ਅਮਰੀਕਾ ਵਿੱਚ ਚੋਣਾਂ ਤੋਂ ਪਹਿਲਾਂ ਡਿਜੀਟਲ ਖਤਰਾ ਕਈ ਗੁਣਾ ਵਧਿਆ

ਅਮਰੀਕਾ ਵਿੱਚ 2020 ਦੀਆਂ ਆਮ ਚੋਣਾਂ ਲਈ ਤਿਆਰੀਆਂ ਚੱਲ ਰਹੀਆਂ ਹਨ। ਇਲੈਕਟ੍ਰਾਨਿਕ ਮਸ਼ੀਨਾਂ ਰਾਹੀਂ ਪੈਣ ਵਾਲੀਆਂ ਵੋਟਾਂ ਲਈ ਡਿਜੀਟਲ ਖਤਰਾ ਕਈ ਗੁਣਾ ਵਧ ਗਿਆ ਹੈ ਅਤੇ ਛੇੜਛਾੜ ਵਾਲੇ ਨਤੀਜੇ ਆਉਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਲੈਕਟ੍ਰਾਨਿਕ ਵੋਟਿੰਗ ਪ੍ਰਣਾਲੀ ਨੂੰ ਪੈਦਾ ਹੋਣ ਵਾਲੇ ਖਤਰਿਆਂ ਵਿੱਚ ਕੋਈ ਛੇੜਛਾੜ ਕੀਤੀ ਵੀਡੀਓ ਹੋ ਸਕਦੀ ਹੈ ਜਿਸ ਨਾਲ ਉਮੀਦਵਾਰ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਪਿਊਟਰ ਵੋਟਿੰਗ ਸਿਸਟਮ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ ਅਤੇ ਬਿਨਾਂ ਪੇਪਰ ਬੈਕਅੱਪ ਵਾਲੀਆਂ ਮਸ਼ੀਨਾਂ ਦੀ ਕਾਰਜਪ੍ਰਣਾਲੀ ਪ੍ਰਤੀ ਵੀ ਖਦਸ਼ੇ ਬਰਕਰਾਰ ਹਨ। ਇਸ ਤਰ੍ਹਾਂ ਦੀਆਂ ਚੇਤਾਵਨੀਆਂ ਪ੍ਰਤੀ ਵਿਸ਼ੇਸ਼ ਕਾਊਂਸਲਰ ਰੌਬਰਟ ਮੁੱਲਰ ਦੇ ਦਫਤਰ ਵੱਲੋਂ ਵੇਰਵੇ ਸਹਿਤ ਪ੍ਰਗਟਾਵਾ ਕੀਤਾ ਗਿਆ ਹੈ। ਸਟੈਨਫੋਰਡ ਯੂਨੀਵਸਿਟੀ ਦੇ ਸਾਈਬਰ ਪਾਲਿਸੀ ਸੈਂਟਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਾਈਬਰ ਦਖ਼ਲਅੰਦਾਜ਼ੀ ਬੇਹੱਦ ਵਧ ਚੁੱਕੀ ਹੈ। ਵਾਸ਼ਿੰਗਟਨ ਸਥਿਤ ਸੈਂਟਰ ਫਾਰ ਡੈਮੋਕਰੇਸੀ ਅਤੇ ਟੈਕਨਾਲੌਜੀ ਦੇ ਇਲੈਕਸ਼ਨ ਸਕਿਉਰਿਟੀ ਮਾਹਿਰ ਮੌਰਿਸ ਟਰਨਰ ਅਨੁਸਾਰ ਸਾਈਬਰ ਦਖ਼ਲ ਸਬੰਧੀ ਚੇਤਾਵਨੀਆਂ ਕਾਰਨ 2020 ਦੀਆਂ ਚੋਣਾਂ ਪ੍ਰਤੀ ਨਾਂਹ-ਪੱਖੀ ਪ੍ਰਭਾਵ ਵਧ ਸਕਦਾ ਹੈ।

Previous articleਪੰਜਾਬੀ ਬੋਲੀ ਨੂੰ ਬਾਬੇ ਨਾਨਕ ਨੇ ਅਮੀਰੀ ਬਖਸ਼ੀ: ਸਵਰਾਜਬੀਰ
Next articleਮਨੁੱਖਤਾ ਦੇ ਭਲੇ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ: ਮੁਰਲੀ ਮਨੋਹਰ ਜੋਸ਼ੀ