ਅਰਮਾਨ ਮਲਿਕ ਦੇ ‘ਟੂਟੇ ਖਵਾਬ’ ਸੁਣ ਕੇ ਰੋ ਪਏ ਫੈਨਜ਼, ਰਿਲੀਜ਼ ਹੁੰਦਿਆਂ ਹੀ ਗਾਣਾ ਵਾਇਰਲ

ਮੁੰਬਈ : ਮਸ਼ਹੂਰ ਗਾਇਕ ਅਰਮਾਨ ਮਲਿਕ ਆਪਣੇ ਗਾਣਿਆਂ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੇ ਹਨ। ਫਿਲਹਾਲ ਉਹ ਅੱਜ ਰਿਲੀਜ਼ ਹੋਏ ਆਪਣੇ ਗਾਣੇ ‘ਟੂਟੇ ਖਵਾਬ’ ਦੇ ਚਲਦਿਆਂ ਸੁਰਖੀਆਂ ‘ਚ ਹਨ। ਇਹ ਗਾਣਾ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਗਾਣੇ ਨੂੰ ਸੁਣਨ ਤੋਂ ਬਾਅਦ ਫੈਨਜ਼ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਅਰਮਾਨ ਮਲਿਕ ਆਪਣੇ ਗਾਣਿਆਂ ਦੇ ਚਲਦਿਆਂ ਨੌਜਵਾਨਾਂ ਵਿਚਕਾਰ ਕਾਫੀ ਫੇਮਸ ਹੋ ਰਹੇ ਹਨ। 27 ਸਤੰਬਰ ਨੂੰ ਉਨ੍ਹਾਂ ਦਾ ਨਵਾਂ ਗਾਣਾ ‘ਟੂਟੇ ਖਵਾਬ’ ਰਿਲੀਜ਼ ਕਰ ਦਿੱਤਾ ਗਿਆ ਹੈ। ਦਰਦ ਭਰੇ ਗਾਣੇ ਨੂੰ ਬ੍ਰੇਕਅਪ ਸਾਂਗ ਵੀ ਕਿਹਾ ਜਾ ਸਕਦਾ ਹੈ। ਇਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ। ਸਿਰਫ 5 ਘੰਟਿਆਂ ‘ਚ ਇਹ ਗਾਣਾ ਯੂਟਿਊਬ ‘ਤੇ 1 ਮਿਲਿਅਨ ਦੇ ਕਰੀਬ ਵਿਊਜ਼ ਪਾਰ ਕਰ ਗਿਆ ਹੈ ਤੇ ਇਸ ਨੂੰ ਲਗਾਤਾਰ ਦੇਖਿਆ ਜਾ ਰਿਹਾ ਹੈ।
ਇਕ ਫੈਨ ਨੇ ਅਰਮਾਨ ਮਲਿਕ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਇਸ ਗਾਣੇ ‘ਤੇ ਰਿਪਲਾਈ ਕਰਦਿਆਂ ਲਿਖਿਆ ਕਿ ਉਹ ਗਾਣਾ ਸੁਣਨ ਤੋਂ ਬਾਅਦ ਰੋਣ ਲੱਗੀ ਤੇ ਰੋਂਦੀ ਰਹੀ। ਇਹ ਗਾਣਾ ਉਸ ਦੀ ਉਮੀਦਾਂ ਤੋਂ ਵੀ ਅੱਗੇ ਨਿਕਲਿਆ ਹੈ। ਨਾਲ ਹੀ ਉਸ ਨੇ ਰੋਣ ਵਾਲੀ ਈਮੋਜੀ ਟੈਗ ਕਰਦਿਆਂ ਲਿਖਿਆ ਕਿ ਤੋੜ ਦਿੱਤਾ ‘ਟੂਟੇ ਖਵਾਬ’ ਨੇ। ਇਸ ਤਰ੍ਹਾਂ ਫੈਨਜ਼ ਨੇ ਲਿਖਿਆ ਕਿ ਇਹ ਬਹੁਤ ਹੀ ਦਰਦਨਾਕ ਹੈ। ਇਸੇ ਤਰ੍ਹਾਂ ਇਕ ਹੋਰ ਫੈਨ ਨੇ ਵੀ ਅਰਮਾਨ ਮਲਿਕ ਨੂੰ ਸ਼ੁਕਰੀਆ ਕਰਦੇ ਇਸ ਵੀਡੀਓ ਗਾਣੇ ਨੂੰ ਪਸੰਦ ਕੀਤਾ।

Previous articleਕੇਰਲ ‘ਚ ਤੱਟੀ ਖੇਤਰ ‘ਚ ਬਣੇ 356 ਫਲੈਟ ਢਾਹੁਣ ਦਾ ਆਦੇਸ਼
Next articleਰੂਸ ਨੇ ਉੱਤਰੀ ਕੋਰੀਆ ਦੇ 260 ਮਛੇਰਿਆਂ ਨੂੰ ਫੜਿਆ