ਅਮਰੀਕਾ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦਾ ਅਪਮਾਨ

ਵਾਸ਼ਿੰਗਟਨ (ਸਮਾਜਵੀਕਲੀ): ਅਮਰੀਕਾ ਵਿਚ ਅਣਪਛਾਤੇ ਬਦਮਾਸ਼ਾਂ ਨੇ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਸਪਰੇਅ ਪੇਂਟਿੰਗ ਤੇ ਹੋਰ ਗੰਦੀਆਂ ਇਬਾਰਤਾਂ ਨਾਲ ਖਰਾਬ ਕਰ ਦਿੱਤਾ ਹੈ। ਦੂਤ ਘਰ ਅਧਿਕਾਰੀਆਂ ਨੇ ਪੁਲੀਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 2 ਤੇ 3 ਜੂਨ ਦੀ ਅੱਧੀ ਰਾਤ ਦੀ ਹੈ। ਬੁੱਤ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Previous articleਇਹੀ ਸਮਾਂ ਹੈ ਭਾਰਤ-ਆਸਟਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ: ਮੋਦੀ
Next articleਸਕੂਲ ਫੀਸਾਂ ਬਾਰੇ ਫੈਸਲੇ ਲਈ 12 ਜੂਨ ਤੱਕ ਕਰਨਾ ਪਵੇਗਾ ਇੰਤਜ਼ਾਰ