ਅਮਰੀਕਾ ਹੋਰ ਮੁਲਕਾਂ ’ਚ ਫਸੇ 22 ਹਜ਼ਾਰ ਨਾਗਰਿਕਾਂ ਨੂੰ ਵਤਨ ਲਿਆਵੇਗਾ

ਵਾਸ਼ਿੰਗਟਨ (ਸਮਾਜਵੀਕਲੀ)ਕਰੋਨਾਵਾਇਰਸ ਕਾਰਨ ਭਾਰਤ ਸਮੇਤ ਹੋਰ ਮੁਲਕਾਂ ’ਚ ਫਸੇ 22 ਹਜ਼ਾਰ ਅਮਰੀਕੀਆਂ ਨੂੰ ਵਤਨ ਲਿਆਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ ਹਨ। ਕੌਂਸੁਲਰ ਮਾਮਲਿਆਂ ਬਾਰੇ ਪ੍ਰਿੰਸੀਪਲ ਉਪ ਸਹਾਇਕ ਸਕੱਤਰ ਇਆਨ ਬ੍ਰਾਊਨਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 400 ਉਡਾਣਾਂ ਰਾਹੀਂ 60 ਮੁਲਕਾਂ ’ਚੋਂ 37 ਹਜ਼ਾਰ ਅਮਰੀਕੀ ਨਾਗਰਿਕਾਂ ਨੂੰ ਪਹਿਲਾਂ ਕੱਢਿਆ ਜਾ ਚੁਕਿਆ ਹੈ। ਇਨ੍ਹਾਂ ’ਚੋਂ 20 ਹਜ਼ਾਰ ਅਮਰੀਕੀਆਂ ਨੂੰ ਪਿਛਲੇ ਹਫ਼ਤੇ ਹੀ ਵਤਨ ਲਿਆਂਦਾ ਗਿਆ ਹੈ।

ਉਨ੍ਹਾਂ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਆਉਂਦੇ ਦਿਨਾਂ ’ਚ 70 ਉਡਾਣਾਂ ਦੀ ਤਿਆਰੀ ਕੀਤੀ ਹੈ ਜੋ ਕਈ ਹਜ਼ਾਰ ਹੋਰ ਅਮਰੀਕੀ ਨਾਗਰਿਕਾਂ ਨੂੰ ਲੈ ਕੇ ਆਉਣਗੀਆਂ। ਬ੍ਰਾਊਨਲੀ ਮੁਤਾਬਕ ਦੱਖਣੀ ਏਸ਼ੀਆ ’ਚ ਬਹੁਤੇ ਅਮਰੀਕੀ ਨਾਗਰਿਕ ਹਨ ਜੋ ਵਤਨ ਪਰਤਣਾ ਚਾਹੁੰਦੇ ਹਨ। ਅਜੇ ਤਕ ਕਰੀਬ ਇਕ ਹਜ਼ਾਰ ਅਮਰੀਕੀਆਂ ਨੂੰ ਦੱਖਣੀ ਏਸ਼ੀਆ ’ਚੋਂ ਕੱਢਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ 22 ਹਜ਼ਾਰ ਅਮਰੀਕੀਆਂ ਨੂੰ ਕੱਢਣ ਦੀ ਤਿਆਰੀ ਹੈ ਜਿਨ੍ਹਾਂ ’ਚੋਂ ਬਹੁਤੇ ਭਾਰਤ, ਦੱਖਣੀ ਏਸ਼ੀਆ ਅਤੇ ਮੱਧ ਏਸ਼ੀਆ ਦੇ ਹੋਰ ਮੁਲਕਾਂ ’ਚ ਮੌਜੂਦ ਹਨ। ਉਨ੍ਹਾਂ ਅਮਰੀਕੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਿਨ੍ਹਾਂ ਛੇਤੀ ਹੋ ਸਕੇ ਮੁਲਕ ਪਰਤ ਆਉਣ ਕਿਉਂਕਿ ਉਡਾਣਾਂ ਅਣਮਿੱਥੇ ਲਈ ਜਾਰੀ ਨਹੀਂ ਰਹਿ ਸਕਦੀਆਂ ਹਨ।

Previous articleਟਰੰਪ ਨੇ ਮੋਦੀ ਨੂੰ ਹਾਈਡਰੋਕਸੀਕਲੋਰੋਕੁਇਨ ਗੋਲੀਆਂ ਤੁਰੰਤ ਭੇਜਣ ਲਈ ਕਿਹਾ
Next articleਮੁਸ਼ਕਿਲ ਦੀ ਘੜੀ ‘ਚ ਦੁਰ-ਵਿਵਹਾਰ ਦੀ ਥਾਂ ਇਕਜੁੱਟਤਾ ਦੀ ਲੋੜ