ਅੰਧ-ਵਿਸ਼ਵਾਸ਼ ਦੇ ਖਾਤਮੇ ਲਈ ਵਰਗ-ਸੰਘਰਸ਼ ਜਰੂਰੀ

– ਜਗਦੀਸ਼ ਸਿੰਘ ਚੋਹਕਾ

 

ਮਨੁੱਖੀ ਸੋਚ ਦੇ ਵਿਕਾਸ ਅੰਦਰ ‘ਮਿਹਨਤ, ਕਿਰਤ ਅਤੇ ਬੋਲਚਾਲ ਦਾ ਹਿੱਸਾ ਮਨੁੱਖ ਅੰਦਰ ਮਾਨਸਿਕ ਸਰਗਰਮੀਆਂ ਦੀ ਪਹਿਲ, ਜਾਨਵਰਾਂ ਦੀਆਂ ਮੁੱਢਲੀਆਂ ਮਾਨਸਿਕ ਕੋਸ਼ਿਸ਼ਾਂ ਵਿੱਚ ਸ਼ਾਮਲ ਹੈ। ਪਰ ਜਾਨਵਰਾਂ ਅਤੇ ਮਨੁੱਖ ਦੀਆਂ ਇਨ੍ਹਾਂ ਸਰਗਰਮੀਆਂ ਵਿਚਕਾਰ ਗੁਣਾਤਮਕ ਫਰਕ ਵੀ ਮੌਜੂਦ ਹਨ। ਸਮਾਜ ਵਿੱਚ ਰਹਿਣ ਵਾਲੇ ਮਨੁੱਖ ਦੀ ਮਿਹਨਤ ਦੇ ਵਿਹਾਰ ਨੇ, ‘ਮਨੁੱਖੀ ਮਾਨਸਿਕ ਜੀਵਨ ਨੂੰ ਸੋਚ ਸ਼ਕਤੀ ਦੇ ਸਿਖਰ ਤੱਕ ਪੁਚਾਇਆ। ਮਨੁੱਖ ਰੂਪੀ ਬਨਮਾਨਸ ਅਤੇ ਮਨੁੱਖ ਇੱਕੋਂ ਬਜੁਰਗ ਦੀ ਔਲਾਦ (ਅੰਸ਼) ਹਨ। ਲੱਖਾਂ ਸਾਲ ਪਹਿਲਾਂ ਮਨੁੱਖ ਨੇ ਆਪਣੇ ਬਜੁਰਗਾਂ ਨਾਲੋਂ ਵਖਰੇਵਾਂ ਕਰਕੇ ਹਲਾਤਾਂ ਅਨੁਸਾਰ ਆਪਣੇ-ਆਪ ਨੂੰ ਵਿਕਸਤ ਕਰ ਲਿਆ। ਉÎੱਨਤ ਮਨੁੱਖ ਵੱਲ ਪ੍ਰੀਵਰਤਨ ਦੀ ਇਹ ਸਿਲਸਿਲੇਵਾਰ ਇੱਕ ਤਬਦੀਲੀ ਸੀ। ਔਜਾਂਰਾਂ ਦੀ ਵਰਤੋਂ ਦੀ ਸਹਾਇਤਾਂ ਨਾਲ ਮਨੁੱਖ ਨੇ ‘‘ਅੱਗ’’ ਵਾਲੀ ਸ਼ਕਤੀ ‘ਤੇ ਕਾਬੂ ਪਾਇਆ। ਅੱਗ-ਸਰਦੀ ਤੋਂ ਬਚਣ (ਨਿੱਘ), ਅੰਨੇ੍ਹਰੇ ’ਚ ਰੋਸ਼ਨੀ, ਭੋਜਨ ਪਕਾਉਣ ਅਤੇ ਮਾਸ ਭੁੰਨਣ ਤੇ ਜਾਨਵਰਾਂ ਨੂੰ ਭੈਅ-ਭੀਤ ਕਰਨ ਕਰਕੇ ਇੱਕ ਬਹੁਤ ਵੱਡੀ ਪ੍ਰਾਪਤੀ ਹੋਈ। ਇਸ ਨੇ ਆਦੀ ਮਨੁੱਖ ਦੇ ਦਿਮਾਗ ਨੂੰ ਹੋਰ ਵਿਕਸਤ ਕੀਤਾ। ਮਿਹਨਤ (ਕਿਰਤ) ਨੇ ਮਨੁੱਖੀ ਦਿਮਾਗ ਨੂੰ ਹੋਰ ਉÎੱਨਤ ਅਤੇ ਸਧਾਰਨ ਤੋਂ ਗੁੰਝਲਦਾਰ (ਙਰਠਬ;ਕਘ) ਵੱਲ ਵਿਕਸਤ ਹੋਣ ’ਚ ਮਦਦ ਕੀਤੀ ! ਜਿਉਂ-ਜਿਉਂ ਮਨੁੱਖ ਨੇ ਕੁਦਰਤ ਦੇ ਭੇਦ ਜਾਨਣ ਲਈ ਉਸ ਨਾਲ ਆਢਾ ਲਾਇਆ, ਦੋਨਾਂ ਧਿਰਾਂ ਦੇ ਪੱਖਾਂ ਵਿੱਚ ਨਿਖਾਰ ਆਇਆ। ਇਸ ਸੰਘਰਸ਼ ਅੰਦਰ ਢਹਿ ਰਹੀ ਧਿਰ ਦੇ ਇੱਕ ਹਿੱਸੇ ਨੇ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਆਸਥਾ ਅਤੇ ਅੰਧ-ਵਿਸ਼ਵਾਸ਼ ਨੂੰ ਜਨਮ ਦਿੱਤਾ ?

                 ਮਨੁੱਖ ਦੀ ਸਮਾਜਕ ਮਿਹਨਤ ਅਤੇ ਦਿਮਾਗ ਦੇ ਹੋਰ ਵਿਕਸਤ ਹੋਣ ਤੇ ਉਸ ਦੀ ਸੋਚ ਸ਼ਕਤੀ ਹੋਰ ਪ੍ਰਫੁਲਤ ਹੋਈ। ਚੇਤਨਤਾ ਅਤੇ ਕੁਦਰਤ ਜਿਵੇਂ ਇਕ ਦੂਸਰੇ ਤੋਂ ਵਿਰੋਧੀ ਦਰਸ਼ਨ (ਫਲਸਫਾ) ਵੀ ਵਿਕਸਤ ਹੋਈ ! ਇਸੇ ਤਰ੍ਹਾਂ ਪਰਾ-ਭੌਤਿਕ ਨਜਰੀਆਂ ਅਤੇ ਉਸ ਦਾ ਸੰਕਲਪ ਵੀ ਸਾਹਮਣੇ ਆਇਆ। ਪਰ ਉਹ ਹਰ ਵਸਤੂ ਜੋ ਸਾਡੀਆਂ ਇੰਦਰੀਆਂ (ਅੱਖ, ਕੰਨ, ਨੱਕ, ਸੁੰਘਣਾ, ਮਹਿਸੂਸ ਕਰਨਾ) ਮਹਿਸੂਸ ਨਹੀਂ ਕਰਦੀਆਂ (ਵਸਤੂ ਅੰਦਰ ਹੋ ਰਿਹਾ ਵਰਤਾਰਾ) ਕੁਦਰਤ ਹੈ। ਜੋ ਸਾਡੀ ਚੇਤਨਤਾ ਤੋਂ ਬਾਹਰੀ ਅਤੇ ਆਜਾਦ ਹੋਂਦ ਰੱਖਦੀ ਹੋਵੇ, ‘ਇਸ ਨੂੰ ਕੁਦਰਤ ਤਾਂ ਕਿਹਾ ਜਾ ਸਕਦਾ ਹੈ। ਪਰ ਚੇਤਨਤਾ ਦਾ ਹਿੱਸਾ ਨਹੀਂ ਸਮਝਿਆ ਜਾ ਸਕਦਾ। ਸੋਚ ਕੋਈ ਪਦਾਰਥ (ਮੈਟਰ) ਨਹੀਂ, ਸਗੋਂ ਇਹ ਇੱਕ ਕਿਆਸ-ਰਾਈ ਪਰਾ-ਭੌਤਿਕ ਅਤੇ ਅਧਿਆਤਮਵਾਦ ਦੀ ਮਿਲਭੋਗੀ ਸਮਝ ਹੈ। ਚੇਤਨਤਾ ਨੂੰ ਦਿਮਾਗ ਤੋਂ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਚੇਤਨਤਾ ਦਿਮਾਗ ਦੀ ਹੀ, ਇੱਕ ਕਿਰਿਆ ਹੈ। ਦਿਮਾਗ ਇੱਕ ਖਾਸ ਢੰਗ ਦਾ ਸੰਗਠਨ ਪਦਾਰਥ ਤੋਂ ਬਣਿਆ ਹੋਇਆ ਮਨੁੱਖੀ ਅੰਗ ਹੈ। ਜਿਸ ਨੂੰ ਖੁਰਾਕ, ਆਕਸੀਜਨ ਜੋ ਖੂਨ ਰਾਹੀਂ ਮਿਲਦੀ ਹੈ, ‘ਦੀ ਜਰੂਰਤ ਹੁੰਦੀ ਹੈ ? ਜਿਉਂ-ਜਿਉਂ ਮਨੁੱਖੀ ਸਮਾਜ ਅਤੇ ਪੈਦਾਵਾਰੀ ਰਿਸ਼ਤੇ ਬਦਲਦੇ ਗਏ, ਸੰਸਕਰਨ ਵੀ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੇ ਗਏ। ਰਾਜ ਸਤਾ ਤੇ ਕਾਬਜ ਧਿਰਾਂ ਨੇ ਪੈਦਾਵਾਰੀ ਰਿਸ਼ਤਿਆਂ ‘ਚ ਸੁਧਾਰ ਕਰਨ ਦੀ ਥਾਂ ਆਪਣੀ ਲੁੱਟ-ਖਸੁੱਟ ਨੂੰ ਕਾਇਮ ਰੱਖਣ ਲਈ, ‘ਕਿਰਤੀ-ਜਨ ਸਮੂਹ ਨੂੰ ਪਿਛੜੇਵੇਂ ਵੱਲ ਧੱਕਣ ਲਈ ਜਾਗੀਰੂ ਸੰਸਕਰਨ ਅੰਧ-ਵਿਸ਼ਵਾਸ਼, ਰੂੜ੍ਹੀਵਾਦੀਆਂ ਅਤੇ ਕਰਮਕਾਂਡਾਂ ਦੇ ਜਾਲ ‘ਚ ਮਜਬੂਤੀ ‘ਚ ਫਸਾਅ ਕੇ ਜਾਰੀ ਰੱਖਦੇ ਹੋਏ ਕਾਬੂ ਕੀਤਾ ਹੋਇਆ ਹੈ!

                 ਅਸੀਂ ਸਾਰੇ ਜਾਣਦੇ ਹਾਂ, ‘ਕਿ ਗਰੀਬੀ ਗੁਰਬਤ, ਅਨਪੜ੍ਹਤਾ, ਬਿਮਾਰੀਆਂ ਅਤੇ ਮੰਦਾ ਕੋਈ ਕੁਦਰਤ ਦੇਣ ਜਾਂ ਕਰਮਾਂ ਦਾ ਫਲ ਨਹੀਂ ਅਤੇ ਨਾ ਹੀ ਇਹ ਕੋਈ ਹੋਣੀ ਹੈ ? ਪਰ ਰਾਜ ਸਤਾ ਤੇ ਕਾਬਜ ਜਮਾਤਾਂ ਚਲਾਕੀ ਨਾਲ ਸਾਡੀ ਕਮਜੋਰ, ਮਾਨਸਿਕਤਾਂ, ਪਛੜੇਵੇਂ ਅਤੇ ਵਿਗਿਆਨਕ ਵਿਧਾਵਾਂ ਪ੍ਰਤੀ ਪਕੜ ਨਾ ਹੋਣ ਕਰਕੇ ਸਦੀਆਂ ਤੋਂ ਕੁਦਰਤੀ ਵਰਤਾਰਿਆਂ ਤੋਂ ਅਣਭਿਜ ਬਾਹਰਲੇ ਖੋਲ ਭਾਵ ਨਿਰਾਰਥਕ ਵਿਚਾਰਾਂ ਰਾਹੀਂ ਸਾਨੂੰ ਸੰਮੋਹਣ ਕਰਦੇ ਆ ਰਹੇ ਹਨ ! ਅੰਧ-ਵਿਸ਼ਵਾਸ਼ ਅਤੇ ਪਛੜੇਵੇਂ ਇੱਕ ਦੂਸਰੇ ਦੇ ਪੂਰਕ ਹਨ ਜੋ ਹਾਕਮ ਜਾਮਾਤਾਂ ਦੇ ਹਥਿਆਰ ਹਨ। ਜਨ-ਸਮੂਹ ਨੂੰ ਪੇਸ਼ ਦੁਸ਼ਵਾਰੀਆਂ, ‘ਜੋ ਸ਼ੁਰੂ ਤੋਂ ਹੀ ਹਾਕਮ ਜਮਾਤਾਂ ਦੀ ਦੇਣ ਹਨ। ਸਮਾਜ ਅੰਦਰ ਕਾਣੀ ਵੰਡ ਦੀ ਥਾਂ ਲੋਕਾਂ ਨੂੰ ਕਰਮਾਂ ਦਾ ਫਲ ਦੱਸ ਕੇ ਆਪਣੀ ਅਧੀਨਗੀ ਹੇਠ ਰੱਖਿਆ ਆ ਰਿਹਾ ਹੈ। ਨਾ-ਬਰਾਬਰਤਾ ਜੋ ਹਾਕਮੀ ਕਾਣੀ ਵੰਡ ਹੈ ਨੂੰ ਵਿਰਾਸਤੀ ਬੇ-ਇਨਸਾਫੀ ਵੱਜੋਂ ਜਾਇਜ ਠਹਿਰਾਉਣ ਲਈ ਸਚਾਈ ਤੇ ਪਰਦਾ ਪਾ ਕੇ ਹਾਕਮ ਆਪਣੀ ਇੱਕ ਧਿਰ ਪਰਾ-ਭੌਤਿਕ (ਅਧਿਆਤਮਕਵਾਦੀ) ਰਾਹੀਂ ਲੋਕਾਂ ਨੂੰ ਸੁਪਨਮਈ ਖੁਸ਼ੀਆਂ ਅਤੇ ਸੰਸਾਰਕ ਖਿਆਲੀ ਪ੍ਰਾਪਤੀਆਂ ਦਾ ਰਾਹ ਵਿਖਾਉਂਦੇ ਰਹੇ ਹਨ ਰਾਜ ਸਤਾ ਤੇ ਕਾਬਜ ਹਾਕਮ ਤੇ ਮੀਡੀਆ ਅੱਜ ਵੀ ਕੁਦਰਤ ਦੇ ਨਿਯਮਾਂ ਨੂੰ ਚਲਾਕੀ ਰਾਹੀਂ ਅਗਿਆਨ ਲੋਕਾਂ ਨੂੰ ਗੈਬੀ ਸ਼ਕਤੀ-ਰੱਬ, ਰੂਹ ਆਦਿ ਪਰਾ-ਭੌਤਿਕ (ਝਕਵ ੍ਵੀਖਤਜਫ਼;) ਆਦਰਸ਼ਵਾਦੀ ਵਿਚਾਰਾਂ, ਤੁਕਾਂ ਅਤੇ ਵੇਲਾ ਵਹਾਅ ਚੁੱਕੇ ਸਦਮਿਆਂ ਨੂੰ, ‘ਹਕੀਕਤ ਤੋਂ ਦੂਰ ਪੱਥਰਾਂ, ਬੁੱਤਾਂ, ਸੰਸਕਰਨਾਂ ਅਤੇ ਸ਼ਬਦਾਂ ਦੇ ਪਾਠਾਂ ਰਾਹੀਂ ਭੁੱਖੇ ਪੇਟ ਨੂੰ ਧਰਾਸ਼ ਦੇ ਰਹੇ ਹਨ। ਜੇ ਦੇਵੀ ਦੇਵਤਿਆਂ, ਮੱਠਾਂ ਅਤੇ ਧਾਰਮਿਕ ਸਥਾਨਾਂ ਦੀ ਪੂਜਾ ਰਾਹੀਂ, ਧਾਰਮਿਕ ਅਦਾਰਿਆਂ ਦੇ ਪੁਜਾਰੀਆਂ, ਮੂਲਾਂ-ਮੁਲਾਣਿਆਂ, ਭਾਈਆਂ ਅਤੇ ਮਸੰਦਾਂ ਦੀ ਏਜੰਟੀ ਰਾਹੀਂ ਗਰੀਬੀ-ਗੁਰਬਤ ਖਤਮ ਹੋ ਜਾਂਦੀ ਹੈ ਤਾਂ ਅੱਜ ਨੌ-ਨਿਧਾਂ ਤੇ ਬਾਰਾਂ-ਸਿਧਾਂ ਪ੍ਰਾਪਤ ਹੋ ਜਾਂਦੀਆਂ ? ਸਗੋਂ ਸਾਰੇ ਗਰੀਬ-ਦੇਸ਼ਾਂ ਦੇ ਲੋਕ ਅੱਜ ਨੂੰ ਭੁੱਖ-ਨੰਗ, ਬਿਮਾਰੀਆਂ ਤੇ ਗਰੀਬੀ ਦੇ ਸ਼ਿਕਾਰ ਨਾ ਹੁੰਦੇ।

ਭਾਰਤ ਅੰਦਰ ਅੰਧ-ਵਿਸ਼ਾਵਸ਼ ਅਤੇ ਲਾਈ ਲੱਗ ਭਾਵਨਾਵਾਂ ਅਤੇ ਮਿੱਥਾਂ ਦਾ ਮੁੱਖ ਕਾਰਨ ਗਰੀਬੀ, ਅਨਪੜ੍ਹਤਾ ਅਤੇ ਸਦੀਆਂ ਤੋਂ ਵਿਗਿਆਨਿਕ ਸਿੱਖਿਆ ਦੀ ਘਾਟ ਦਾ ਰਹਿਣਾ ਹੈ। ਦੇਸ਼ ਅੰਦਰ ਗਿਆਨ ਜਾਂ ਸਾਖਰਤਾ ਸਮਾਜ ਦੇ ਉਸ ਵਰਗ ਪਾਸ ਰਹੀ ਹੈ ਜੋ ਸਦਾ ਰਾਜ ਸਤਾ ਦੇ ਨਜਦੀਕ ਰਹੇ, ਅਤੇ ਧਰਮ ਰਾਹੀਂ ਲੋਕਾਂ ਨੂੰ ਰਾਜ ਸਤਾ ਤੇ ਕਾਬਜ ਸ਼ਕਤੀਆਂ ਲਈ ਆਮ ਜਨਤਾ ਨੂੰ ਮੁਥਾਜੀ ਬਣਾਉਂਦੇ ਰਹੇ ! ਰਾਜ ਸਤਾ ਨੇ ਆਪਣੀ ਲੋੜ ਲਈ ਧਾਰਮਿਕ ਆਸਥਾ, ਪ੍ਰਪੰਚ, ਸਥੂਲਾਂ ਅਤੇ ਰੀਤਾਂ ਨੂੰ ਚਾਲ ਰੱਖਣ ਲਈ ਇੱਕ ਨਖੱਟੂ ਜਮਾਤ-ਪ੍ਰੋਹਿਤ, ਮੁਲਾਂ-ਮੁਲਾਣੇ, ਭਾਈ ਅਤੇ ਬ੍ਰਾਹਮਣਵਾਦ ਨੂੰ ਪਾਲਿਆ ਪੋਸਿਆ। ਇਸ ਜਮਾਤ ਨੇ ਸਦਾ ਹੀ ਗੈਰ-ਵਿਗਿਆਨਕ ਅਤੇ ਤਰਕਸ਼ੀਲ ਵਿਚਾਰਧਾਰਾ ਨੂੰ ਅੱਗੇ ਨਹੀਂ ਵੱਧਣ ਦਿੱਤਾ ! ਟੱਬਰ, ਕਬੀਲਾ, ਸਾਮੰਤਵਾਦ ਅਤੇ ਅੱਜ ਵਿਕਸਤ ਪੂੰਜੀਵਾਦੀ-ਸਿਸਟਮ ਅੰਦਰ ਰਾਜ ਸਤਾ ਨੇ ਗੈਰ-ਤਰਕ ਸੰਗਤ ਵਿਚਾਰਧਾਰਾ ਨੂੰ ਹੀ ਪ੍ਰਫੁਲਤ ਕੀਤਾ ਹੈ। ਪਰੰਪਰਾਵਾਦੀ, ਪਰਾਪਟੀ ਦੀ ਅਤੇ ਪਰਮੇਸ਼ੀ ਵਿਚਾਰਧਾਰਾ ਨੂੰ ਰਾਜ ਸਤਾ ਤੇ ਕਾਬਜ ਹਾਕਮ ਜਮਾਤਾਂ ਨੇ ਪੱਠੇ-ਪਾਏ ਅਤੇ ਹਰ ਤਰ੍ਹਾਂ ਦੇ ਪਰਪੰਰਾਂ ਨੂੰ ਵੱਧਣ ਫੁੱਲਣ ਲਈ ਸਹਾਇਤਾ ਕੀਤੀ। ਸਦੀਆਂ ਤੋਂ ਅੰਧ-ਵਿਸ਼ਵਾਸ਼, ਧਾਰਮਿਕ ਮਿੱਥਾਂ ਅਤੇ ਗੈਰ-ਵਿਗਿਆਨਕ ਪ੍ਰਭਾਵਾਂ ਅਤੇ ਸ਼ਰਧਾਂ ਰਾਹੀਂ ਕਿਰਤੀ ਵਰਗ ਦੀ ਮਿਹਨਤ, ਉਸ ਦੀ ਉਪਜ ਅਤੇ ਉਪਜ ਦੇ ਸਾਧਨਾਂ ਦੀ ਲੁੱਟ ਲਈ ਅੰਧ-ਵਿਸ਼ਵਾਸ਼ ਹਾਕਮਾਂ ਜਮਾਤਾਂ ਲਈ ਇੱਕ ਸੌਖਾਂ ਸਾਧਨ ਰਿਹਾ ਹੈ ?

                      ਮਨੁੱਖੀ ਸਮਾਜ ਅੰਦਰ ਕਿਰਤ ਕਰਨ ਵਾਲੀ ਜਮਾਤ ਸਦਾ ਹੀ, ਹਾਕਮਾਂ ਨੇ ਸਿੱਖਿਆ ਤੋਂ ਦੂਰ ਰੱਖੀ ਅਤੇ ਅੱਜ ਵੀ ਰੱਖ ਰਹੇ ਹਨ। ਇਸ ਲਈ ਇਹ ਸਮੁੱਚੀ ਜਮਾਤ ਵਿਗਿਆਨਕ ਚੇਤਨਾ, ਕਿਰਤੀ ਸੱਭਿਆਚਾਰ ਅਤੇ ਵਰਗ-ਸੰਘਰਸ਼ਾਂ ਤੋਂ ਦੂਰ ਰੱਖਣ ਕਰਕੇ ਆਪਣੇ ਹੱਕਾਂ ਲਈ ਸੁਚੇਤ ਅਤੇ ਲੜਨ ਤੋਂ ਸਦਾ ਮਰਹੂਮ ਰਹੀ ਹੈ। ਇਸ ਜਮਾਤ ਨੂੰ ਸਦਾ ਹੀ ਇਸ ਦੇ ਜਮਾਤੀ ਤੇਵਰਾਂ ਤੋਂ ਖੁੱਢਾਂ ਕਰਨ ਲਈ ਇਸ ਨੂੰ ਕਰਮਕਾਂਡਾਂ ਰਾਹੀਂ ਕਿਰਤ ਦੀ ਉਪਜ ਦੇ ਇੱਕ ਸੰਦ, ਪੁਰਜੇ ਤੇ ਮਾਸ਼ੀਨ ’ਚ ਬਦਲਣ ਦੇ ਸਦਾ ਉਪਰਾਲੇ ਹੁੰਦੇ ਰਹੇ ਹਨ। ਭਰਮ ਰੂਪੀ ਧਰਮ ਰਾਹੀਂ ਮੁਕਤੀ, ਲੋਕਤੰਤਰ ਅੰਦਰ ਆਜ਼ਾਦੀ ਅਤੇ ਰੱਬ ਦੀ ਰਜ਼ਾ ਅੰਦਰ ਸਭ ਕੁਝ ਹੀ ਹੋ ਰਿਹਾ ਹੈ, ਦੇ ਸੁਪਨਮਈ ਖਾਬਾ ਨਾਲ ਹੀ ਅੱਜ ਤੱਕ ਭੁੱਖੇ ਕਿਰਤੀ ਵਰਗ ਦਾ ਢਿੱਡ ਭਰਿਆ ਜਾਂਦਾ ਰਿਹਾ ਹੈ ? ਸਨਾਤਕੀ ਸਾਰਥਿਕਤਾ ਜਿਹੜੀ ਹਜਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਅੰਦਰ ਹਰ ਕਣ ਅੰਦਰ ਡੇਰਾ-ਜਮਾ ਕੇ ਬੈਠੀ ਹੈ ਸਾਡੇ ਹਰ ਅਗਾਂਹ-ਵਧੂ ਕਦਮਾਂ ਨੂੰ ਰੋਕ ਰਹੀ ਹੈ। ਇਸ ਦਾ ਖਾਤਮਾ ਹੀ ਕਿਰਤੀ ਜਮਾਤ ਦੇ ਸੱਭਿਆਚਾਰ ਨੂੰ ਆਜਾਦੀ ਅਤੇ ਮੁਕਤੀ ਵੱਲ ਵੱਧਣ ਲਈ ਇੱਕ ਪੌੜੀ ਦਾ ਡੰਡਾ ਹੋਵੇਗਾ ? ਅੰਧ-ਵਿਸ਼ਵਾਸ਼ ਅਤੇ ਵਹਿਮ-ਭਰਮ ਭਾਰਤ ਅੰਦਰ ਕਿਰਤੀ-ਵਰਗ ਦੀ ਮੁਕਤੀ ਲਈ ਇੱਕ ਵੱਡਾ ਰੋੜਾ ਹਨ ?

ਅੰਧ-ਵਿਸ਼ਵਾਸ਼ ਅਤੇ ਵਹਿਮ-ਭਰਮ ਨੂੰ ਇੱਕ ਮਿਥ ਅਨੁਸਾਰ ਅਜੇ ਵੀ ਇਹ ਮੰਨਿਆ ਜਾਂਦਾ ਹੈ, ‘ਕਿ ਇਹ ਅਨਪੜ੍ਹਤਾ ਕਾਰਨ ਹੀ ਸਾਰਾ ਵਰਤਾਰਾ ਹੈ ? ਪਰ ਭਾਰਤ ਵਰਗੇ ਮਹਾਨ ਦੇਸ਼ ਅੰਦਰ ਅਜੇ ਵੀ ਪੜ੍ਹੇ-ਲਿਖੇ ਹੀ ਨਹੀਂ, ਸਗੋਂ ਵਿਗਿਆਨੀ, ਰਾਜਨੀਤਿਕ ਅਤੇ ਸਮਾਜ ਅੰਦਰ ਜਿੰਮੇਵਾਰ ਅਹੁਦਿਆਂ ਅਤੇ ਆਸਾਮੀਆਂ ਉÎੱਤੇ ਬਿਰਾਜਮਾਨ ਲੋਕ ਅੰਧ-ਵਿਸ਼ਵਾਸ਼ ਤੋਂ ਮੁਕਤ ਨਹੀਂ ਹਨ ? ਮਿਲੇਨੀਅਮ ਦੀਆਂ ਬਾਤਾਂ ਪਾਉਣ ਵਾਲੇ, ਭਾਰਤ ਦੇ ਹਾਕਮ, ਜੋ 74 ਫੀ-ਸਦ ਤੋਂ ਵੱਧ ਸਾਖਰਤਾ ਦਾ ਰਾਗ ਅਲਾਪ ਰਹੇ ਹਨ, ‘ਉਹ ਸਮੁੱਚਾ ਲਾਣਾ ਵਹਿਮਾਂ ਭਰਮਾਂ ਦੇ ਜਾਲ ਵਿੱਚ ਫੱਸਿਆ ਹੋਇਆ ਹੈ ! ਬਾਕੀ ਗੱਲਾਂ ਛੱਡੋ ! ਵਿਗਿਆਨਕ ਪ੍ਰਾਪਤੀਆਂ ਅਤੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਰਾਹੀਂ ਭਾਰਤ ਵਲੋਂ ਚੰਦ ਚੰਦਰਮਾਂ ਅਤੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਰਾਹੀਂ ਭਾਰਤ ਵਲੋਂ ਚੰਦਰਮਾ ਤੇ ਭੇਜੇ ‘‘ਚੰਦਰਯਾਨ’’ ਦੇ ਮੁੱਖੀਸਾਂਦੀ ਸਫਲਤਾ-ਸਾਹਿਤ ਪੁੱਜਣ ਲਈ ‘‘ਇਸਰੋ ਦਾ ਇੱਕ ਵਿਗਿਆਨੀ ਧਾਰਮਿਕ ਰਸਮਾਂ ਅਦਾ ਕਰਦਾ ਦਿਖਾਇਆ ਜਾਂਦਾ ਹੈ। ‘ਰਾਫੇਲ ਹਵਾਈ ਜਹਾਜ ਦੀ ਹਵਾਲਗੀ ਵੇਲੇ ਭਾਰਤ ਦੇ ਰੱਖਿਆ ਮੰਤਰੀ ਫਰਾਂਸ ਵਿਖੇ ਹਵਾਈ ਜਹਾਜ ਤੇ ਧਾਰਮਿਕ ਰਸਮਾਂ ‘‘ਮਿਰਚਾਂ ਤੇ ਨਿੰਬੂਆਂ’’ ਰਾਹੀਂ ਰਸਮ ਕਰਦੇ ਦੇਖੇ ਜਾ ਸਕਦੇ ਹਨ ! ਜੇਕਰ ਅੱਜੇ ਵੀ ਇਸ ਵਿਗਿਅਨਕ ਯੁੱਗ ਅੰਦਰ ਹਾਕਮ ਸਰਕਾਰੀ ਕੰਮਾਂ ਲਈ ਅਜਿਹੇ ਤਰਕ-ਵਿਹੂਣੇ ਪਾਖੰਡ ਅਤੇ ਅਡੰਬਰ ਰਚਾਉਂਦੇ ਹਨ ਤਾਂ ਇਹ ਵਹਿਮਾਂ-ਭਰਮਾਂ ਨੂੰ ਪੱਠੇ-ਪਾਉਂਦਾ ਹੈ ?

ਭਾਰਤ ਦਾ ਸੰਵਿਧਾਨ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਧਾਰਾ-51-ਏ (ਐਚ) ਅਧੀਨ ਭਾਰਤੀਆਂ ਨੂੰ ਵਿਗਿਆਨਕ ਸੋਚ ਦੇ ਵਿਕਾਸ, ਮਨੁੱਖਤਾਵਾਦੀ-ਜਗਿਆਸਾ ਅਤੇ ਉਨ੍ਹਾਂ ਸਾਰੇ ਗੈਰ-ਤਰਕਹੀਣ ਰੋਕਾਂ ਤੋਂ ਜਾਣੂ ਕਰਾਕੇ ਚੰਗੇ ਨਾਗਰਿਕ ਬਣਨ ਅਤੇ ਸਰਕਾਰ ਤੋਂ ਵੀ ਅਜਿਹੇ ਵਿਸ਼ਾਵਸ਼ ਦੀ ਆਸ ਰੱਖਣਾ ਹੈ। ਪਰ ਜਦੋਂ ਖੁਦ ਹਾਕਮ, ਉਸਦਾ ਰਾਜਤੰਤਰ ਅਤੇ ਮਸ਼ੀਨਰੀ ਹੀ ਖੁਦ ਗੈਰ-ਵਿਗਿਆਨਕ ਤੇ ਤਰਕਹੀਣ ਮਨਸੂਬਿਆਂ ਨੂੰ ਮਜਬੂਤ ਕਰੇ ਤਾਂ ਉਸ ਦੇਸ਼ ਦੇ ਜਨ-ਸਮੂਹ ਦੀ ਕੌਣ-ਬਾਂਹ ਫੜੇਗਾ ? ਹੁਣ ਤਾਂ ਹਾਕਮਾਂ ਨੇ ਖੁਦ ਹੀ ਅੰਧ-ਵਿਸ਼ਵਾਸ਼ ਨੂੰ ਮਜਬੂਤ ਕਰਨ ਅਤੇ ਮਨੌਤੀਆਂ ਦੇਣ ਦੀ ਸ਼ੁਰੂਆਤ ਕੀਤੀ ਹੋਈ ਹੈ। ਅੱਜ ਦੇਸ਼ ਅੰਦਰ ਕਿਸੇ ਵੀ ਆਸਧਾ ਨਾਲ ਜੁੜਨਾ ਜਾਂ ਨਾ ਜੁੜਨਾ ਹਰ ਭਾਰਤੀ ਦਾ ਨਿੱਜੀ ਮਾਮਲਾ ਹੋ ਸਕਦਾ ਹੈ, ਪਰ ਸੰਵਿਧਾਨਿਕ ਗ੍ਰੰਟੀ ਜਿਸ ਰਾਹੀਂ ਹਰ ਭਾਰਤੀ ਜਿਊਣ ਦੀ ਮੰਗ ਕਰਦਾ ਹੈ, ਜਿਸ ਲਈ ਉਸ ਦੀਆਂ ਮੁੱਢਲੀਆਂ ਲੋੜਾਂ ਰੁਜ਼ਗਾਰ, ਸਿੱਖਿਆ ਅਤੇ ਇਲਾਜ ਹਨ, ਉਨ੍ਹਾਂ ਲਈ ਦੀ ਪੂਰਤੀ ਕਰਨੀ ਤਾਂ ਦੇਸ਼ ਦੇ ਚੁਣੇ ਗਏ ਪ੍ਰਬੰਧਕਾਂ ਦੀ ਹੁੰਦੀ ਹੈ। ਪਰ ਹਾਕਮ ਇਸ ਤੋਂ ਪਿੱਛਾਂ ਛੁਡਾਅ ਕੇ ਸੰਵਿਧਾਨਕ ਫਰਜਾਂ ਦੀ ਥਾਂ ਉਨ੍ਹਾਂ ਸ਼ਕਤੀਆਂ, ਜੱਥੇਬੰਦੀਆਂ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਹੱਲਾ ਸ਼ੇਰੀ ਦਿੰਦੇ ਹਨ ਜਿਹੜੀਆਂ ਨਾ ਜਨ-ਹਿਤ ਵਿੱਚ ਅਤੇ ਨਾ ਹੀ ਪਦਾਰਥਕ ਪੈਦਾਵਾਰ ਲਈ ਉਪਜਾਊ ਹੁੰਦੀਆਂ ਹਨ ! ਇਹ ਕਿਸ ਤਰ੍ਹਾ ਦੀ ਵਿੰਡਬਨਾ ਹੈ ?

             ਭਾਰਤ ਅੰਦਰ ਅੰਧ-ਵਿਸ਼ਵਾਸ਼ ਜੋ ਗੈਰ-ਤਰਕ ਸੰਗਤ, ‘ਬਿਨਾਂ ਕਿਸੇ ਪ੍ਰਮਾਣਿਕ ਸਬੂਤ, ਵਿਵੇਕ ਜਾਂ ਨਿੱਗਰ ਵਿਗਿਆਨਕ ਆਧਾਰ ਤੋਂ ਹੈ, ਆਮ ਲੋਕਾਂ ਜਾਂ ਹਜੂਮ ਦੀ ਮਾਨਸਿਕਤਾ ਨੂੰ ਸਮੋਹਣ ਕਰਦਾ ਹੈ, ਇਕ ਲਾਈਲਗ ਬਿਮਾਰੀ ਹੈ। ਜਿਹੜੀ ਅਨਪੜ੍ਹਤਾ ਤੇ ਗਰੀਬੀ-ਗੁਰਬਤ ਕਾਰਨ ਸਮਾਜ ਅੰਦਰ ਸੁਪਨ-ਮਈ ਖੁਸ਼ੀਆਂ ਲਈ ਬਿਨਾਂ ਫਲ, ਜਗਿਆਸਾ ਪੈਦਾ ਕਰਦੀ ਹੈ। ਮਿਥਿਹਾਸਕ-ਇਤਿਹਾਸਕ ਗ੍ਰੰਥਾਂ, ਕਹਾਣੀਆਂ, ਪੁਰਾਣਾਂ, ਪਾਤਰਾ, ਧਰਮਾਂ: ਅਤੇ ਪੁਰਾਣੀਆਂ ਮਿਥਾਂ ਰਾਹੀਂ ਖਾਲੀ ਪੇਂਟ ਵਾਲੇ ਮਨੁੱਖ ਦੇ ਮਨ ਅੰਦਰ ਭਾਵ ਸ਼ਰਧਾ ਰਾਹੀ ਉਸ ਦੇ ਵੱਲਵੱਲਿਆਂ ਨੂੰ ਖੁੰਡਾ ਕਰਕੇ ਨਿਸਲ ਕਰਨਾ ਹੈ। ਇਸ ਪ੍ਰਕਿਰਿਆ ਨੂੰ ਸਚਾਈ, ਤੱਥ ਅਤੇ ਪ੍ਰਮਾਣਿਕਤਾ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ। ਹੋਰ ਤਾਂ ਹੋਰ ਹਾਕਮ-ਜਮਾਤਾਂ ਜਿਨ੍ਹਾਂ ਨੇ ਤਾਂ ਆਪਣੀ ਉਮਰ ਲੰਬੀ ਕਰਨ ਲਈ ਕਿਰਤ ਦੀ ਲੁੱਟ ਜਾਰੀ ਰੱਖਣੀ ਹੈ। ਪਰ ਵਿਗਿਆਨਕ ਸੋਚ, ਮਿਜਾਜ਼, ਮਨੁੱਖਤਾ ਦਾ ਭਲਾ ਚਾਹੁਣ ਵਾਲੇ, ਜਗਿਆਸਾ ਰੱਖਣ ਅਤੇ ਸੁਧਾਰਾਂ ਦੇ ਇੱਛਕ ਵੀ ਅੱਜ ਅੱਧ-ਵਿਸ਼ਵਾਸ਼ ਦੇ ਵਹਿਣਾ ‘ਚ ਵਹਿ ਰਹੇ ਹਨ। ਇਸਰੋ ਨੇ ਪੀ.ਐਸ.ਐਲ.ਵੀ. ਸੀ-13 ਦੀ ਕੋਈ ਉਡਾਨ ਨਹੀਂ ਭਰੀ। ਸਿੱਧੀ 12 ਤੋਂ 14 ਦੀ ਉਡਾਨ ਰੱਖੀ ਗਈ। ਕਿਉਂਕਿ 13-ਨੰਬਰ ਮਾੜਾ ਸੀ। ਪਰ ਮੰਗਲ ਮਿਸ਼ਨ ਮੰਗਲਵਾਰ ਹੀ ਲਾਂਚ ਕੀਤਾ ਗਿਆ। ਇਹ ਦੋਨੋ ਨਾਂ ਮੰਗਲੀਕ ਨਹੀਂ ਸਨ ?

                    ਅੱਜ ਵੀ ਭਾਵੇਂ ਅਸੀਂ ਵਿਗਿਆਨ ਰਾਹੀਂ ਪ੍ਰਾਪਤ ਕੀਤੀਆ ਬਰਕਤਾਂ ਨੂੰ ਤਾਂ ਮਾਣ ਰਹੇ ਹਾਂ। ਪਰ ਹਰ ਇਕ ਕੁਦਰਤੀ ਵਰਤਾਰੇ ਕਾਰਨ ਵਾਪਰ ਰਹੀ ਘਟਨਾ ਨੂੰ ਰੱਬੀ ਕਹਿਰ ਜਾਂ ਕਿਸਮਤ ਸਮਝ ਕੇ ਕੋਸਦੇ ਜਾਂ ਸਬਰ ਕਰ ਲੈਂਦੇ ਹਾਂ। ਭਵਿੱਖ ਬਾਣੀਆਂ, ਜੋਤਿਸ਼, ਪੁਛਾਂ ਅਤੇ ਪੁਰਾਣੇ ਮਿਥਾਂ ‘ਤੇ ਯਕੀਨ ਕਰਕੇ ਵਿਗਿਆਨਕ ਚੇਤਨਾ ਦੀ ਘਾਟ ਕਾਰਨ, ਲੱਖਾਂ ਜਨ-ਸਧਾਰਨ ਲੋਕ, ਫਰੇਬੀਆਂ, ਢੌਗੀਆਂ, ਠੱਗਾਂ, ਬਾਬਿਆਂ ਦੇ ਝਾਂਸਿਆ ਵਿੱਚ ਫਸ ਕੇ ਰੋਜ਼ ਠੱਗੇ ਜਾ ਰਹੇ ਹਨ। ਅਸਲੀਅਤ ਵਿਚ ਹਾਕਮ ਜਮਾਤਾਂ ! ਜੋ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਅੰਦਰ ਕਿਰਤੀ ਵਰਗ ਦੀ ਕਿਰਤ ਦੀ ਲੁੱਟ ਕਰਦੀਆਂ ਆ ਰਹੀਆਂ ਹਨ। ਸੋਚੇ ਸਮਝੇ ਢੰਗ ਤਰੀਕਿਆ ਰਾਹੀਂ ਭੋਲੀ-ਭਾਲੀ ਜਨਤਾ ਨੂੰ ਗੁਲਾਮ ਰੱਖਣ ਲਈ, ਉਨ੍ਹਾਂ ਅੰਦਰ ਮੂਰਖਤਾਈ ਅਤੇ ਡਰਪੋਕ ਬਣਾਉਣ ਵਾਲੀ ਮਾਨਸਿਕਤਾ ਪੈਦਾ ਕਰਕੇ ‘ਅਧੀਨਤਾ ਲਈ ਮਜਬੂਰੀ ਵਾਸਤੇ ਫਿਰਕੂ-ਨਫ਼ਰਤ, ਅੰਧ-ਵਿਸ਼ਵਾਸ਼ ਸੰਕੀਰਨਤਾ ਤੇ ਅਨਪੜ੍ਹਤਾ ਨੂੰ ਗੈਰ-ਵਿਗਿਆਨਕ ਅਮਲਾ ਅਧੀਨ, ‘ਵਹਿਮ-ਭਰਮ ਅਤੇ ਭੈਅ ਵਾਲਾ ਮਾਹੌਲ ਪੈਦਾ ਕੀਤਾ ਜਾਂਦਾ ਹੈ। ਅਜਿਹੇ ਮਾਹੌਲ ਅੰਦਰ ਰਾਜਸਤਾ ‘ਤੇ ਕਾਬਜ਼ ਹਾਕਮ ਜਮਾਤਾਂ ਵਿਚ ਆਪਣੇ ਹਿਤਾਂ ਦੀ ਪੂਰਤੀ ਲਈ ਲੋਕਾਂ ਨੂੰ ਉਨ੍ਹਾਂ ਦੇ ਨਿਜੀ ਸਮਾਜਕ, ਆਰਥਿਕ ਅਤੇ ਸੱਭਿਆਚਾਰਕ ਮੱਸਲਿਆ ਤੋਂ ਭਟਕਾਉਣ ਲਈ ਉਨ੍ਹਾਂ ਨੂੰ ਭਟਕਾ ਵਾਲੀ ਸਥਿਤੀ ਵਿਚ ਪਾਉਣ ਲਈ ਵਹਿਮ-ਭਰਮ ਅਤੇ ਅੰਧ-ਵਿਸ਼ਵਾਸ਼ ਦੀ ਲਾਗ ਨੂੰ ਫੈਲਾਉਂਦੇ ਹਨ।

ਅੰਧ-ਵਿਸ਼ਵਾਸ਼, ਮਿਥਾ ਅਤੇ ਵਹਿਮ-ਭਰਮ ਕੇਵਲ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਅੰਦਰ ਹੀ ਨਹੀਂ, ਸਗੋਂ ਇਹ ਪੂੰਜੀਵਾਦੀ ਵਿਕਸਤ ਦੇਸ਼ਾਂ ਅੰਦਰ ਵੀ ਇਕ ਪੀੜੀ ਤੋਂ ਦੂਸਰੀ ਪੀੜੀ ਤਕ ਪੂੰਜੀਵਾਦ ਦੇ ਮਜ਼ਬੂਤ ਹੋਰ ਰਹੇ ਪ੍ਰਭਾਵਾਂ ਅਧੀਨ ਅੱਗੇ ਵੱਧਦੇ ਹਨ। ਇਨ੍ਹਾਂ ਪਿਛੇ ਰਾਜਸਤਾ ‘ਤੇ ਮੁੱਠੀ ਭਰ ਕਾਬਜ਼ ਸ਼ਕਤੀਆਂ ਆਪਣੀ ਲੁੱਟ ਲਈ ਜਨ-ਸਮੂਹ ਅੰਦਰ ਅਗਿਆਨਤਾ ਜਹਾਲਤ ਅਤੇ ਗਰੀਬੀ ਨੂੰ ਕਾਇਮ ਰੱਖ ਕੇ, ‘ਆਪਣੀ ਅਧੀਨਗੀ ਨੂੰ ਕਾਇਮ ਰੱਖਦੀਆਂ ਹਨ। ਧਰਮ, ਸੰਸਾਰ ਅੰਦਰ ਕਿਸੇ ਖਾਸ ਹਾਲਤਾਂ ਅਤੇ ਕਾਰਕਾ ਅਧੀਨ ਜਨਮਿਆ। ਉਸ ਵੇਲੇ ਬਾਹਰੀ ਅਤੇ ਅੰਦਰੂਨੀ ਕਾਰਨਾਂ ਨੇ ਧਰਮ ਨੂੰ ਵੱਧਣ-ਫੁੱਲਣ ਲਈ ਬਲ ਬਖਸ਼ਿਆ। ਹਾਲਾਤ ਨਾ ਤਾਂ ਅਡੋਲ ਹੀ ਰਹਿੰਦੇ ਹਨ, ਅਤੇ ਨਾ ਹੀ ਸਦਾ ਦੀ ਤਰ੍ਹਾਂ ਇਕ ਜਿਹੇ ? ਇਸ ਲਈ ਧਰਮ ਦੀ ਆਸਥਾ ਅਧੀਨ ਪੁਰਾਣੇ ਵਰਾਸਤੀ ਸੁਪਨਮਈ ਖਿਆਲਾਂ ਨੂੰ ਕਰਮ-ਕਾਂਡ ਦਾ ਫਲ ਦੱਸ ਕੇ ਜਾਂ ਮੰਨ ਕੇ ਆਦਰਸ਼ਵਾਦੀ ਵਿਚਾਰਾਂ ਰਾਹੀਂ ਮਨੁੱਖ ਦੀਆਂ ਦੁਸ਼ਵਾਰੀਆਂ ਤੋਂ ਮੁਕਤੀ ਨਹੀਂ ਮਿਲ ਸਕੇਗੀ ? ਮਨੁੱਖ ਲਈ ਸਾਰੀਆਂ ਦੁਸ਼ਵਾਰੀਆਂ ਦਾ ਕਾਰਨ ਸਮਾਜ ਅੰਦਰ ਕਾਣੀ-ਵੰਡ ਵਾਲਾ ਵਰਤਾਰਾ ਹੈ। ਇਸ ਵਰਤਾਰੇ ਨੂੰ ਖਤਮ ਕਰਕੇ ਹੀ ਮਨੁੱਖ ਨੂੰ ਮੁਕਤੀ ਮਿਲ ਸਕਦੀ ਹੇ। ਸਗੋਂ ਮਨੁੱਖ ਆਪਣੀਆਂ ਦੁਸ਼ਵਾਰੀਆਂ ਨੂੰ ਅੰਨ੍ਹੀ ਆਸਥਾ ਕਾਰਨ ਲਕੀਰ ਦਾ ਫਕੀਰ ਬਣਕੇ ਹੰਡਾਅ ਰਿਹਾ ਹੈ। ਤਰਕ ਵਿਹੂਣਾ ਹੋਣ ਕਾਰਨ, ‘ਉਹ-ਸੱਚ ਕੀ ਹੈ, ਗਲਤ ਕੀ ਹੈ ਦੇ ਫਰਕ ਨੂੰ ਨਾ ਜਾਨਣ ਅਤੇ ਨਾ ਪਛਾਨਣ ਕਰਕੇ ਅੱਜ ਲਾਚਾਰ ਬਣਿਆ ਹੋਇਆ ਹੈ ?

               ਤਿਉਹਾਰ ਮੌਸਮੀ ਅਤੇ ਸਮਾਜਕ ਬਦਲਾਅ ਕਾਰਨ ਹਲਾਤਾਂ ਦੀ ਦੇਣ ਹਨ। ਪਰ ਮਨੁੱਖ ਨੇ ਇਨ੍ਹਾਂ ਨੂੰ ਇੱਕ ਕਰਮ ਕਾਂਡਾਂ ਦੇ ਰੂਪ ਵਿੱਚ ਆਪਣਾ ਲਿਆ ਹੈ। ਦਿਨ, ਰਾਤ, ਮੌਸਮ ਕੁਦਰਤੀ ਵਰਤਾਰਾ ਹਨ। ਪਰ ਇਹ ਵੀ ਸ਼ੁਭ-ਅਸ਼ੁਭ ਬਣ ਗਏ ਹਨ। ਜਨਮ, ਮੌਤ ਅਤੇ ਜੀਵਨ ਇੱਕ ਮਨੁੱਖੀ ਵਿਵਹਾਰ ਸੀ। ਪਰ ਅਸੀਂ ਇਨ੍ਹਾਂ ਨੂੰ ਵੀ ਰਸਮਾਂ ਨਾਲ ਬੰਨ੍ਹ ਕੇ ਅੱਗੋਂ ਸ਼ੁਭ-ਅਸ਼ੁਭ ਦਾ ਰੂਪ ਦੇ ਦਿੱਤਾ ਹੈ। ਗਰੀਬੀ ਗੁਰਬਤ ਅਤੇ ਸੀਮਤ ਆਮਦਨ ਦੇ ਸਾਧਨ ਹੋਣ ਕਰਕੇ ਮਨੁੱਖ ਪਾਸ ਮਨ-ਪ੍ਰਚਾਵਿਆ ਦੀ ਘਾਟ, ਵਿਹਲੇ ਸਮੇਂ ਮੰਨੋਰੰਜਨ ਨਾ ਹੋਣਾ ਅਗਿਆਨਤਾ ਅਤੇ ਲਾਈ ਲੱਗਤਾ ਕਾਰਨ ਮੇਲੇ ਖਾਸ ਕਰਕੇ ਮੌਸਮ ਦਾ ਬਦਲਾਅ, ਫਸਲਾਂ ਨਾਲ ਸੰਬੰਧਤ, ਦਰਿਆ, ਝੀਲਾਂ ਤੇ ਧਾਰਮਿਕ ਸਥਾਨਾਂ ਤੇ ਹੁੰਦੇ ਇੱਕਠ, ਅੱਜ ! ਸਮਾਜਕ ਆਰਥਿਕ ਅਤੇ ਸੱਭਿਅਚਾਰ ਦਾ ਹਿੱਸਾ, ਇਹ ਅੰਧ-ਵਿਸ਼ਵਾਸ਼ ਦਾ ਚਿੰਨ੍ਹ ਬਣ ਗਏ ਹਨ ? ਕੁੰਭ ਦਾ ਮੇਲਾ, ਦਿਵਾਲੀ, ਗਨੇਸ਼ ਚਾਤੁਰਥੀ, ਉਨਮ, ਜਨਮ ਅਸ਼ਟਮੀ, ਸਬਰੀਮਾਲਾ ਮੇਲਾ, ਪੁਸ਼ਕਰ, ਵਿਸਾਖੀ, ਹੋਲਾ, ਪੁਸ਼ਕਰਮਾ ਗੁਦਾਵਰੀ, ਪੋਗਲ, ਬੰਸਤ ਪੰਚਮੀ, ਕਵਾਦੀ ਪੂਰਨਮਾਸ਼ੀ, ਰਾਮ ਨੋਮੀ, ਬੀਹੂ ਮਹਾਂ ਸ਼ਿਵਰਾਤਰੀ, ਰੱਖੜ ਪੁੰਨਿਆਂ ਆਦਿ ਸਾਰੇ ਤਿਉਹਾਰ ਚਾਹੇ ਉਹ ਮਿਥਿਹਾਸਕ ਇਤਿਹਾਸਕ ਸਨ। ਅੱਜ ਉਨ੍ਹਾਂ ਨੂੰ ਅੰਧ-ਵਿਸ਼ਵਾਸ਼ ਦੇ ਚਿਨ੍ਹਾਂ ਵੱਜੋਂ ਮਾਨਤਾ ਦਿੱਤੀ ਗਈ ਹੈ ! ਭੋਲੇ-ਭਾਲੇ ਲੋਕ ਤਾਂ ਇਨ੍ਹਾਂ ਸਥਾਨਾਂ ਤੇ ਚੱਲੇ ਜਾਂਦੇ ਹਨ। ਪਰ ਹਾਕਮਾਂ ਦੀ ਸਿਆਸੀ ਦੂਰਭਾਵਨਾ ਅਤੇ ਇਨ੍ਹਾਂ ਅਸਥਾਨਾਂ ਲਈ ਮਾੜੇ ਤੇ ਉਦਾਸੀਨਤਾ ਵਾਲੇ ਪ੍ਰਬੰਧਾਂ ਕਾਰਨ ਵਾਪਰ ਰਹੇ ਐਕਸੀਡੈਂਟ, ਸੜਕ-ਦੁਰਘਟਨਾਵਾਂ, ਡੁੱਬਣਾ, ਭੀੜ ਰਾਹੀਂ ਮੱਚੀ ਭਗਦੜ, ਸਾਹ ਘੁਟ ਕੇ ਮੌਤਾਂ, ਬਿਮਾਰੀਆਂ ਆਦਿ ਜੋ ਸਭ ਕੁੱਝ ਹਰ ਸਾਲ ਹਜਾਰਾਂ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ ? ਪਰ ਬਾਬੇ, ਬੰਗਾਲੀ ਬਾਬੇ, ਪੰਡਤ, ਭਾਈ, ਮੌਲਵੀ, ਜੋਤਸ਼ੀ, ਨਜੂਮੀ, ਮੰਗਲ, ਕੇਤੂ, ਟੂਣੇ, ਤਵੀਤ, ਤਾਂਤਰਿਕ ਕਦੀ ਵੀ ਇਹ ਨਹੀਂ ਦੱਸ ਸਕੇ, ‘ਕਿ ਉਪਰੋਕਤ ਘਟਨਾਵਾਂ ਜੋ ਵਾਪਰ ਰਹੀਆਂ ਹਨ ਅਗਾਹ ਕਰਨ ਲਈ ਉਹ ਕਦੀ ਵੀ ਗਵਾਹ ਬਣੇ ਹੋਏ ?

ਅੰਧ-ਵਿਸ਼ਵਾਸ਼ ਅਤੇ ਵਹਿਮਾਂ-ਭਰਮਾਂ ਨੂੰ ਦੁਨੀਆਂ ਅੰਦਰ ਅੱਜ ਅਨਪੜ੍ਹਤਾ ਰਾਹੀਂ ਪਾਲਿਆ-ਪੋਸਿਆ ਜਾ ਰਿਹਾ ਹੈ ! ਪੂੰਜੀਵਾਦੀ ਇਸ ਕੰਮ ਲਈ ਝੂਠੇ ਕਰਮਾਂ-ਕਾਡਾਂ ਅਤੇ ਧਾਰਮਿਕ ਰੀਤੀ-ਰਿਵਾਜਾਂ ਨੂੰ ਆਪਣੇ ਹਿੱਤ ਵਿੱਚ ਵਰਤਣ ਲਈ ਮੀਡੀਆਂ ਦੀ ਵਰਤੋਂ ਕਰਦਾ ਹੈ। ਅਨ੍ਹੀ ਸ਼ਰਧਾ ਪੈਦਾ ਕਰਕੇ ਆਪਣੇ ਹਿੱਤਾਂ ਨੂੰ ਪਾਲਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਦੇ ਬਹੁਤ ਵੱਡੇ ਤਰਕਸ਼ੀਲ ਦਰਸ਼ਨਿਕ ਸਨ ! ਪਰ ਅੱਜ ਉਨ੍ਹਾਂ ਦੇ ਬੁੱਤ, ਫੋਟੋ, ਉਨ੍ਹਾਂ ਦੀ ਚਿੰਤਨ ਪੈਦਾ ਕਰਨ ਵਾਲੀ ਬਾਣੀ ਨੂੰ ਕਰਾਮਾਤੀ ਦੱਸ ਕੇ, ‘ਪੂਜਿਆਂ ਜਾ ਰਿਹਾ ਹੈ ? ਕਿਰਤ ਕਰਨੀ, ਕਿਰਤ ਦੀ ਵੰਡ ਅਤੇ ਪੰਗਤ-ਸੰਗਤ ਦੇ ਅਸੂਲਾਂ ਨੂੰ ਭੁੱਲ ਕੇ ਇਨ੍ਹਾਂ ਅਸੂਲਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਥਾਂ, ‘ਰਸਮੀ ਢੰਗ ਨਾਲ ਪ੍ਰੰਪਰਾਵਾਂ ਨੂੰ ਨਿਭਾਇਆ ਜਾਵੇਗਾ ? ਮੇਰੀ ਕਿਊਰੀ ਤੇ ਬਰਟੇ੍ਰਡ ਰਸਲ ਦੇ ਕਥਨਾਂ ਅਨੁਸਾਰ ਜੇਕਰ ਸਮਝ ਨੂੰ ਹੋਰ ਮਜਬੂਤ ਕਰੋ ਅੰਧ-ਵਿਸ਼ਵਾਸ਼ ਦਾ ਦਾਇਰਾ ਘੱਟ ਜਾਵੇਗਾ ? ਮਹਾਨ ਚਿੰਤਨ ਕਾਰਲ-ਮਾਰਕਸ ਨੇ ਕਿਹਾ ਸੀ ਕਿ ਅੰਧ-ਵਿਸ਼ਵਾਸ਼ ਮਨੁੱਖੀ ਲੁੱਟ-ਖਸੁੱਟ ਖਾਤਮੇ ਨਾਲ ਹੀ ਖਤਮ ਹੋ ਜਾਵੇਗਾ ? ਇਸ ਲਈ ਜਿਉਂ ਜਿਉਂ ਲੁੱਟ-ਚੌਂਘ ਵਿਰੁੱਧ ਕਿਰਤੀ-ਜਮਾਤ ਸੰਘਰਸ਼ ਕਰੇਗੀ, ਅੰਧ-ਵਿਸ਼ਵਾਸ਼ ਦੀ ਬਿਮਾਰੀ ਖੁਦ ਹੀ ਖਤਮ ਹੋ ਜਾਵੇਗੀ ? ਇਸ ਬਿਮਾਰੀ ਵਿਰੁੱਧ ਵਰਗੀ-ਸੰਘਰਸ਼, ਜਮਾਤੀ ਚੇਤਨਾ ਅਤੇ ਜੱਥੇਬੰਦਕ ਸੰਘਰਸ਼ ਹੀ ਕਾਰਗਰ ਹੋ ਸਕਦਾ ਹੈ। ਜੋ ਅੰਧ ਵਿਸ਼ਵਾਸ਼ ਦਾ ਖੌਂ ਬਣੇਗਾ।

91-921799744 5 – ਜਗਦੀਸ਼ ਸਿੰਘ ਚੋਹਕਾ
001-403-285-4208 – ਕੈਲਗਰੀ

jagdishchohka@gmail.com

Previous articleਹਿੱਤਾਂ ਦਾ ਟਕਰਾਅ: ਦ੍ਰਾਵਿੜ ਦੀ ਸੁਣਵਾਈ ਖ਼ਤਮ
Next articleਰਾਖਵੇਂਕਰਨ ਦਾ ਹੱਲਾ-ਗੁੱਲਾ ਕਿਉਂ ?