ਅਮਰੀਕਾ ਦੀ ਭਾਰਤ ਨੂੰ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ: ਰਿਪੋਰਟ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਵੱਲੋਂ ਭਾਰਤ ਵਿਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਹੈ। ਮੀਡੀਆ ਰਿਪੋਰਟ ਅਨੁਸਾਰ ਇਨ੍ਹਾਂ ਹਥਿਆਰਾਂ ਵਿੱਚ ਹਥਿਆਰਬੰਦ ਡਰੋਨ ਵੀ ਸ਼ਾਮਲ ਹਨ, ਜੋ ਹਜ਼ਾਰ ਪੌਂਡ ਤੋਂ ਵੱਧ ਭਾਰ ਦੇ ਬੰਬ ਅਤੇ ਮਿਜ਼ਾਈਲਾਂ ਲੈ ਜਾ ਸਕਦੇ ਹਨ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਇਹ ਕਦਮ ਮਹੱਤਵਪੂਰਣ ਮੰਨਦਾ ਹੈ। 15 ਜੂਨ ਨੂੰ ਹੋਏ ਇਸ ਝੜਪ ਵਿਚ ਭਾਰਤੀ ਫੌਜ ਦੇ 20 ਜਵਾਨ ਮਾਰੇ ਗਏ ਸਨ।

Previous articleਨਿਊ ਯਾਰਕ ਵਾਸੀਆਂ ਦੀ ਸਿਹਤ ਦੀ ਜ਼ਿੰਮੇਵਾਰੀ ਭਾਰਤੀ ਦੇ ਹਵਾਲੇ, ਚੋਕਸੀ ਬਣੇ ਸਿਹਤ ਕਮਿਸ਼ਨਰ
Next articleਲਿਬਨਾਨ ਵਿੱਚ ਜ਼ਬਰਦਸਤ ਧਮਾਕਾ; 100 ਮੌਤਾਂ, 4 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ