ਅਮਰਨਾਥ ਯਾਤਰਾ ਲਈ ਨੂਰਮਹਿਲ ਤੋਂ12ਵੀਂ ਵਾਰ ਲਗਾਤਾਰ ਬੁਕਿੰਗ ਕਰਵਾਕੇ ਯਾਤਰੀ ਰਮੇਸ਼ ਨੇ ਬਣਾਇਆ ਰਿਕਾਰਡ – ਅਸ਼ੋਕ ਸੰਧੂ ਨੰਬਰਦਾਰ

  ਯਾਤਰੀ ਰਮੇਸ਼ ਪਰਿਵਾਰ ਸਮੇਤ ਮੰਡਲ ਪ੍ਰਧਾਨ ਅਸ਼ੋਕ ਸੰਧੂ ਪਾਸ ਸ਼੍ਰੀ ਅਮਰਨਾਥ ਯਾਤਰਾ ਦੀ ਬੁਕਿੰਗ ਕਰਵਾਉਂਦੇ ਹੋਏ।
ਨੂਰਮਹਿਲ – ( ਹਰਜਿੰਦਰ ਛਾਬੜਾ)  ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਇਲਾਕੇ ਦੀ ਇੱਕ ਹੀ ਅਜਿਹੀ ਸੰਸਥਾ ਹੈ ਜੋ ਸ਼ਿਵ ਭਗਤਾਂ ਨੂੰ ਬੀਤੇ 13 ਸਾਲਾਂ ਤੋਂ ਲਗਾਤਾਰ ਸ਼੍ਰੀ ਅਮਰਨਾਥ ਜੀ ਦੀ ਪਾਵਣ ਅਤੇ ਪਵਿੱਤਰ ਯਾਤਰਾ ਪਰਿਵਾਰਿਕ ਮਹੌਲ ਅਤੇ ਅਨੁਸ਼ਾਸਨਾਤਮਿਕ ਸਲੀਕੇ ਨਾਲ ਕਰਵਾ ਚੁੱਕੀ ਹੈ ਅਤੇ ਸ਼੍ਰੀ ਹਿਮ ਸ਼ਿਵ ਲਿੰਗ ਜੀ ਦੁਰਲੱਭ ਅਤੇ ਅਨਮੋਲ ਦਰਸ਼ਨ ਕਰਵਾ ਚੁੱਕੀ ਹੈ। ਇਸ ਵਾਰ 14ਵੀਂ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਜੁਲਾਈ ਦੇ ਪਹਿਲੇ ਹਫ਼ਤੇ ਰਵਾਨਾ ਹੋਵੇਗੀ। ਸ਼ਿਵ ਭਗਤਾਂ ਦਾ ਮੰਡਲ ਵਿੱਚ ਵਿਸ਼ਵਾਸ ਇਸ ਕਦਰ ਬਣਿਆ ਹੋਇਆ ਕਿ ਸ਼ਿਵ ਭਗਤ ਦੂਰੀ ਨਹੀਂ ਦੇਖਦੇ ਬਲਕਿ ਮੰਡਲ ਦੇ ਅਸੂਲ ਅਤੇ ਵਿਵਹਾਰ ਦੇਖਦੇ ਹਨ। ਮੰਡਲ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਦੱਸਿਆ ਕਿ ਇਸ ਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁਲਹੋਵਾਲ ਨਿਵਾਸੀ ਸ਼੍ਰੀ ਰਮੇਸ਼ ਕੁਮਾਰ ਨੇ 14 ਚੋਂ 12ਵੀਂ ਵਾਰ ਲਗਾਤਾਰ ਨੂਰਮਹਿਲ ਤੋਂ ਬੁਕਿੰਗ ਕਰਵਾਕੇ ਸ਼੍ਰੀ ਅਮਰਨਾਥ ਜੀ ਦੀ ਪਾਵਣ ਯਾਤਰਾ ਪਰਿਵਾਰ ਸਮੇਤ ਕਰ ਰਹੇ ਹਨ ਜੋ ਕਿ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਲਈ ਬੜੇ ਮਾਣ ਅਤੇ ਸਤਿਕਾਰ ਦੀ ਗੱਲ ਹੈ।
                  ਮੰਡਲ ਦੀ ਸੈਕਟਰੀ ਸ਼੍ਰੀਮਤੀ ਬਬਿਤਾ ਸੰਧੂ ਨੇ ਦੱਸਿਆ ਕਿ ਇਸ ਵਾਰ ਵੀ ਪਰਿਵਾਰ ਸਮੇਤ ਪਾਵਣ ਯਾਤਰਾ ਕਰਨ ਵਾਲਿਆਂ ਵਾਸਤੇ ਵੱਖਰੀ ਪੁਸ਼ਬੈਕ ਸੀਟਾਂ ਵਾਲੀ ਏਅਰ ਕੰਡੀਸ਼ਨ ਬੱਸ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ ਸਿਰਫ ਅਨੁਸ਼ਾਸਨ ਨੂੰ ਪਸੰਦ ਕਰਨ ਵਾਲੇ ਯਾਤਰੀਆਂ ਨੂੰ ਯਾਤਰਾ ਕਰਨ ਦੀ ਮੰਡਲ ਵੱਲੋਂ ਇਜ਼ਾਜਤ ਦਿੱਤੀ ਜਾਵੇਗੀ। ਪਰਿਵਾਰ ਸਮੇਤ 12ਵੀਂ ਵਾਰ ਪਾਵਣ ਯਾਤਰਾ ਲਈ ਬੁਕਿੰਗ ਕਰਵਾਉਣ ਤੇ ਮੰਡਲ ਦੇ ਚੇਅਰਮੈਨ ਓ.ਪੀ. ਕੁੰਦੀ ਨੇ ਯਾਤਰੀ ਰਮੇਸ਼ ਕੁਮਾਰ ਅਤੇ ਉਹਨਾਂ ਦੇ ਪਰਿਵਾਰ ਨੂੰ ਵਿਸ਼ੇਸ਼ ਵਧਾਈ ਅਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ।
Previous articleIn Defence of Pa Ranjith
Next articleIndia romp to 89 run win over Pakistan in WC clash