World ਅਮਰੀਕੀ ਔਰਤ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਭਾਰਤੀ ‘ਤੇ ਦੋਸ਼ ਤੈਅ

ਅਮਰੀਕੀ ਔਰਤ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਭਾਰਤੀ ‘ਤੇ ਦੋਸ਼ ਤੈਅ

ਵਾਸ਼ਿੰਗਟਨ  : 35 ਸਾਲ ਦੇ ਇਕ ਭਾਰਤੀ ਨਾਗਰਿਕ ਨੂੰ ਅਮਰੀਕੀ ਔਰਤ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਅਫ਼ਗਾਨਿਸਤਾਨ ਤੋਂ ਅਮਰੀਕਾ ਲਿਆਂਦਾ ਗਿਆ। ਭਾਰਤੀ ਨਾਗਰਿਕ ਤੇ ਅਮਰੀਕੀ ਔਰਤ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜ ਦੇ ਠੇਕੇਦਾਰ ਦੇ ਦਫ਼ਤਰ ਵਿਚ ਕੰਮ ਕਰਦੇ ਸਨ।

ਲੋਕੇਸ਼ ਨਾਇਕ ਨਾਮਕ ਭਾਰਤੀ ‘ਤੇ ਕੋਲੰਬੀਆ ਜ਼ਿਲ੍ਹੇ ਦੀ ਫੈਡਰਲ ਗਰਾਂਡ ਜਿਊਰੀ ਨੇ ਦੋਸ਼ ਤੈਅ ਕੀਤੇ। ਇਸ ਬਾਰੇ ਅਸਿਸਟੈਂਟ ਅਟਾਰਨੀ ਜਨਰਲ ਬ੍ਰਾਇਨ ਬੇਨਕਜ਼ਕੋਵਸਕੀ ਨੇ ਜਾਣਕਾਰੀ ਦਿੱਤੀ। ਅਮਰੀਕਾ ਦੇ ਅਫ਼ਗਾਨਿਸਤਾਨ ‘ਚ ਸਥਿਤ ਫ਼ੌਜ ਦੇ ਅਧਿਕਾਰੀਆਂ ਨੇ 8 ਨਵੰਬਰ ਨੂੰ ਨਾਇਕ ਨੂੰ ਗਿ੍ਫ਼ਤਾਰ ਕੀਤਾ ਸੀ ਤੇ ਅਮਰੀਕਾ ਦੇ ਜੱਜ ਸਾਹਮਣੇ ਉਸ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਕਰਵਾਈ ਗਈ ਸੀ। ਉਸ ਸਮੇਂ ਜੱਜ ਨੇ ਕਿਹਾ ਸੀ ਕਿ ਇਸ ਨੂੰ ਅਦਾਲਤੀ ਕਾਰਵਾਈ ਲਈ ਅਮਰੀਕਾ ਭੇਜ ਦਿੱਤਾ ਜਾਏ। ਨਾਇਕ ‘ਤੇ ਦੋਸ਼ ਹੈ ਕਿ ਉਹ 24 ਸਾਲਾ ਅਮਰੀਕੀ ਔਰਤ ਦੇ ਕਮਰੇ ‘ਚ ਜਬਰੀ ਦਾਖ਼ਲ ਹੋਇਆ ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

Previous articleUN chief regrets US decision on Israeli settlements
Next articleTrump impeachment: Key witness says he was offered Ukraine defence minister’s post