ਅਮਰੀਕਾ: ਸਿਆਹਫਾਮ ਨੌਜਵਾਨ ਦੀ ਹੱਤਿਆ ਖ਼ਿਲਾਫ਼ ਦੇਸ਼ਵਿਆਪੀ ਪ੍ਰਦਰਸ਼ਨ

ਐਟਲਾਂਟਾ (ਸਮਾਜਵੀਕਲੀ)ਮਿਨੀਸੋਟਾ ਵਿੱਚ ਸਿਆਹਫਾਮ ਜੌਰਜ ਫਲਾਇਡ ਦੀ ਦਿਨ-ਦਿਹਾੜੇ ਸੜਕ ਵਿਚਾਲੇ ਪੁਲੀਸ ਹਿਰਾਸਤ ਵਿੱਚ ਲਏ ਜਾਣ ਮੌਕੇ ਗੋਰੇ ਪੁਲੀਸ ਅਫਸਰਾਂ ਵਲੋਂ ਨੌਂ ਮਿੰਟ ਧੌਣ ’ਤੇ ਗੋਡਾ ਰੱਖੇ ਜਾਣ ਕਾਰਨ ਹੋਈ ਮੌਤ ਮਗਰੋਂ ਭੜਕੇ ਦੇਸ਼ਵਿਆਪੀ ਪ੍ਰਦਰਸ਼ਨਾਂ ਦੌਰਾਨ ਜੌਰਜੀਆ ਦੇ ਗਵਰਨਰ ਨੇ ਸ਼ਨਿੱਚਰਵਾਰ ਨੂੰ ਸੂਬੇ ਵਿੱਚ ਐਮਰਜੈਂਸੀ ਐਲਾਨ ਦਿੱਤੀ। ਇਸ ਕਾਰਨ ਮਿਨੀਪੋਲਿਸ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਕਰੀਬ 500 ਹੋਰ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਮਿਨੀਪੋਲਿਸ ਵਿੱਚ ਹਜ਼ਾਰਾਂ ਲੋਕਾਂ ਨੇ ਕਰਫਿਊ ਦੀ ਉਲੰਘਣਾ ਕਰਦਿਆਂ ਲਗਾਤਾਰ ਚੌਥੀ ਰਾਤ ਪ੍ਰਦਰਸ਼ਨ ਕੀਤੇ। ਫਲਾਇਡ ਦੀ ਧੌਣ ’ਤੇ ਗੋਡਾ ਰੱਖਣ ਵਾਲੇ ਗੋਰੇ ਪੁਲੀਸ ਅਫਸਰ ਡੈਰੇਕ ਚੌਵਿਨ (44) ਖ਼ਿਲਾਫ਼ ਤੀਜੇ ਦਰਜੇ ਦੀ ਹੱਤਿਆ ਸਬੰਧੀ ਕੇਸ ਦਰਜ ਕਰਨ ਅਤੇ ਗ੍ਰਿਫ਼ਤਾਰੀ ਕਰਨ ਦੇ ਬਾਵਜੂਦ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਇਸੇ ਦੌਰਾਨ ਬੀਤੀ ਰਾਤ ਡੈਟਰਾਇਟ ਵਿੱਚ ਪ੍ਰਦਰਸ਼ਨਾਂ ਦੌਰਾਨ ਇੱਕ ਐੱਸਯੂਵੀ ’ਚੋਂ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।

Previous articleਧਾਰਾ 370, ਰਾਮ ਮੰਦਰ, ਸੀਏਏ ਨੂੰ ਮੋਦੀ ਨੇ ਪ੍ਰਾਪਤੀਆਂ ਦੱਸਿਆ
Next articleਅਧਿਆਪਕ ਦਲ ਨੇ ਕੀਤੀ ਸਿੱਖਿਆ ਵਿਭਾਗ ਤੋਂ ਈ ਪੋਰਟਲ ਤੇ ਖਾਲੀ ਪੋਸਟਾਂ ਦੀ ਸੂਚੀ ਪਾਉਣ ਦੀ ਮੰਗ