ਅਸਲ ਦਸਵੰਧ

(ਸਮਾਜ ਵੀਕਲੀ)

ਦਫਤਰ ਚ ਸਾਰੇ ਉਸਨੂੰ ਨੇਕ ਬਾਬੂ ਕਹਿ ਕੇ ਬੁਲਾਉਂਦੇ  ਅਸੂਲਾਂ ਦਾ ਪੱਕਾ ਤੇ ਇਮਾਨਦਾਰ ਹਰਨੇਕ ਸਿੰਘ ਬਿਜਲੀ ਬੋਰਡ ਦੇ ਦਫਤਰ ਵਿੱਚ ਕਲਰਕ ਦੇ ਅਹੁਦੇ ਤੇ ਕੰਮ ਕਰਦਾ ਸੀ। ਹਰਨੇਕ ਆਪਣੀ ਡਿਊਟੀ ਤੇ ਸਮੇਂ ਦਾ ਬਹੁਤ ਦਾ ਬਹੁਤ ਪਾਬੰਦ ਸੀ।

ਹਰ ਰੋਜ਼ ਤਰ੍ਹਾਂ ਆਪਣੇ ਦਫਤਰੀ ਕੰਮ ਤੋਂ ਵੇਹਲਾ ਹੋ ਕਿ ਆਪਣਾ ਘਰ ਵੱਲ ਨੂੰ ਤੁਰਨ ਆਪਣੇ ਸਕੂਟਰ ਨੂੰ ( ਸੋ ਕਿ ਪੁਰਾਣਾ ਤੇ ਖਟਾਰਾ ਜਿਹੀ ਹਾਲਤ ਹੋਣ ਕਰਕੇ)  ਸਟਾਰਟ ਕਰਨ ਲਈ ਕਿੱਕ ਤੇ ਕਿੱਕ ਮਾਰ ਰਿਹਾ ਸੀ। ਐਨੇ ਨੂੰ ਐਸ. ਡੀ. ਓ. ਸਾਹਿਬ ਵੀ ਆਪਣੀ ਕਾਰ ਦੀ ਚਾਬੀ ਜੇਬ ਚੋਂ ਕੱਢਦੇ ਹੋਏ ਬੋਲੇ ਕਿ ਹਰਨੇਕ ਬਾਬੂ ਜੀ “ਵੇਚੋ ਇਸ ਖਟਾਰਾ ਨੂੰ ਤੇ ਕਾਰ ਲੈ ਲਵੋ ਹੁਣ ਤੁਸੀਂ ਨਾਲੇ ਆਪ ਝੂਟੇ ਲਵੋ ਨਾਲੇ ਦੂਜਿਆਂ ਨੂੰ ਝੂਟੇ ਦੇਵੋ”।

ਮਜ਼ਾਕ ਜਿਹਾ ਕਰ ਐਸ.ਡੀ.ਓ. ਦਫ਼ਤਰ ਦਾ ਮੇਨ ਗੇਟ ਲੰਘ ਗਿਆ । ਹਰਨੇਕ ਸੁੰਨ ਜਾਂ ਹੋ ਗਿਆ । ਸੇਵਾਦਾਰ ਭੋਲਾ ਸਿੰਘ ਨੇ ਕਿਹਾ ਕਿ ਗੱਲ  ਬਾਬੂ ਜੀ ਘਰ ਨੀ ਜਾਣਾ ਜੀ ਅੱਜ ਕੀ ਸੋਚੀਂ ਜਾਂਦੇ ਹੋ ਇੱਥੇ ਖੜ੍ਹੇ । ਹਰਨੇਕ ਨੇ ਸਕੂਟਰ ਸਟਾਰਟ ਕਰ ਘਰ ਵੱਲ ਚੱਲ ਪਿਆ । ਰਸਤੇ ਵਿੱਚ ਹੀ  ਉਸਦੀ ਘਰਵਾਲੀ ਦਾ ਫੋਨ ਆਇਆ “ਕਿ ਆਉਂਦੇ ਹੋਏ ਸਬਜੀ ਲੈ ਕੇ ਆਉਣਾ “।

ਨੇਕ ਨੇ ਆਪਣੇ ਸਕੂਟਰ ਨੂੰ ਸਬਜ਼ੀ ਮੰਡੀ ਵੱਲ ਮੌੜ ਲਿਆ। ਹਾਲੇ ਥੋੜੀ ਹੀ ਦੂਰ ਗਿਆ ਸੀ ਕਿ ੳੁਸ ਦੀ ਨਜ਼ਰ ਦਫ਼ਤਰ ਵਾਲੇ ਮੋੜ ਤੇ ਸਬਜ਼ੀ ਵੇਚ ਰਹੀ ਇੱਕ ਅੱਸੀ-ਨੱਬੇ ਸਾਲਾਂ ਦੀ ਬਜੁਰਗ ਮਾਤਾ ਨੂੰ ਵੇਖ ਸਕੂਟਰ ਰੋਕ ਲਿਆ । ਨੇਕ ਤੋਂ ਪਹਿਲਾਂ ਮਾਈ ਕੋਲ ਇੱਕ ਗਾਹਕ ਸਬਜੀ ਖਰੀਦ ਰਿਹਾ ਸੀ ਤਾਂ ਨੇਕ ਥੋੜਾ ਪਿੱਛੇ ਹੋ ਕੇ ਖੜਾ ਹੋ ਗਿਆ ।

ਨੇਕ ਨੇ ਦੇਖਿਆ ਕਿ ਉਸ ਗਾਹਕ ਨੇ ਮਾਈ ਨਾਲ ਪਹਿਲਾਂ ਹੀ ਆਪਣੀ ਸਾਰੀ ਸਬਜੀ ਦਾ ਭਾਅ ਕਰ ਲਿਆ ਸੀ । ਮਾਈ ਤੋਂ ਆਪਣੀ ਸਬਜੀ ਦੇ ਕੁੱਲ ਰੁਪਏ ਪੁੱਛੇ ਤੇ ਮਾਈ ਨੇ ਕੰਬਦੀ ਅਵਾਜ਼ ਵਿੱਚ ਕਿਹਾ, ‘ਇੱਕ ਸੋ ਤੇ ਪੰਜ ਰੁਪਏ ‘ ਹੋ ਗੲੇ ਪੁੱਤ।

ਉਸ ਗਾਹਕ ਨੇ  ਸੋ ਰੁਪਏ ਦਾ ਨੋਟ ਬੁੱਢੀ ਮਾਈ ਨੂੰ ਦਿੱਤੇ ਤੇ ਸਬਜੀ ਚੁੱਕਣ ਲੱਗਾ ! ਤਾਂ ਮਾਈ ਨੇ ਕੰਬਦੀ ਅਵਾਜ਼ ਵਿੱਚ ਕਿਹਾ, “ਪੰਜ ਰੁਪਏ ?” ਹੋਰ ਪੁੱਤ

ਅੱਗੋਂ ਗਾਹਕ ਤੁਰਦਾ ਬੋਲਿਆ,”ਕੋਈ ਨਾ ਮਾਈ, ਐਨੀ ਤੇਥੋਂ ਸਬਜ਼ੀਆਂ ਲੈ ਲਈ ਪੰਜ ਰੁਪਏ ਦਾ ਕੀ ਹੈ ” ਇਹ ਕਹਿ ਗਾਹਕ ਆਪਣੀ ਗੱਡੀ ‘ ਚ ਬੈਠ ਤੁਰ ਗਿਆ । ਨੇਕ ਤੇ ਬੁੱਢੀ ਮਾਈ ਉਸਦੀ ਗੱਡੀ ਨੂੰ ਅੱਖੋਂ ਓਹਲੇ ਹੋਣ ਤੱਕ ਵੇਖਦੇ ਰਹੇ।

ਨੇਕ ਸੋਚੀਂ ਪੈ ਗਿਆ ਕਿ ਇਸ ਵਿਚਾਰੀ ਬੁੱਢੀ ਮਾਈ ਨੇ ਪੈਸੇ ਜੋੜ ਕੇ ਇਸ ਉਮਰੇ ਕਿਹੜੀ ਕਮਾਈ ਕਰਨੀ ਆਂ..? ਇਹਨੂੰ ਤਾ ਆਪਣਾ ਢਿੱਡ ਭਰਨ ਲਈ ਦਾਣੇ ਜੁੜਦੇ ਰਹਿਣ ਬਹੁਤ ਆ।
ਮਾਈ ਨੇ ਨੇਕ ਨੂੰ ਪੁੱਛਿਆ, “ਕੀ ਲੈਣਾ ਪੁੱਤ ?”

ਨੇਕ ਨੇ ਮਾਈ ਤੋਂ ਸਬਜੀ ਲਈ ਤੇ ਮਾਈ ਨੇ ਜਿੰਨੇ ਰੁਪਏ ਮੰਗੇ ਉਹ ਦੇ ਕੇ ਆਪਣੇ ਸਕੂਟਰ ਤੇ ਆਪਣੇ ਮਨ ‘ਚ ਇੱਕ ਸਵਾਲ ਲੈ ਘਰ ਨੂੰ ਚੱਲ ਪਿਆ ।

ਘਰ ਵੱਲ  ਜਾਂਦਿਆਂ ਸ਼ਰਾਬ ਦੇ ਠੇਕੇ ਤੇ ਉਹੀ ਵੱਡੀ ਗੱਡੀ ਵਾਲਾ ਭਾਈ ਸ਼ਰਾਬ ਲੈ ਰਿਹਾ ਸੀ ਨੇਕ ਨੇ ਸਕੂਟਰ ਰੋਕ ਲਿਆ ਤੇ ਵੇਖਿਆ ਕਿ ਉਸ ਕਰਿੰਦੇ ਨੂੰ ਕਿਹਾ ਸ਼ਰਾਬ ਦੀ ਬੋਤਲ ਕਿੰਨੇ ਦੀ ਹੈ? ਕਰਿੰਦੇ ਨੇ ਰੇਟ ਲਿਸਟ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਵੇਖ ਲਵੋ ਕਿੰਨੇ ਦੀ ਹੈ।  ਉਸ  ਨੇ ਦੋ ਹਜ਼ਾਰ ਦਾ ਨੋਟ ਠੇਕੇ ਵਾਲੇ ਭਾਈ ਨੂੰ ਦਿੱਤਾ ਤੇ ਸ਼ਰਾਬ ਦੀ ਬਤੋਲ ਬਿਨਾਂ ਕਿਸੇ ਬਹਿਸ ਤੋਂ ਲੈਕੇ ਗੱਡੀ ਚ ਜਾ ਬੈਠਾ ।

ਨੇਕ ਦਾ ਮਨ ਇਹ ਸਭ ਕੁੱਝ ਵੇਖ ਕਿ ਬਹੁਤ ਦੁੱਖੀ ਹੋਇਆ । ਉਹ ਮਨ ਹੀ ਮਨ ਇੱਕਲਾ ਗੱਲਾਂ ਕਰ ਰਿਹਾ ਸੀ ਕਿ  “ਸਾਡੇ ਲੋਕ ਵੀ ਲੋੜਵੰਦਾਂ ਦੀ ਮਦਦ ਕਰਨ ਦੀ ਬਜਾਏ ਧਨਾੜ ਲੋਕਾਂ ਦਾ ਹੀ ਡਿੱਢ ਭਰਦੇ ਨੇ । ਸਬਜ਼ੀ ਨੂੰ ਮਹਿੰਗੀ ਤੇ ਸ਼ਰਾਬ ਨੂੰ ਸਸਤੀ ਸਮਝ ਕਿ ਖ੍ਰੀਦਦੇ ਨੇ”।

ਨੇਕ ਹੁਣ ਹਰ ਰੋਜ਼ ਉਸ ਬੁਜਰਗ ਮਾਈ ਤੋਂ ਹੀ ਸਬਜੀ ਲੈਂਦਾ ਹੈ । ਉਸ ਦੇ ਮਨ ਨੂੰ ਇੱਕ ਸਕੂਨ ਜਿਹਾ ਮਿਲਦਾ ਹੈ । ਨੇਕ ਸਮਝਦਾ ਹੈ ਮੇਰੇ ਦਸਵੰਧ ਦੀ ਅਸਲ ਜ਼ਰੂਰਤ ਇਸ ਬੁਜਰਗ ਮਾਤਾ ਨੂੰ ਹੈ ਨਾ ਕਿ ਉੱਥੇ ਜਿੱਥੇ ਲੋਕ ਵੇਹਲੇ ਬੈਠ ਰੋਟੀਆਂ ਚੋਪੜਦੇ ਹੋਣ। ਨੇਕ ਦੇ ਕਹਿਣ ਤੇ ਉਸ ਦੇ ਦਫ਼ਤਰ ਵਾਲੇ ਕੁੱਝ ਸਾਥੀ ਵੀ ਉਸ ਬੁਜਰਗ ਮਾਤਾ ਕੋਲੋਂ ਸਬਜ਼ੀ ਲੈਣ ਲੱਗ ਪਏ ਸਨ । ਇਹ ਸਭ ਕੁੱਝ ਵੇਖ ਨੇਕ ਬਹੁਤ ਖੁਸ਼ ਹੋਇਆ ਜਿਵੇਂ ਨੇਕ ਦੇ ਮਨ ਤੋਂ ਜਿਵੇਂ ਬਹੁਤ ਵੱਡਾ ਬੋਝ ਲਹਿ ਗਿਆ ਹੋਵੇ ।


ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9888881862

Previous articleਪਾਣੀ ਦਾ ਮਸਲਾ
Next articleਬੇ-ਚੈਨ ਜ਼ਿੰਦਗ਼ੀ ਦਾ ਸਫ਼ਰ