਾਰ ਡੀਲਰਜ਼ ਐਸੋਸੀਏਸ਼ਨ ਦੇ ਮੈਂਬਰ ਕੌਂਸਲਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਦੀ ਬਦੌਲਤ ਕਾਰ ਬਾਜ਼ਾਰ ਸ਼ੁਰੂ ਹੋ ਸਕਿਆ। ਇਸ ਮੌਕੇ ਇਲਾਕਾ ਕੌਂਸਲਰ ਜਗਤਾਰ ਜੱਗਾ ਸਮੇਤ ਨਿਗਮ ਕੌਂਸਲਰ ਹਰਦੀਪ ਸਿੰਘ ਬਟਰੇਲਾ, ਅਨਿਲ ਦੂਬੇ, ਰਾਜੇਸ਼ ਗੁਪਤਾ, ਵਿਨੋਦ ਅਗਰਵਾਲ ਅਤੇ ਰਾਜ ਬਾਲਾ ਮਲਿਕ ਅਤੇ ਹੋਰ ਪਤਵੰਤੇ ਹਾਜ਼ਰ ਸਨ।

Previous articleਨਾਇਜੀਰੀਅਨ ਮੂਲ ਦਾ ਵਿਅਕਤੀ ਡੇਢ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ
Next articleਝੂਠਾ ਮੈਸੇਜ ਪੜ੍ਹ ਕੇ ਨੌਕਰੀ ਲੈਣ ਲੁਧਿਆਣਾ ਪੁੱਜੇ ਸੈਂਕੜੇ ਨੌਜਵਾਨ