ਅੰਬੇਡਕਰ ਮਿਸ਼ਨ ਸੁਸਾਇਟੀ ਚੁਖਿਆਰਾ ’ਚ ਚੇਤਨਾ ਮਾਰਚ ਸਬੰਧੀ ਮੀਟਿੰਗ

ਕੈਪਸ਼ਨ - ਡਾ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਚੁਖਿਆਰਾ ਵਲੋਂ ਕੀਤੀ ਗਈ ਮੀਟਿੰਗ ਮੌਕੇ ਵੱਖ-ਵੱਖ ਪ੍ਰਬੰਧਕ। (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਭਾਰਤ ਰਤਨ ਡਾ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਚੁਖਿਆਰਾ ਅਤੇ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਜਨਰਲ ਸਕੱਤਰ ਅਵਤਾਰ ਬਸਰਾ ਦੀ ਪ੍ਰਧਾਨਗੀ ਹੇਠ ਪਿੰਡ ਚੁਖਿਆਰਾ ਵਿਖੇ ਹੋਈ। ਜਿਸ ਵਿਚ ਸਰਵਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਹਰ ਸਾਲ ਦੀ ਤਰ੍ਹਾਂ ਚੇਤਨਾ ਮਾਰਚ ਚੁਖਿਆਰਾ ਪਿੰਡ ਤੋਂ ਆਰੰਭ ਹੋ ਕੇ ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਆਦਮਪੁਰ ਤੋਂ ਵਾਪਸ ਚੁਖਿਆਰਾ ਵਿਖੇ ਪੁੱਜੇਗਾ।

ਇਸ ਵਿਚ ਸੁਸਾਇਟੀ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੀਆਂ ਸੰਸਥਾਵਾਂ ਨੇ ਭਾਗ ਲਿਆ। ਵਿਸ਼ੇਸ਼ ਤੌਰ ਤੇ ਹਰਦੀਪ ਕਲਸੀ ਚੁਹੜਵਾਲੀ, ਧਰਮਪਾਲ ਕੂਪੁਰ, ਰਾਜਾ ਨੰਬਰਦਾਰ ਕਠਾਰ, ਜੱਸੀ ਤੱਲਣ, ਹੈਪੀ ਫੰਬੀਆਂ, ਕੌਸ਼ਲ ਫੰਬੀਆਂ, ਕੁਲਵੀਰ ਘੁੜਿਆਲ, ਲਲਿਤ ਅੰਬੇਡਕਰੀ, ਅਰਸ਼ਦੀਪ ਸਿੰਘ, ਕਮਲਜੀਤ ਸਿੰਘ ਮਾਣਕੋ ਅਤੇ ਦੀਪਕ ਕੁਮਾਰ ਸਮੇਤ ਕਈ ਹੋਰ ਹਾਜ਼ਰ ਹੋਏ

Previous articleਵਿਧਾਇਕ ਆਦੀਆ ਨੇ ਸ਼ਾਮਚੁਰਾਸੀ ਵਿਚ ਟਿਊਵੈਲ ਬੋਰ ਦਾ ਰੱਖਿਆ ਨੀਂਹ ਪੱਥਰ
Next articleCovid-19 scare: India’s Fed Cup playoff against Latvia postponed