ਅਮਰੀਕਾ ‘ਚ 1003 ਹੋਰ ਮੌਤਾਂ-ਮਰੀਜ਼ਾਂ ਦੀ ਗਿਣਤੀ ਸਾਢੇ 15 ਲੱਖ ਤੋਂ ਪਾਰ

ਕੈਲੀਫੋਰਨੀਆ, 20 ਮਈ (ਸਮਾਜਵੀਕਲੀ-ਸਮਰਾ)-ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ 1003 ਹੋਰ ਮਰੀਜ਼ ਦਮ ਤੋੜ ਗਏ ਹਨ. ਇਸ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਬਚਾਅ ਲਈ ਹਾਈਡਰੌਕਸੀਕਲੋਰੋਕੁਈਨ ਲੈਂਦੇ ਹਨ ਜਿਸ ਬਾਰੇ ਉਹ ਵਾਰ ਕਹਿੰਦੇ ਰਹੇ ਹਨ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਇਸ ਨੂੰ ਲਿਆ ਜਾਣਾ ਚਾਹੀਦਾ ਹੈ ਹਾਲਾਂਕਿ ਇਸ ਦੇ ਅਸਰ ਬਾਰੇ ਸਿਹਤ ਮਾਹਿਰ ਚਿਤਾਵਨੀ ਦਿੰਦੇ ਆ ਰਹੇ ਹਨ. ਰਾਸ਼ਟਰਪਤੀ ਨੇ ਵਾਈਟ ਹਾਊਸ ਵਿਖੇ ਰੈਸਟੋਰੈਂਟ ਅਧਿਕਾਰੀਆਂ ਨਾਲ ਗੋਲਮੇਜ਼ ਵਿਚਾਰ-ਵਟਾਂਦਰੇ ਦੌਰਾਨ ਕਿਹਾ ”ਹਾਂ ਮੈ ਹਾਈਡਰੌਕਸੀਕਲੋਰੋਕੁਈਨ ਲੈਂਦਾ ਹਾਂ ਤੇ ਆਸ ਕਰਦਾ ਹਾਂ ਕਿ ਮੈਨੂੰ ਛੇਤੀ ਇਸ ਦੀ ਲੋੜ ਨਹੀਂ ਪਵੇਗੀ, ਕਿਉਂਕਿ ਇਹ ਦਵਾਈ ਕੁਝ ਸਵਾਲਾਂ ਦਾ ਜਵਾਬ ਹੈ ਤੇ ਮੇਰਾ ਵਿਚਾਰ ਹੈ ਕਿ ਲੋਕਾਂ ਨੂੰ ਇਹ ਦਵਾਈ ਖਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ |

1003 ਹੋਰ ਮੌਤਾਂ
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ 1003 ਅਮਰੀਕੀ ਦਮ ਤੋੜ ਗਏ ਹਨ¢ ਮੌਤਾਂ ਦੀ ਕੁਲ ਗਿਣਤੀ 91,981 ਹੋ ਗਈ ਹੈ | ਨਵੇਂ ਮਰੀਜ਼ ਆਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ 22630 ਹੋਰ ਮਰੀਜ਼ ਹਸਪਤਾਲਾਂ ਵਿਚ ਆਏ ਹਨ¢ ਕੋਰੋਨਾ ਵਾਇਰਸ ਤੋਂ ਪੀੜਤ ਅਮਰੀਕੀਆਂ ਦੀ ਕੁਲ ਗਿਣਤੀ 15,50,294 ਹੋ ਗਈ ਹੈ¢ 4,48,364 ਅਮਰੀਕੀਆਂ ‘ਚੋਂ 3,56,383 ਠੀਕ ਹੋ ਕੇ ਹਸਪਤਾਲਾਂ ‘ਚੋਂ ਜਾ ਚੁੱਕੇ ਹਨ ਜਦਕਿ ਬਾਕੀ 91,981 ਨੂੰ ਬਚਾਇਆ ਨਹੀਂ ਜਾ ਸਕਿਆ¢ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ 79% ਬਣਦੀ ਹੈ ਜਦ ਕਿ ਮੌਤ ਦਰ 21% ਹੈ |

242 ਸਟੋਰ ਬੰਦ
ਪਿਛਲੇ ਸਮੇਂ ਤੋਂ ਘਾਟਾ ਸਹਿ ਰਹੀ ਤੇ ਹੁਣ ਪਈ ਕੋਰੋਨਾ ਦੀ ਮਾਰ ਕਾਰਨ ਆਪਣੇ ਆਪ ਨੂੰ ਦੀਵਾਲੀਆ ਐਲਾਨ ਚੁੱਕੀ ਵੱਡੀ ਕਾਰੋਬਾਰੀ ਕੰਪਨੀ ਜੇ.ਸੀ. ਪੈਨੀ ਆਪਣੇ ਤਕਰੀਬਨ 29% ਸਟੋਰ ਜੋ 242 ਬਣਦੇ ਹਨ, ਬੰਦ ਕਰਨ ਜਾ ਰਹੀ ਹੈ¢ ਕੰਪਨੀ ਨੇ ਸਕਿਉਰਟੀਜ਼ ਐਾਡ ਐਕਸਚੇਂਜ ਕਮਿਸ਼ਨ ਅੱਗੇ ਭਰੇ ਦਸਤਾਵੇਜ਼ਾਂ ਵਿਚ ਕਿਹਾ ਹੈ ਕਿ ਉਹ ਆਪਣੇ 242 ਪ੍ਰਚੂਨ ਸਟੋਰ ਇਸ ਵਿੱਤੀ ਸਾਲ ਤੇ ਅਗਲੇ ਵਿੱਤੀ ਸਾਲ ਦੌਰਾਨ ਬੰਦ ਕਰ ਦੇਵੇਗੀ¢ ਮੌਜੂਦਾ ਵਿੱਤੀ ਸਾਲ ਜੋ ਫਰਵਰੀ 2021 ਨੂੰ ਖ਼ਤਮ ਹੋਣਾ ਹੈ, ਦੌਰਾਨ 192 ਸਟੋਰ ਬੰਦ ਕਰੇਗੀ ਤੇ ਅਗਲੇ ਵਿੱਤੀ ਸਾਲ ਦੌਰਾਨ 50 ਸਟੋਰ ਬੰਦ ਕਰੇਗੀ |

Previous articleਕਬੱਡੀ ਜਗਤ ਦੇ ਬਾਬਾ ਬੋਹੜ  ਮਹਿੰਦਰ ਸਿੰਘ ਮੌੜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
Next articleਸੰਕੇਤ-ਲਿਪੀ ਦਾ ਸੰਖੇਪ ਇਤਿਹਾਸ