‘ਅੰਤਰਨਾਦ’ ਦੇ ਰਚੇਤਾ ਹਰਭਜਨ ਸਿੰਘ ਬੈਂਸ ਕੰਦੋਲਾ ਸਾਡੇ ਵਿਚ ਨਹੀਂ ਰਹੇ

ਫੋਟੋ: - ਸਵ. ਹਰਭਜਨ ਸਿੰਘ ਬੈਂਸ ਦੀ ਪੁਸਤਕ 'ਅੰਤਰਨਾਦ' ਦਾ ਬਾਹਰੀ ਕਵਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) : ਪੰਜਾਬ, ਪੰਜਾਬੀਅਤ ਅਤੇ ਮਾਂ ਬੋਲੀ ਦੇ ਵਿਰਸੇ ਵਿਰਾਸਤ ਨੂੰ ਆਪਣੀ ਕਲਮ ਨਾਲ ਸਮੇਂ ਸਮੇਂ ਗਜ਼ਲਾਂ, ਸ਼ੇਅਰਾਂ, ਕਵਿਤਾਵਾਂ ਅਤੇ ਹੋਰ ਵੰਨਗੀਆਂ ਰਾਹੀਂ ਵਿਦੇਸ਼ਾਂ ਵਿਚ ਬਹਿ ਕੇ ਆਪਣੀ ਮਿੱਟੀ ਦੇ ਮਹਿਕ ਬਿਖੇਰਨ ਵਾਲੇ ਅਤੇ ‘ਅੰਤਰਨਾਦ’ ਕਿਤਾਬ ਦੇ ਰਚੇਤਾ, ਕਵੀ ਤੇ ਸ਼ਾਇਰ ਹਰਭਜਨ ਸਿੰਘ ਬੈਂਸ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਇਸ ਪ੍ਰਭਾਵਸ਼ਾਲੀ ਸਖਸ਼ੀਅਤ ਨੇ ਐਸੇ ਸ਼ੇਅਰਾਂ ਅਤੇ ਕਵਿਤਾਵਾਂ ਦੀ ਸਿਰਜਨਾਂ ਕੀਤੀ ਜਿਨ•ਾਂ ਵਿਚ ਦੇਸ਼ ਕੌਮ ਦਾ ਦਰਦ ਅਤੇ ਇਨਸਾਨੀ ਜਜਬੇ ਦੇ ਬਲਵਲੇ ਨੂੰ ਰੂਪਮਾਨ ਬੜੀ ਬਾਖੂਬੀਅਤ ਨਾਲ ਕੀਤਾ ਹੋਇਆ ਸੀ।

ਆਦਮਪੁਰ ਨੇੜਲੇ ਪਿੰਡ ਕੰਦੋਲਾ ਦੇ ਵਾਸੀ ਅੱਜਕਲ ਅਮਰੀਕਾ ਵਿਚ ਰਹਿ ਕੇ ਆਪਣੀ ਮਾਂ ਬੋਲੀ ਦੀ ਸੇਵਾ ਵੱਖ-ਵੱਖ ਲਿਖਤਾਂ ਜਰੀਏ ਕਰ ਰਿਹਾ ਸੀ। ਉਨ•ਾਂ ਦੇ ਤੁਰ ਜਾਣ ਨਾਲ ਉਨ•ਾਂ ਦੀ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਅਨੇਕਾਂ ਹੀ ਪ੍ਰਸੰਸ਼ਕ ਉਨ•ਾਂ ਦੀ ਇਸ ਬਾਕਮਾਲ ਕਲਮ ਦੇ ਪਿਆਰ ਤੋਂ ਵਾਂਝੇ ਹੋ ਗਏ ਹਨ। ਉਨ•ਾਂ ਦੀ ਕਲਮ ਦੇ ਲਿਖੇ ਵੱਖ-ਵੱਖ ਸ਼ੇਅਰ ਜੋ ਸ਼ੋਸ਼ਲ ਮੀਡੀਏ ਤੇ ਉਨ•ਾਂ ਦੇ ਚਹੇਤਿਆਂ ਵਲੋਂ ਪ੍ਰਮੋਟ ਕੀਤੇ ਗਏ, ਆਪ ਦੀ ਨਜ਼ਰ ਕਰ ਰਹੇ ਹਾਂ ਅਤੇ ਨਾਲ ਹੀ ਇਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ।

  ਕਿੱਥੋਂ ਮਿਲਣੇ ਗੰਧਲੇ ਦੌਰੇਂ ਗੱਲ ਨਿਤਾਰਨ ਜੋ
  ਹੱਕ ਨਿਆਂ ਲਈ ਆਪਣਾ ਸਭ ਕੁਝ ਹਸ ਹਸ ਵਾਰਨ ਜੋ
  ਏਸ ਕਨੂੰਨ ਵਿਵਸਥਾ ਬਾਰੇ ਉਨ•ਾਂ ਤੋਂ ਵੀ ਪੁੱਛ
  ਅੱਧੀ ਰਾਤੇ ਸਿਵਿਆਂ ਅੰਦਰ ਹਾਕਾਂ ਮਾਰਨ ਜੋ”।

ਆਪਣੀ ਲਿਖੀ ਪੁਸਤਕ ਅੰਤਰਨਾਦ ਦੀ ਸ਼ਾਇਰੀ ਦੁਆਰਾ ਉਹ ਹਮੇਸ਼ਾ ਸਾਡੇ ਦਿਲਾਂ ‘ਚ ਜਿਉਂਦੇ ਰਹਿਣਗੇ।

” ਉਲਫਤ ਨੂੰ ਉਹ ਹੱਸ ਹੱਸ ਮਿਲਦਾ ਹੁੰਦਾ ਸੀ
ਪਰ ਅੱਜ ਬਹੁਤ ਰਵਾਉਂਦੀਆਂ ਗਜਲਾਂ ਬੈਂਸ ਦੀਆਂ”।

Previous articleਜਿਲੇ ਦੇ 34 ਪਾਜੇਟਿਵ ਕੇਸ ,31 ਪਾਜੇਟਿਵ ਕੇਸ ਬੀ. ਐਸ. ਐਫ. ਕੈਪ ਖੜਕਾ ਦੇ
Next articleਉਸਤਾਦ ਸ਼ੌਕਤ ਅਲੀ ਮਤੋਈ ਅਤੇ ਫਿਰੋਜ਼ ਖ਼ਾਨ ਲੈ ਕੇ ਆ ਰਹੇ ਹਨ ਟਰੈਕ ‘ਜਾਨ’