ਅੱਜ ਪੈਟਰੋਲ ਦੀਆਂ ਕੀਮਤਾਂ ‘ਚ ਹੋਇਆ ਜ਼ਬਰਦਸਤ ਵਾਧਾ, ਜਾਣੋ ਕਿੱਥੇ ਪਹੁੰਚ ਗਏ ਭਾਅ

ਨਵੀਂ ਦਿੱਲੀ : ਪੈਟਰੋਲ ਦੀਆਂ ਕੀਮਤਾਂ ‘ਚ ਹਫ਼ਤੇ ਦੇ ਪਹਿਲੇ ਦਿਨ ਅੱਜ ਸੋਮਵਾਰ ਨੂੰ ਤੇਜ਼ੀ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ ‘ਚ ਅੱਜ ਪੈਟਰੋਲ ਮਹਿੰਗਾ ਮਿਲ ਰਿਹਾ ਹੈ। ਓਧਰ ਡੀਜ਼ਲ ਆਪਣੀ ਪੁਰਾਣੀ ਕੀਮਤ ‘ਤੇ ਹੀ ਵਿਕ ਰਿਹਾ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ ‘ਚ ਅੱਜ ਪੈਟਰੋਲ ਤੇ ਡੀਜ਼ਲ ਕਿਸ ਕੀਮਤ ‘ਤੇ ਮਿਲ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 16 ਪੈਸੇ ਦੀ ਤੇਜ਼ੀ ਨਾਲ 74.05 ਰੁਪਏ ਅਤੇ ਇਕ ਲੀਟਰ ਡੀਜ਼ਲ ਦਾ ਭਾਅ ਪੁਰਾਣੇ ਪੱਧਰ 65.79 ਰੁਪਏ ‘ਤੇ ਹੀ ਬਰਕਰਾਰ ਹੈ।
ਮਾਇਆਨਗਰੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੀਆਂ ਕੀਮਤਾਂ ‘ਚ 16 ਪੈਸੇ ਦੀ ਤੇਜ਼ੀ ਆਈ ਹੈ ਜਿਸ ਨਾਲ ਇੱਥੇ ਪੈਟਰੋਲ 79.71 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਉੱਥੇ ਹੀ ਡੀਜ਼ਲ ਪੁਰਾਣੇ ਭਾਅ 69.01 ਰੁਪਏ ਪ੍ਰਤੀ ਲੀਟਰ ਹੀ ਵਿਕ ਰਿਹਾ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ‘ਚ ਪੈਟਰੋਲ 3 ਪੈਸੇ ਦੇ ਵਾਧੇ ਨਾਲ 73.97 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 11 ਪੈਸੇ ਦੀ ਕਟੌਤੀ ਨਾਲ 64.81 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਲੁਧਿਆਣਾ ‘ਚ ਪੈਟਰੋਲ 22 ਪੈਸੇ ਦੇ ਵਾਧੇ ਨਾਲ 74.40 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਪੈਸੇ ਦੇ ਵਾਧੇ ਨਾਲ 65.20 ਲੀਟਰ ਵਿਕ ਰਿਹਾ ਹੈ। ਅੰਮ੍ਰਿਤਸਰ ‘ਚ ਪੈਟਰੋਲ 41 ਪੈਸੇ ਦੇ ਵਾਧੇ ਨਾਲ 74.54 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 65.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੰਡੀਗੜ੍ਹ ‘ਚ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਆਇਆ ਜਦਕਿ ਪੈਟਰੋਲ 15 ਪੈਸੇ ਦੇ ਵਾਧੇ ਨਾਲ 70.02 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
Previous articleਜਸਟਿਸ ਸ਼ਰਦ ਅਰਵਿੰਦ ਬੋਬਡੇ ਨੇ ਲਿਆ ਦੇਸ਼ ਦੇ ਨਵੇਂ CJI ਵਜੋਂ ਹਲਫ਼, ਬਣੇ ਭਾਰਤ ਦੇ 47ਵੇਂ ਮੁੱਖ ਜੱਜ
Next articleਪਾਕਿਸਤਾਨ ‘ਚ ਲਗਾਤਾਰ ਚੌਥੇ ਦਿਨ ਠੱਪ ਰਹੀ ਰਾਜਮਾਰਗਾ ‘ਤੇ ਆਵਾਜਾਈ