ਅਹਿਮਦਾਬਾਦ ਤੇ ਪੁਣੇ ’ਚ ਦੋ ਪਰਿਵਾਰਾਂ ਦੇ ਦਸ ਜੀਆਂ ਨੇ ਖੁ਼ਦਕੁਸ਼ੀ ਕੀਤੀ

ਅਹਿਮਦਾਬਾਦ/ ਪੁਣੇ, 19 ਜੂਨ (ਸਮਾਜਵੀਕਲੀ) :  ਅੱਜ ਤੜਕੇ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਖਾਲੀ ਫਲੈਟ ਵਿਚ ਚਾਰ ਬੱਚਿਆਂ ਸਮੇਤ ਇਕੋ ਪਰਿਵਾਰ ਦੇ ਛੇ ਮੈਂਬਰਾਂ ਦੀਆਂ ਲਾਸ਼ਾਂ ਛੱਤ ਨਾਲ ਲਟਕਦੀਆਂ ਮਿਲੀਆਂ ਹਨ। ਵਟਵਾ ਜੀਆਈਡੀਸੀ ਥਾਣੇ ਦੇ ਇੰਸਪੈਕਟਰ ਡੀਆਰ ਗੋਹਿਲ ਨੇ ਦੱਸਿਆ ਕਿ ਦੋ ਭਰਾ ਅਮਰੀਸ਼ ਪਟੇਲ (42) ਅਤੇ ਗੌਰੰਗ ਪਟੇਲ (40) ਅਤੇ ਉਨ੍ਹਾਂ ਦੇ ਚਾਰ ਬੱਚਿਆਂ ਦੀਆਂ ਲਾਸ਼ਾਂ ਵਟਵਾ ਜੀਆਈਡੀਸੀ ਖੇਤਰ ਦੇ ਖਾਲੀ ਫਲੈਟ ਵਿੱਚ ਲਟਕਦੀਆਂ ਮਿਲੀਆਂ ਹਨ। ਇਹ ਫਲੈਟ ਇਸ ਪਰਿਵਾਰ ਦਾ ਹੈ।

ਪੁਣੇ:ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਜੋੜੇ ਨੇ ਆਪਣੇ ਦੋ ਬੱਚਿਆਂ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਣੇ ਦੇ ਪੁਲੀਸ ਅਧਿਕਾਰੀ ਨੇ ਨੂੰ ਦੱਸਿਆ ਕਿ ਵੀਰਵਾਰ ਦੇਰ ਰਾਤ ਸੁਖਸਾਗਰ ਨਗਰ ਦੇ ਘਰ ਵਿੱਚ ਚਾਰ ਪਰਿਵਾਰਕ ਮੈਂਬਰ ਛੱਤ ਨਾਲ ਲਟਕਦੇ ਮਿਲੇ ਸਨ। ਪੁਲੀਸ ਨੂੰ ਸ਼ੱਕ ਹੈ ਕਿ 33 ਸਾਲਾ ਅਤੁੱਲ ਸ਼ਿੰਦੇ ਅਤੇ ਉਸ ਦੀ ਪਤਨੀ 32 ਸਾਲਾ ਜਯਾ ਨੇ ਕਥਿਤ ਤੌਰ ’ਤੇ 6 ਸਾਲ ਦੇ ਬੇਟੇ ਰਿਗਵੇਦ ਅਤੇ ਤਿੰਨ ਸਾਲ ਦੀ ਬੇਟੀ ਅੰਤਰਾ ਦਾ ਕਤਲ ਕਰ ਦਿੱਤਾ ਅਤੇ ਫਿਰ ਦੋਵਾਂ ਨੇ ਖੁਦਕੁਸ਼ੀ ਕਰ ਲਈ।

ਅਧਿਕਾਰੀ ਨੇ ਦੱਸਿਆ ਕਿ ਸ਼ਿੰਦੇ ਸਕੂਲਾਂ ਲਈ ਸ਼ਨਾਖਤੀ ਕਾਰਡ ਬਣਾਉਂਦਾ ਸੀ। ਅਜਿਹਾ ਲੱਗਦਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਕਾਰੋਬਾਰ ‘ਤੇ ਮਾੜਾ ਅਸਰ ਪੈਣ ਕਾਰਨ ਪਰਿਵਾਰ ਨੂੰ ਵਿੱਤੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Previous articleਸਤਿੰਦਰ ਜੈਨ ਦੀ ਹਾਲਤ ਵਿਗੜੀ, ਆਈਸੀਯੂ ’ਚ ਭਰਤੀ
Next articleਬੜੀ ਬੇਦਰਦ ਹੈ ਇਹ ਫਿਲਮੀ ਦੁਨੀਆ: ਸੋਨੂੰ ਨਿਗਮ