ਅਮਰੀਕਾ: ਨਸਲੀ ਅਨਿਆਂ ਖ਼ਿਲਾਫ਼ ਕਲਾਕਾਰਾਂ ਨੇ ਬਣਾਇਆ ਮੰਚ

ਲਾਸ ਏਂਜਲਸ (ਸਮਾਜਵੀਕਲੀ) ਨਸਲੀ ਪੱਖ ਤੋਂ ਹੁੰਦਾ ਅਨਿਆਂ ਰੋਕਣ ਦੇ ਮੰਤਵ ਨਾਲ ਕਰੀਬ 1000 ਕਲਾਕਾਰ ‘ਬਲੈਕ ਆਰਟਿਸਟ ਫਾਰ ਫਰੀਡਮ’ ਮੁਹਿੰਮ ਤਹਿਤ ਇਕੱਠੇ ਹੋਏ ਹਨ। ਇਨ੍ਹਾਂ ਵਿਚ ਟੈਸਾ ਥੌਂਪਸਨ, ਸਟਰਲਿੰਗ ਕੇ. ਬਰਾਊਨ, ਟਰੈਵਰ ਨੋਹ ਤੇ ਜੌਹਨ ਲੀਜੈਂਡ ਜਿਹੇ ਕਲਾਕਾਰ ਵੀ ਸ਼ਾਮਲ ਹਨ।

ਕਲਾਕਾਰਾਂ ਦੇ ਇਸ ਸਮੂਹ ਨੇ ਬਿਆਨ ਜਾਰੀ ਕਰ ਕੇ ਸਾਰੀਆਂ ਸਭਿਆਚਾਰਕ ਸੰਸਥਾਵਾਂ ਨੂੰ ਨਸਲਵਾਦ ਖ਼ਤਮ ਕਰਨ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ‘ਸਿਆਹਫਾਮ ਲੋਕ ਅਜੇ ਵੀ ਆਜ਼ਾਦ ਨਹੀਂ ਹਨ। ਦਿਨ-ਬ-ਦਿਨ, ਪੀੜ੍ਹੀ-ਦਰ-ਪੀੜ੍ਹੀ, ਸਾਨੂੰ ਧਮਕਾਇਆ ਜਾਂਦਾ ਹੈ, ਕੁੱਟਿਆ ਜਾਂਦਾ ਹੈ ਤੇ ਕਈ ਵਾਰ ਸੁਰੱਖਿਆ ਯਕੀਨੀ ਬਣਾਉਣ ਵਾਲਿਆਂ ਵੱਲੋਂ ਹੀ ਮਾਰ ਦਿੱਤਾ ਜਾਂਦਾ ਹੈ।’

ਉਨ੍ਹਾਂ ਕਿਹਾ ਕਿ ਜਦ ਅਸੀਂ ‘ਆਈ ਕਾਂਟ ਬ੍ਰੀਦ’ ਸੁਣਦੇ ਹਾਂ ਤਾਂ ਬੱਚਿਆਂ, ਮਾਪਿਆਂ, ਭੈਣਾਂ-ਭਰਾਵਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਅਸੀਂ ਖ਼ੁਦ ਨੂੰ ਤੇ ਭਵਿੱਖ ਨੂੰ ਵੀ ਸੁਣਦੇ ਹਾਂ।’ ਕਲਾਕਾਰਾਂ ਦੇ ਮੰਚ ਨੇ ਕਿਹਾ ਕਿ ਵੱਖ-ਵੱਖ ਮਾਧਿਅਮ ਵੀ ਸਿਆਹਫਾਮ ਲੋਕਾਂ ਨਾਲ ਹੁੰਦੇ ਅਨਿਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਜਾਇਜ਼ ਠਹਿਰਾਉਂਦੇ ਰਹੇ ਹਨ।

Previous articlePakistan resorts to heavy shelling on LoC in Poonch district
Next articleਲੁਧਿਆਣਾ ’ਚ ਕਰੋਨਾ ਦੇ 7 ਨਵੇਂ ਮਰੀਜ਼; ਦੋ ਦੀ ਮੌਤ