ਅਸੀਂ ਲੋਕ

(ਸਮਾਜ ਵੀਕਲੀ)

ਲੋਕੀਂ ਧਰਮ ਦੀ ਖ਼ਾਤਿਰ ਹਰ ਖਰਚਾ ਕਰ ਸਕਦੇ ਨੇ,
ਅੈਪਰ ਕਿਸੇ ਲਾਚਾਰ ਨੂੰ ਰੋਟੀ ਦੇਣ ਲਈ ਤਿਆਰ ਨਹੀਂ।
ਚੜਿ੍ਆ ਵਿਹਲੜ ਬਾਬਿਆਂ ਦੀ ਸੇਵਾ ਦਾ ਚਾਅ ਰਹਿੰਦੈ ,
ਮਾਪੇ ਘਰ ਵਿੱਚ ਪਏ ਬੀਮਾਰ ਉਨਾ੍ਂ ਦੀ ਸਾਰ ਨਹੀਂ ।
ਬੰਦਾ ਕਲਪਿਤ ਰੱਬ ਦਾ ਖ਼ਰਾ ਪਿਆਰਾ ਬਣ ਜਾਂਦੈ,
ਅੈਪਰ ਸ਼ਾਖ਼ਸ਼ਾਤ ਰੱਬ ਦੇ ਲਈ ਦਿਲ ਵਿੱਚ ਪਿਆਰ ਨਹੀਂ।
ਸਭ ਨੂੰ ਝੱਲ ਚੜਿ੍ਆ ਹੈ ਮੂਰਤੀਆਂ ਦੀ ਪੂਜਾ ਦਾ ,
ਪਰ ਕਿਸੇ ਭੁੱਖਣ ਭਾਣੇਂ ਬੱਚੇ ਨਾਲ਼ ਸਰੋਕਾਰ ਨਹੀਂ ।
                 
ਰੁਲ਼ਦੂ ਬੱਕਰੀਆਂ ਵਾਲ਼ਾ
                         ਪਿੰਡ ਰੰਚਣਾਂ .
Previous articleਸਿੱਖਿਆ ਬਨਾਮ ਸਿੱਖਿਅਕ
Next articleਕਿਸਾਨੀ ਸੰਘਰਸ਼ ਸਾਰੇ ਵਰਗਾਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ – ਯੋਗਰਾਜ ਸਿੰਘ