ਅਰਵਿੰਦ ਕੇਜਰੀਵਾਲ ਦੀ ਚੁਣੋਤੀ

ਹਰਪ੍ਰੀਤ ਸਿੰਘ ਬਰਾੜ – ਬਠਿੰਡਾ

ਦਿੱਲੀ ਦੀ ਜਨਤਾ ਨੇ ਇਕ ਵਾਰ ਫਿਰ ਹਕੂਮਤ ਆਮ ਆਦਮੀ ਪਾਰਟੀ ਨੂੰ ਸੌਂਪਦੇ ਹੋਏ ਪਾਰਟੀ ਦੇ ਕੰਮਕਾਜ਼ ਅਤੇ ਉਪਲਬਧੀਆਂ *ਤੇ ਮੋਹਰ ਲਾ ਦਿੱਤੀ ਹੈ। ਆਮ ਆਦਮੀ ਪਾਰਟੀ ਨੂੰ ਇਸ ਵਾਰ 60 ਤੋਂ ਜਿਆਦਾ ਸੀਟਾਂ ਮਿਲੀਆਂ ਹਨ।ਸਭ ਤੋਂ ਅਹਿਮ ਗੱਲ ਇਹ ਹੈੈ ਕਿ ਪਾਰਟੀ ਲਗਾਤਾਰ ਜ਼ੋਰਦਾਰ ਬਹੁਮਤ ਨਾਲ ਲੋਕਾਂ ਦਾ ਹਾਸਲ ਕਰਕੇ ਤੀਜੀ ਵਾਰ ਹਕੂਮਤ *ਚ ਆਈ ਹੈ। ਇਹ ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਇਸ ਸਰਕਾਰ ਨੇ ਪਿਛਲੇ ਪੰਜ ਸਾਲਾਂ *ਚ ਸਿੱਖਿਆ, ਸਿਹਤ, ਬਿਜਲੀ—ਪਾਣੀ ਜਿਹੀਆਂ ਬੁਨਿਆਦੀ ਜ਼ਰੂਰਤਾਂ ਨਾਲ ਜੁੜੇ ਜੋ ਕੰਮ ਕੀਤੇ, ਉਹ ਆਮ ਜਨਤਾ ਨੂੰ ਰਾਸ ਆਏ। ਇਸ ਤੋਂ ਇਲਾਵਾ ਦਿੱਲੀ ਟਰਾਂਸਪੋਰਟ ਦੀਆਂ ਬੱਸਾਂ ਵਿਚ ਮਹਿਲਾਵਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਜਿਹੇ ਕਦਮ ਨੇ ਵੀ ਚਮਤਕਾਰ ਦਿਖਾਇਆ। ਬਿਜਲੀ — ਪਾਣੀ ਦੇ ਬਿੱਲਾਂ *ਚ ਕਟੌਤੀ ਨਾਲ ਲੋਕ ਖੁਸ਼ ਹਨ। ਆਮ ਆਦਮੀ ਪਾਰਟੀ ਦੀ ਇਹ ਜਿੱਤ ਇਸ ਕਰਕੇ ਵੀ ਅਹਿਮ ਹੈ ਕਿ ਅੱਠ ਮਹੀਨੇ ਪਹਿਲਾਂ ਹੋਈਆਂ ਲੋਕਸਭਾ ਚੋਣਾਂ *ਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ *ਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਦੋਂ ਤੋਂ ਹੀ ਇਹ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸਨ ਕਿ ਇਸ ਪਾਰਟੀ ਨੂੰ ਪਹਿਲਾਂ ਵਰਗੀ ਜਿੱਤ ਹਾਸਲ ਹੋਣਾ ਸੌਖਾ ਨਹੀਂ ਹੋਵੇਗਾ ਅਤੇ ਦਿੱਲੀ *ਚ ਹਕੂਮਤ ਦਾ ਤਖ਼ਤਾ ਪਲਟ ਹੋ ਸਕਦਾ ਹੈ। ਪਰ ਆਮ ਆਦਮੀ ਪਾਰਟੀ ਦੇ ਕੰਮਾ ਨੇ ਇਸ ਤਰ੍ਹਾਂ ਦੇ ਸਾਰੇ ਅੰਦਾਜ਼ੇ ਅਤੇ ਗਣਿਤ ਨੂੰ ਗਲਤ ਸਾਬਤ ਕਰ ਦਿੱਤਾ।

ਦਿੱਲੀ ਦੀਆਂ ਇਹ ਚੋਣਾਂ ਮੁੱਖ ਰੂਪ *ਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਸਨ। ਪਰ ਲੋਕਸਭਾ ਚੋਣਾਂ *ਚ ਭਾਰੀ ਬਹੁਮਤ ਨਾਲ ਜਿੱਤਣ ਵਾਲੀ ਭਾਜਪਾ ਦੀਆਂ ਦਿੱਲੀ *ਚ ਸਰਕਾਰ ਬਣਾਉਣ ਦੀਆਂ ਉਮੀਦਾਂ ਇਕ ਵਾਰ ਫਿਰ ਢਹਿ ਗਈਆਂ ।ਜ਼ਾਹਰ ਹੈ, ਭਾਜਪਾ ਦੇ ਲਈ ਇਸ ਤੋਂ ਜਿਆਦਾ ਨਿਰਾਸ਼ਾਜਨਕ ਘੜੀ ਨਹੀਂ ਹੋਵੇਗੀ।

ਮਹਾਂਰਾਸ਼ਟਰ, ਝਾਰਖੰਡ ਦਾ ਸਦਮਾ ਪਹਿਲਾਂ ਤੋਂ ਹੀ ਸੀ। ਦਿੱਲੀ ਦੀ ਸੱਤਾ ਦੇ ਲਈ ਇਸ ਵਾਰ ਭਾਜਪਾ ਨੇ ਜਿਸ ਤਰ੍ਹਾਂ ਵਾਹ ਲਾਈ, ਪਾਰਟੀ ਵਰਕਰਾਂ ਨੇ ਘਰ —ਘਰ ਜਾ ਕੇ ਪਹੁੰਚ ਬਣਾਈ, ਪ੍ਰਚਾਰ—ਪ੍ਰਸਾਰ ਦੇ ਲਈ ਆਈਟੀ ਵਿੰਗ ਅਤੇ ਚੋਣ ਜਲਸੇ ਕਰਨ ਵਿਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਪਿੱਛੇ ਛੱਡ ਦਿੱਤਾ ਸੀ।

ਇਸ ਨਾਲ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰਾ ਸਿਆਸੀ ਤੰਤਰ ਭਾਜਪਾ ਦੇ ਨਾਲ ਹੈ।ਅਜਿਹੇ *ਚ ਉਸ ਨੂੰ ਇਸ ਵਾਰ ਹਰਾਉਣਾ ਸੌਖਾ ਨਹੀਂ ਹੋਵੇਗਾ। ਪਰ ਨਤੀਜਿਆਂ ਨੇ ਸਿਆਸੀ ਨਿਰੀਖਕਾਂ ਅਤੇ ਰਣਨੀਤੀਕਾਰਾਂ ਦੇ ਸਾਰੇ ਅੰਦਾਜ਼ੇ ਗਲਤ ਸਾਬਤ ਕਰ ਦਿੱਤੇ। ਇਸ ਲਈ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਪਾਰਟੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਤੇ ਮੁੱਖਮੰਤਰੀ ਸਮੇਤ ਕਈ ਵੱਡੀਆਂ ਸਖਸ਼ੀਅਤਾਂ ਵੀ ਵੋਟਰਾਂ ਦਾ ਮਨ ਕਿਉਂ ਨਹੀਂ ਬਦਲ ਪਾਈ ? ਆਖ਼ਰ ਲੋਕਾਂ ਨੇ ਭਾਜਪਾ ਜਾਂ ਕਾਂਗ੍ਰਸ ਨੂੰ ਕਿਉਂ ਨਹੀਂ ਚੁਣਿਆ ?

ਹਾਲਾਂਕਿ ਦਿੱਲੀ ਵਿਧਾਨਸਭਾ ਦੀਆਂ ਚੋਣਾ ਅਜਿਹੇ ਮਾਹੌਲ *ਚ ਹੋਈਆਂ ਸਨ ਜਦੋਂ ਦੇਸ਼ *ਚ ਨਾਗਰਿਕ ਸੰਸੋਧਨ ਕਾਨੂੰਨ, ਰਾਸ਼ਟਰੀ ਨਾਗਰਿਕ ਰਜਿਸਟਰ ਜਿਹੇ ਮੁੱਦਿਆਂ *ਤੇ ਅੰਦੋਲਣ ਹੋ ਰਹੇ ਹਨ। ਦਿੱਲੀ ਦੇ ਸ਼ਾਹੀਨਬਾਗ *ਚ ਦੋ ਮਹੀਨੇ ਤੋਂ ਧਰਨਾ ਜਾਰੀ ਹੈ।ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਜਾਮੀਆਂ ਮਿਲਿਆ ਦੀਆਂ ਹਿੰਸਕ ਘਟਨਾਵਾਂ ਆਦਿ ਨਾਲ ਵੀ ਵੋਟਰ ਪਰੇਸ਼ਾਨ ਹੋਏ। ਬਚੀ ਹੋਈ ਕਸਰ ਚੋਣ ਭਾਸ਼ਣਾ *ਚ ਮੁਸਲਿਮ ਬਰਾਦਰੀ ਬਾਰੇ ਉਗਲੇ ਹੋਏ ਜ਼ਹਿਰ ਨੇ ਪੂਰੀ ਕਰ ਦਿੱਤੀ। ਇਸ ਨਾਲ ਦਿੱਲੀ ਦੀ ਜਨਤਾ ਦਾ ਭਾਜਪਾ ਤੋਂ ਮੋਹਭੰਗ ਹੋ ਚੁੱਕਿਆ ਹੈ। ਦਿੱਲੀ ਵਿਧਾਨ ਸਭਾ *ਚ ਇਸ ਵਾਰ ਵੀ ਮਜ਼ਬੂਤ ਵਿਰੋਧੀ ਧਿਰ ਦੀ ਕਮੀ ਹੋਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਬਹੁਮਤ ਭਾਵੇਂ ਹੋਵੇ, ਪਰ ਉਹਨਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋਣ ਵਾਲੀਆਂ। ਕੇਂਦਰ ਅਤੇ ਉੱਪਰਾਜਪਾਲ ਦੇ ਨਾਲ ਜਿਸ ਤਰ੍ਹਾਂ ਟਕਰਾਅ ਦੇਖਣ ਨੂੰ ਮਿਲਦਾ ਰਿਹਾ ਹੈ ਉਸ ਨਾਲ ਕਈ ਵਾਰ ਸਰਕਾਰ ਲਚਾਰ ਹਾਲਤ *ਚ ਆ ਜਾਂਦੀ ਹੈ।ਇਸ ਤਰ੍ਹਾਂ ਸਰਕਾਰੀ ਕੰਮ ਕਾਜ਼ ਪ੍ਰਭਾਵਿਤ ਹੁੰਦਾ ਹੈ। ਅਜਿਹੇ *ਚ ਕੇਂਦਰ ਨਾਲ ਤਾਲਮੇਲ ਬਣਾ ਕੇ ਚੱਲਣਾ ਅਰਵਿੰਦ ਕੇਜਰੀਵਾਲ ਦੇ ਲਈ ਵੱਡੀ ਚੁਣੌਤੀ ਹੋਵੇਗੀ। ਅਰਵਿੰਦ ਕੇਜਰੀਵਾਲ ਇਕ ਅਜਿਹਾ ਨਾਮ ਹੈ ਜੋ ਅੰਨਾ ਹਜ਼ਾਰੇ ਅੰਦੋਲਣ ਤੋਂ ਨਿਕਲਿਆ ਹੋਇਆ ਚਿਹਰਾ ਹੈ। ਉਸ ਵਕਤ ਨਾ ਤਾਂ ਭਾਜਪਾ ਅਤੇ ਨਾ ਹੀ ਦਿੱਲੀ ਦੀ ਹਕੂਮਤ *ਚ ਰਹੀ ਕਾਂਗ੍ਰਸ ਪਾਰਟੀ ਨੂੰ ਉਮੀਦ ਰਹੀ ਹੋਵੇਗੀ ਕਿ ਇਕ ਦਿਨ ਕੇਜਰੀਵਾਲ ਨਾਮ ਦਾ ਇਹ ਆਮ ਇਨਸਾਨ ਸਿਆਸਤ *ਚ ਅਜਿਹੀ ਛਾਪ ਛੱਡੇਗਾ ਕਿ ਕਈ ਵੱਡੀਆਂ ਹਸਤੀਆਂ ਦੇ ਹੋਸ਼ ਉਡਾ ਦੇਵੇਗਾ। ਖੈ਼ਰ ਫਿਰ 5 ਸਾਲ ਬਾਅਦ ਅਰਵਿੰਦ ਕੇਜਰੀਵਾਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਹੈ ਤਾਂ ਉਸ ਪਿੱਛੇ ਕਈ ਕਾਰਨ ਹਨ — ਜਿਵੇਂ ਇਕ ਜਮਾਨੇ *ਚ ਰੋਟੀ, ਕਪੜਾ ਮਕਾਨ ਦੀ ਤਰਜੀਹ ਰਹੀ, ਤਾਂ ਅੱਜ ਉਸਦੀ ਥਾਂ ਬਿਜਲੀ, ਪਾਣੀ ਅਤੇ ਟਰੈਫਿ਼ਕ ਵਿਵਸਥਾ ਨੇ ਲੈ ਲਈ ਹੈ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ। ਕਾਰਨ ਇਹ ਕਿ ਅੱਜ ਤੇਜ਼ੀ ਨਾਲ ਵਧ ਰਹੇ ਮੱਧਵਰਗ ਦੇ ਕੋਲ ਰੋਟੀ, ਕਪੜਾ ਅਤੇ ਮਕਾਨ ਦੀ ਉਹੋ ਜਿਹੀ ਸਮੱਸਿਆ ਨਹੀਂ ਰਹੀ ਜੋ 30 ਸਾਲ ਪਹਿਲਾਂ ਰਹੀ। ਹੁਣ ਇਸ ਮੱਧਵਰਗੀ ਲੋਕਾਂ ਦੇ ਕੋਲ ਬਿਜਲੀ ਮਹਿੰਗੀ ਹੋਣ, ਪਾਣੀ ਦੀ ਸਮੱਸਿਆ ਅਤੇ ਟਰੈਫਿ਼ਕ ਵਿਵਸਥਾ ਲਈ ਇਕ ਵੱਡੀ ਚੁਣੌਤੀ ਬਣ ਗਈ ਹੈ। ਇਸੇ *ਤੇ ਅਰਵਿੰਦ ਕੇਜਰੀਵਾਲ ਨੇ ਸਿੱਧੀ ਚਾਲ ਚੱਲੀ ਤਾਂ ਵਿਰੋਧੀ ਪਾਰਟੀਆਂ ਦੇ ਕੋਲ ਵਿਰੋਧ ਕਰਨ ਦੇ ਲਈ ਮੁੱਦਿਆਂ ਦੀ ਲਗਾਤਾਰ ਕਮੀਂ ਰਹੇਗੀ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous article15-ਫਰਵਰੀ-ਸ਼ਰਧਾਂਜਲੀ ਸਮਾਗਮ – ਲੋਕਾਂ ਦੇ ਨਾਇਕ ਅਮਰ ਸ਼ਹੀਦ ਕਾਮ: ਚੰਨਣ ਸਿੰਘ ਧੂਤ, ਪੰਡਤ ਹੁਕਮ ਚੰਦ ਗੁਲਸ਼ਨ ਨੂੰ ਸ਼ਰਧਾਂਜਲੀਆਂ
Next articleਇੱਕ ਅੰਨੇ ਨੇ “ਅੰਨ੍ਹੇ” ਕੀਤੇ ……