ਅਰਦਾਸ

ਮੈਂ ਇਹ ਕਦ ਕਿਹਾ
ਕਿ ਤੁਸੀਂ ਕਰੋ ਨਾ
ਰੱਬ ਅੱਗੇ ਅਰਦਾਸ
ਤੇ ਰੱਖੋ ਨਾ
ਉਸ ਤੇ ਕੋਈ ਆਸ ।
ਮੈਂ ਤਾਂ ਸਿਰਫ ਏਨਾ ਕਿਹਾ
ਕਿ ਜੋ ਕੁਝ ਤੁਸੀਂ
ਉਸ ਤੋਂ ਹੈ ਮੰਗਿਆ
ਉਹ ਉਸ ਤੋਂ ਲੈਣ ਲਈ
ਤੁਹਾਨੂੰ ਕਰਨੀ ਪੈਣੀ ਹੈ ਕੋਸ਼ਿਸ਼
ਤੇ ਕਰਨੀ ਪੈਣੀ ਹੈ ਹਿੰਮਤ।
ਨਹੀਂ ਤਾਂ ਫਿਰ
ਤੁਹਾਡੇ ਪੱਲੇ ਨਿਰਾਸ਼ਾ ਤੋਂ ਬਿਨਾਂ
ਹੋਰ ਕੁਝ ਨਹੀਂ ਪੈਣਾ।

ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} 9915803554

Previous articleAKSHAY KUMAR TEACHES US A LESSON IN HUMANITY
Next articlePollution no problem for Team India, Rohit gives thumbs up to Ganguly