ਅੰਮਿ੍ਤਸਰ ਹਵਾਈ ਅੱਡੇ ‘ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ,ਚੌਕਸੀ ਵਜੋਂ ਫ਼ੌਜ ਤਾਇਨਾਤ ਕੀਤੀ

ਅੰਮਿ੍ਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਰਾਜਾਸਾਂਸੀ ਤੇ ਪਠਾਨਕੋਟ ਏਅਰਬੇਸ ‘ਤੇ ਫਿਦਾਈਨ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਦੋਵਾਂ ਹਵਾਈ ਅੱਡਿਆਂ ਦੀ ਸੁਰੱਖਿਆ ਫ਼ੌਜ ਹਵਾਲੇ ਕਰ ਦਿੱਤੀ ਗਈ ਹੈ। ਫ਼ੌਜ ਨੇ ਮੰਗਲਵਾਰ ਦੇਰ ਸ਼ਾਮ ਏਅਰਪੋਰਟ ਤੇ ਏਅਰਬੇਸ ਨੂੰ ਆਪਣੇ ਘੇਰੇ ‘ਚ ਲੈ ਲਿਆ ਹੈ। ਰਾਜਾਸਾਂਸੀ ਏਅਰਪੋਰਟ ਸਬੰਧੀ ਏਅਰ ਫੋਰਸ ਨੂੰ ਵੀ ਚੌਕਸ ਕੀਤਾ ਗਿਆ ਹੈ। ਇਹ ਸੁਰੱਖਿਆ ਹਾਲ ਹੀ ‘ਚ ਆਏ ਅਲਰਟ ਤੋਂ ਬਾਅਦ ਵਧਾਈ ਗਈ ਹੈ, ਪਰੰਤੂ ਇਸ ਸਬੰਧੀ ਸੁਰੱਖਿਆ ਅਧਿਕਾਰੀਆਂ ਨੇ ਕੁਝ ਨਹੀਂ ਦੱਸਿਆ। ਇਸ ਤੋਂ ਪਹਿਲਾਂ ਅੰਮਿ੍ਤਸਰ ਹਵਾਈ ਅੱਡੇ ਦੀ ਸੁਰੱਖਿਆ ‘ਚ ਸੀਆਈਐਸਐਫ ਦੇ ਨਾਲ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਤੇ ਪੰਜਾਬ ਪੁਲਿਸ ਦੇ ਕਮਾਂਡੋ ਤੈਨਾਤ ਸਨ।

Previous articleधम्म-परिवर्तन दिवस की तैयारियाँ जोरों पर
Next articleਪੀਐੱਮ ਮੋਦੀ ਅੱਜ ਗੁਜਰਾਤ ਤੋਂ ਕਰਨਗੇ ਦੇਸ਼ ਨੂੰ ਖੁੱਲ੍ਹੇ ‘ਚ ਸ਼ੌਚ ਮੁਕਤ ਹੋਣ ਦਾ ਐਲਾਨ