ਅੰਮ੍ਰਿਤਸਰ-ਅਹਿਮਦਾਬਾਦ ਸਿੱਧੀ ਉਡਾਣ 10 ਫਰਵਰੀ ‘ਤੋਂ

ਅੰਮ੍ਰਿਤਸਰ: ਸਪਾਈਸ ਜੈਟ ਏਅਰ ਲਾਈਨ 10 ਫਰਵਰੀ ਤੋਂ ਅਹਿਮਦਾਬਾਦ-ਅੰਮ੍ਰਿਤਸਰ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰ ਰਹੀ ਹੈ।  ਇਹ ਜਹਾਜ਼ਐਤਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਦਿਨ ਉਡਾਣ ਭਰੇਗਾ। ਇਹ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਵਿੱਚ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇ਼ਸ਼ ਕਾਮਰਾ ਨੇ ਦਿੱਤੀ।  ਉਸਨਾ ਦੱਸਿਆ ਕਿ ਇਸ ਉਡਾਣ ਦੀ ਬੁਕਿੰਗ ਸਪਾਈਸ ਜੈੱਟ ਦੀ ਵੈਬਸਾਈਟ ਤੇ 28 ਮਾਰਚ 2020 ਤੱਕ ਲਈ ਉਪਲੱਬਧ ਹੈ। ਏਅਰਲਾਈਨਾਂ ਦਾ ਗਰਮੀਆਂ ਦਾ ਸੀਜ਼ਨ 29 ਮਾਰਚ ਤੋਂ ਸ਼ੁਰੂ ਹੁੰਦਾ ਹੈ ਪਰ ਏਅਰਲਾਈਨ ਵਲੋਂ ਇਸ ਦੀ ਬੁਕਿੰਗ ਹਾਲੇ 28 ਮਾਰਚ ਤੋਂ ਬਾਦ ਉਪਲੱਬਧ ਨਹੀਂ ਹੈ।

ਕਾਮਰਾ ਅਨੁਸਾਰ ਸਪਾਈਸ ਜੈਟ ਦੀ ਉਡਾਣ ਨੰਬਰ ਐਸਜੀ-2931 ਸਵੇਰੇ 5.55 ਵਜੇ ਅਹਿਮਦਾਬਾਦ ਏਅਰਪੋਰਟ ਤੋਂ ਉਡਾਣ ਭਰ ਕੇ ਸਵੇਰੇ 8.05 ਵਜੇ ਸ੍ਰੀ ਗੁਰੂਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੇਗੀ।  ਇਹੀ ਜਹਾਜ਼ ਫਿਰ ਸਵੇਰੇ 8.25 ਵਜੇ ਉਡਾਣ ਨੰਬਰ ਐਸਜੀ-2932 ਹਵਾਈ ਅੱਡੇ ਤੋਂ ਰਵਾਨਾ ਹੋਵੇਗਾ ਅਤੇਸਵੇਰੇ 10: 35 ਵਜੇ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਰੇਗਾ।

ਅਹਿਮਦਾਬਾਦ ਵਿਖੇ ਵੱਡੀ ਗਿਣਤੀ ਵਿੱਚ ਪੰਜਾਬੀ ਆਬਾਦੀ ਵੱਸਦੀ ਹੈ ਅਤੇ ਗੁਜਰਾਤ ਤੋਂ ਸਿੰਧੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਹਰਿਮੰਦਰ ਸਾਹਿਬ ਨਤਮਸਤਕਹੋਣ ਲਈ ਵੀ ਆਉਂਦੇ ਹਨ।  ਇਸ ਦੇ ਨਾਲ ਨਾਲ ਅੰਮ੍ਰਿਤਸਰ ਦੇ ਟੈਕਸਟਾਈਲ, ਉਦਯੋਗਿਕ ਅਤੇ ਹੀਰਾ ਵਪਾਰੀਆਂ ਨੂੰ ਵੀ ਲਾਭ ਹੋਵੇਗਾ ਜੋ ਅਹਿਮਦਾਬਾਦ ਅਤੇਸੂਰਤ ਨਾਲ ਵਪਾਰ ਕਰਦੇ ਹਨ।  ਇਸ ਉਡਾਣ ਦੀ ਸ਼ੁਰੂਆਤ ਤੋਂ ਬਾਅਦ, ਸੂਰਤ ਸਣੇ ਦੋਵਾਂ ਸ਼ਹਿਰਾਂ ਦੇ ਕਾਰੋਬਾਰੀਆਂ ਨੂੰ ਦਿੱਲੀ ਏਅਰਪੋਰਟ ਨਹੀਂ ਜਾਣਾ ਪਏਗਾ।

ਅੱਜ ਕੱਲ੍ਹ ਦਿੱਲੀ ਰਾਹੀਂ ਯਾਤਰਾ ਕਰਨਾ ਆਰਾਮਦਾਇਕ ਨਹੀਂ ਹੈ ਕਿਉਂਕਿ ਟਰਮੀਨਲ ਨਿਰਮਾਣ, ਸੁਰੱਖਿਆ ਜਾਂਚਾਂ ਆਦਿ ਲਈ ਲੰਬੀਆਂ ਕਤਾਰਾਂ ਨਾਲ ਯਾਤਰੀਆਂਨੂੰ ਖੱਜਲ-ਖ਼ੁਆਰੀ ਹੋ ਰਹੀ ਹੈ।  ਯਾਤਰੀਆਂ ਨੂੰ ਗੇਟ ਕੱਕ ਪਹੁੰਚਣ ਵਿੱਚ ਹੀ ਕਈ ਵਾਰ 2 ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਲਗ ਜਾਂਦਾ ਹੈ। ਸਿੱਧੀ ਉਡਾਣ ਹੋਣ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਵੀ ਬਚਤ ਹੋਵੇਗੀ।

ਕਾਮਰਾ ਨੇ ਦੱਸਿਆ ਕਿ ਇੰਜ ਜਾਪਦਾ ਹੈ ਕਿ ਸਪਾਈਸ ਜੈੱਟ ਦੀ ਅਹਿਮਦਾਬਾਦ- ਜਬਲਪੁਰ ਉਡਾਣ ਜਬਲਪੁਰ ਹਵਾਈ ਅੱਡੇ ਦੀ ਮੁਰੰਮਤ ਅਤੇ ਨਵੀਂ ਕਾਰਪੇਟਿੰਗਕਾਰਨ ਏਅਰ ਲਾਈਨਜ਼ ਨੇ ਇਸ ਉਡਾਣ ਨੂੰ ਅੰਮ੍ਰਿਤਸਰ ਤਬਦੀਲ ਕੀਤਾ ਹੈ। ਸਾਨੂੰ ਉਮੀਦ ਹੈ ਕਿ ਸਪਾਈਸ ਜੈਟ ਇਸ ਉਡਾਣ ਨੂੰ 28 ਮਾਰਚ ਤੋਂ ਬਾਦ ਵੀਚਲਾਏਗੀ।

ਉਡਾਣ ਦੇ ਵੇਰਵੇ (10 ਫਰਵਰੀ ਤੋਂ 28 ਮਾਰਚ ਤੱਕਹੇਠ ਦਿੱਤੇ ਅਨੁਸਾਰ ਹਨ:

  • ਫਲਾਈਟ ਨੰਬਰ: ਐਸਜੀ -2931
  • ਅਹਿਮਦਾਬਾਦ ਤੋਂ ਰਵਾਨਾ: 5:55 ਵਜੇ ਸਵੇਰੇ
  • ਅੰਮ੍ਰਿਤਸਰ ਵਿਖੇ ਆਗਮਨ: 8:05 ਵਜੇ ਸਵੇਰੇ
  • ਫਲਾਈਟ ਨੰਬਰ: ਐਸਜੀ -2932
  • ਅੰਮ੍ਰਿਤਸਰ ਤੋਂ ਰਵਾਨਾ: 8:25 ਵਜੇ ਸਵੇਰੇ
  • ਅਹਿਮਦਾਬਾਦ ਵਿਖੇ ਆਗਮਨ: 10:35 ਵਜੇ ਸਵੇਰੇ
Previous articleNeed Dravids and Gopichands for Indian tennis to flourish: Paes
Next articleਦੁਨੀਆ ਦਾ ਸਭ ਤੋਂ ਅਮੀਰ ਆਦਮੀ ਕਿਉਂ ਧੋਂਦਾ ਹੈ ਜੂਠੇ ਭਾਂਡੇ, ਕਾਰਨ ਜਾਣ ਹੋ ਜਾਓਗੇ ਹੈਰਾਨ