ਅੰਡਰ-19 ਕ੍ਰਿਕਟ ਵਿਸ਼ਵ ਕੱਪ: ਬੰਗਲਾਦੇਸ਼ ਪਹਿਲੀ ਵਾਰ ਬਣਿਆ ਚੈਂਪੀਅਨ

ਬੰਗਲਾਦੇਸ਼ ਦੀ ਅੰਡਰ-19 ਕ੍ਰਿਕਟ ਟੀਮ ਨੇ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਜਿੱਤ ਲਿਆ ਹੈ। ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਅਤੇ ਫਿਰ ਅਕਬਰ ਅਲੀ ਦੀ ਕਪਤਾਨੀ ਪਾਰੀ ਸਦਕਾ ਬੰਗਲਾਦੇਸ਼ ਨੇ ਮੀਂਹ ਨਾਲ ਪ੍ਰਭਾਵਿਤ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਪਿਛਲੇ ਚੈਂਪੀਅਨ ਭਾਰਤ ਨੂੰ ਵਿੱਚ ਡਕਵਰਥ ਲੂਈਸ ਪ੍ਰਣਾਲੀ ਰਾਹੀਂ ਤਿੰਨ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ’ਤੇ ਕਬਜ਼ਾ ਕੀਤਾ। ਭਾਰਤ ਵੱਲੋਂ ਦਿੱਤੇ 178 ਦੌੜਾਂ ਦੇ ਟੀਚੇ ਦਾ ਪਿੱਛੇ ਕਰਦਿਆਂ ਬੰਗਲਾਦੇਸ਼ ਨੇ ਜਦੋਂ 41 ਓਵਰਾਂ ’ਚ 7 ਵਿਕਟਾਂ ’ਤੇ 163 ਦੌੜਾਂ ਬਣਾ ਲਈਆਂ ਸਨ ਤਾਂ ਮੀਂਹ ਕਾਰਨ ਮੈਚ ਰੋਕਣਾ ਪਿਆ। ਦੁਬਾਰਾ ਮੈਚ ਸ਼ੁਰੂ ਹੋਣ ’ਤੇ ਬੰਗਲਾਦੇਸ਼ ਨੂੰ 46 ਓਵਰਾਂ ’ਚ 170 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੂੰ ਨੇ 42.1 ਓਵਰਾਂ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਬੰਗਲਾਦੇਸ਼ੀ ਕਪਤਾਨ ਅਕਬਰ ਅਲੀ ਨੇ 77 ਗੇਂਦਾਂ ’ਤੇ 43 ਦੌੜਾਂ (4 ਚੌਕੇ ਅਤੇ 1 ਛੱਕਾ) ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਪਰਵੇਜ਼ ਹੁਸੈਨ ਇਮੋਨ ਨੇ ਪੈਰ ’ਚ ਜਕੜਨ ਹੋਣ ਦੇ ਬਾਵਜੂਦ 47 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਨੂੰ ਦਿਸ਼ਾਹੀਣ ਗੇਂਦਬਾਜ਼ੀ ਦਾ ਖਮਿਆਜ਼ਾ ਭੁਗਤਣਾ ਪਿਆ। ਟੀਮ ਨੇ 33 ਵਾਧੂ ਦੌੜਾਂ ਦਿੱਤੀਆਂ। ਬੰਗਲਦੇਸ਼ ਦੇ ਕਪਤਾਨ ਅਕਬਰ ਅਲੀ ਨੂੰ ‘ਮੈਨ ਆਫ਼ ਦਿ ਮੈਚ’ ਤੇ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ‘ਪਲੇਅਰ ਆਫ਼ ਦਿ ਟੂਰਨਾਮੈਂਟ’ ਐਵਾਰਡ ਦਿੱਤਾ ਗਿਆ।
ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਅੰਡਰ-19 ਕ੍ਰਿਕਟ ਟੀਮ ਵੱਲੋਂ ਟਾਸ ਜਿੱਤ ਕੇ ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਗਿਆ। ਅਭਿਸ਼ੇਕ ਦਾਸ ਦੀ ਅਗਵਾਈ ’ਚ ਬੰਗਲਾਦੇਸ਼ੀ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਖੁੱਲ੍ਹ ਨਾ ਖੇਡਣ ਦਿੱਤਾ ਅਤੇ ਪੂਰੀ ਟੀਮ ਸਿਰਫ 177 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਸਿਰਫ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਹੀ ਵਿਰੋਧੀ ਗੇਂਦਬਾਜ਼ਾਂ ਦਾ ਮੁਕਾਬਲਾ ਕਰਦਿਆਂ ਨੀਮ ਸੈਂਕੜਾ ਬਣਾਇਆ। ਜੈਸਵਾਲ ਨੇ 121 ਗੇਂਦਾਂ ਖੇਡਦਿਆਂ 8 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਉਸ ਨੇ ਤਿਲਕ ਵਰਮਾ (38) ਨਾਲ ਦੂਜੀ ਵਿਕਟ ਲਈ 94 ਦੌੜਾਂ ਅਤੇ ਧਰੁਵ ਜੁਰੇਲ (22) ਨਾਲ ਤੀਜੀ ਵਿਕਟ ਲਈ 42 ਦੌੜਾਂ ਭਾਈਵਾਲੀ ਕੀਤੀ ਪਰ ਇਸ ਦੇ ਬਾਵਜੂਦ ਪੂਰੀ ਟੀਮ 47.2 ਓਵਰਾਂ ਵਿੱਚ ਹੀ ਆਊਟ ਹੋ ਗਈ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਭਾਰਤੀ ਬੱਲੇਬਾਜ਼ ਦਹਾਈ ਦਾ ਅੰਕੜਾ ਨਾ ਛੂਹ ਸਕਿਆ। ਭਾਰਤੀ ਟੀਮ ਆਪਣੀਆਂ ਆਖਰੀ 7 ਵਿਕਟਾਂ ਸਿਰਫ 21 ਦੌੜਾਂ ਜੋੜ ਕੇ ਹੀ ਗੁਆ ਦਿੱਤੀਆਂ। ਬੰਗਲਾਦੇਸ਼ ਦੇ ਟੀਮ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅਭਿਸ਼ੇਕ ਦਾਸ ਨੇ 30 ਦੌੜਾਂ ਦੇ ਕੇ 3 ਜਦਕਿ ਸ਼ਰੀਫੁਲ ਇਸਲਾਮ (31/2) ਅਤੇ ਤਨਜੀਮ ਹਸਨ ਸਾਕਿਬ (28/2) ਨੇ ਦੋ-ਦੋ ਵਿਕਟਾਂ ਲਈਆਂ।
ਬਾਅਦ ’ਚ 178 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਬੰਗਲਾਦੇਸ਼ ਦੀ ਅੰਡਰ-19 ਕ੍ਰਿਕਟ ਟੀਮ ਨੇ ਵਧੀਆ ਸ਼ੁਰੂਆਤ ਕੀਤੀ ਤੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 50 ਦੌੜਾਂ ਜੋੜੀਆਂ। ਸਲਾਮੀ ਬੱਲੇਬਾਜ਼ ਹੁਸੈਨ ਇਮੋਨ ਨੂੰ ਜ਼ਖ਼ਮੀ ਕਾਰਨ ਮੈਦਾਨ ’ਚੋਂ ਬਾਹਰ ਜਾਣਾ ਪਿਆ ਪਰ ਟੀਮ ਦੀਆਂ 102 ਦੌੜਾਂ ’ਤੇ ਛੇ ਵਿਕਟਾਂ ਡਿੱਗਣ ਕਾਰਨ ਉਹ ਦੁਬਾਰਾ ਖੇਡਣ ਲਈ ਆਇਆ ਅਤੇ ਵਿਕਟਾਂ ਡਿੱਗਣ ਦੀ ਰਫ਼ਤਾਰ ਥੰਮ੍ਹ ਦਿੱਤੀ। ਹੁਸੈਨ 47 ਦੌੜਾਂ ਬਣਾ ਆਊਟ ਹੋਇਆ। ਇਸ ਮਗਰੋਂ ਖੇਡਣ ਆਏ ਰਕੀਬੁਲ ਹੁਸੈਨ ਨੇ ਕਪਤਾਨ ਅਕਬਰ ਅਲੀ (43) ਦਾ ਸਾਥ ਦਿੰਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾ ਦਿੱਤਾ। ਭਾਰਤ ਵੱਲੋਂ ਰਵੀ ਬਿਸ਼ਨੋਈ ਨੇ 4, ਸੁਸ਼ਾਂਤ ਮਿਸ਼ਰਾ ਨੇ 2 ਅਤੇ ਯਸ਼ਸਵੀ ਜੈਸਵਾਲ ਨੇ ਇੱਕ ਵਿਕਟ ਹਾਸਲ ਕੀਤੀ।

Previous articleRaj Thackeray’s ‘quit India march’ targets infiltrators
Next articleਦਿੱਲੀ ’ਚ ਆਖ਼ਰੀ ਵੋਟ ਫੀਸਦ 62.59