ਅਮਰੀਕਾ ਵਿੱਚ ਜੌਗਿੰਗ ਕਰਦੀ ਭਾਰਤੀ ਖੋਜਕਰਤਾ ਦਾ ਕਤਲ

ਹਿਊਸਟਨ (ਸਮਾਜ ਵੀਕਲੀ) : ਅਮਰੀਕਾ ਵਿਚ ਭਾਰਤੀ ਮੂਲ ਦੀ ਖੋਜਕਰਤਾ ਦੀ ਹੱਤਿਆ ਉਸ ਵੇਲੇ ਕਰ ਦਿੱਤੀ ਗਈ ਹੈ, ਜਦੋਂ ਉਹ ਜੌਗਿੰਗ ਕਰ ਰਹੀ ਸੀ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਸਰਮਿਸ਼ਠਾ ਸੇਨ (43) ਟੈਕਸਾਸ ਦੇ ਪਲਾਨੋ ਵਿੱਚ ਰਹਿੰਦੀ ਸੀ। ਪਹਿਲੀ ਅਗਸਤ ਨੂੰ ਜਦੋਂ ਪਾਰਕ ਨੇੜੇ ਜੌਗਿੰਗ ਕਰ ਰਹੀ ਸੀ ਤਾਂ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ ਗਿਆ ਅਤੇ ਉਸ ਨੂੰ ਕਤਲ ਕਰ ਦਿੱਤਾ ਗਿਆ। ਰਾਹਗੀਰ ਨੇ ਉਸ ਦੀ ਲਾਸ਼ ਦੇਖਿਆ ਤੇ ਪੁਲੀਸ ਨੂੰ ਸੂਚਿਤ ਕੀਤਾ।

Previous articleਕੁਲਭੂਸ਼ਣ ਜਾਧਵ ਮਾਮਲੇ ਵਿੱਚ ਤਿੰਨ ਵਕੀਲ ਅਦਾਲਤੀ ਮਿੱਤਰ ਨਿਯੁਕਤ
Next articleਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ