ਅਸਾਮ ’ਚ ‘ਘੁਸਪੈਠ’ ਲਈ ਕਾਂਗਰਸ ਜ਼ਿੰਮੇਵਾਰ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਾਮ ਤੇ ਬਾਕੀ ਉੱਤਰ ਪੂਰਬੀ ਰਾਜ ਕਾਂਗਰਸ ਸਰਕਾਰ ਦੀ ਨੀਤੀਆਂ ਕਾਰਨ 1970 ਦੇ ਦਹਾਕੇ ਤੋਂ ਘੁਸਪੈਠ ਨਾਲ ਜੂਝ ਰਹੇ ਹਨ। ਮੋਦੀ ਨੇ ਕਿਹਾ ਕਿ ਨੌਜਵਾਨਾਂ ਨੂੰ ਬਜ਼ੁਰਗਾਂ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਕਾਂਗਰਸ ਨੇ ਅਸਾਮ ਨਾਲ ਧੋਖਾ ਕੀਤਾ ਹੈ। ਇਹ ਰਾਜ ਵਿਚ ਉਨ੍ਹਾਂ ਦੀ ਦੂਜੀ ਰੈਲੀ ਸੀ। ਮੋਦੀ ਨੇ ਕਿਹਾ ਕਿ ਕੀ ਅਸਾਮ ਦੇ ਲੋਕ ਉਨ੍ਹਾਂ ਲੋਕਾਂ ਦੀ ਹਮਾਇਤ ਕਰਨਗੇ ਜੋ ਦੇਸ਼ ਹਿੱਤ ਖ਼ਿਲਾਫ਼ ਕੰਮ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜੋ ਦੇਸ਼ ਦੀ ਤਰੱਕੀ ਦਾ ਸਮਰਥਨ ਨਹੀਂ ਕਰਦੇ, ਉਹ ਅਸਾਮ ਦੇ ਵਿਕਾਸ ਬਾਰੇ ਕੀ ਸੋਚਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਲੋਕਾਂ ਨੂੰ ਧੋਖਾ ਦਿੱਤਾ ਹੈ, ਪਰ ‘ਚੌਕੀਦਾਰ’ ਘੁਸਪੈਠ, ਅਤਿਵਾਦ ਤੇ ਭ੍ਰਿਸ਼ਟਾਚਾਰ ਨਾਲ ਲੜੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰ ਹਿੱਤ ਵਿਚ ਤਾਂ ਅਟਲ ਬਿਹਾਰੀ ਵਾਜਪਈ ਜਿਹੇ ਵੱਡੇ ਆਗੂ ਸਨ, ਜਿਨ੍ਹਾਂ ਬੰਗਲਾਦੇਸ਼ ਮੁਕਤੀ ਸੰਗਰਾਮ ਦੌਰਾਨ ਬੰਗਲਾਦੇਸ਼ ਦੇ ਸਮਰਥਨ ਵਿਚ ਆਪਣੀ ਆਵਾਜ਼ ਚੁੱਕੀ।

Previous articleਸ਼੍ਰੋਮਣੀ ਕਮੇਟੀ ਵਲੋਂ 12 ਅਰਬ ਤੋਂ ਵੱਧ ਦਾ ਬਜਟ ਪਾਸ
Next articleਕਿੰਗਜ਼ ਇਲੈਵਨ ਪੰਜਾਬ ਵੱਲੋਂ ਮੁਹਾਲੀ ਫਤਹਿ