ਅਭਿਵਿਕਤੀ ਫਾਉਂਡੇਸ਼ਨ ਅਤੇ ਰੈਡ ਕਰਾਸ ਦੇ ਸਹਿਯੋਗ ਨਾਲ ਮਾਸਕ ਅਤੇ ਸੈਨੀਟਾਈਜ਼ਰ ਵੰਡੇ।

ਅਪਰਾ, (ਸਮਾਜ ਵੀਕਲੀ)– ਅਭਿਵਿਕਤੀ ਫਾਊਂਡੇਸ਼ਨ (ਟੀ. ਆਈ.) ਵਲੋਂ ਅਤੇ ਜ਼ਿਲ੍ਹਾ ਰੈਡ ਕਰਾਸ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਫਤਿਹ ਦੇ ਅੰਤਰਗਤ ਸਿਵਲ ਹਸਪਤਾਲ ਨਕੋਦਰ, ਬੱਸ ਸਟੈਂਡ ਅਤੇ ਮਾਰਕੀਟ ਵਿਚ ਮਾਸਕ ਅਤੇ ਸੇਨੀਟਾਇਜ਼ਰ ਵੰਡੇ ਗਏ। ਇਸ ਮੌਕੇ ਤੇ ਪ੍ਰੋਗਰਾਮ ਦਾ ਸ਼ੁਭ ਆਰੰਭ ਡਾ. ਭੁਪਿੰਦਰ ਕੌਰ (ਐਸ. ਐੱਮ. ਓ. ਸਿਵਲ ਹਸਪਤਾਲ ਨਕੋਦਰ), ਡਾ ਸਮੀਰ ਕੁਮਾਰ (ਐੱਮ. ਓ. ਓ. ਐਸ. ਟੀ. ਨਕੋਦਰ) ਵਲੋਂ ਕੀਤਾ ਗਿਆ।

ਇਸ ਮੌਕੇ ਤੇ ਸਰੋਜ ਕੁਮਾਰ (ਪ੍ਰੋਜੈਕਟ ਮੈਨੇਜਰ) ਨੇ ਸਾਰਿਆਂ ਨੂੰ ਜੀ ਆਇਆ ਕਿਹਾ ਅਤੇ ਮਿਸ਼ਨ ਫਤਿਹ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਭਿਵਿਕਤੀ ਫਾਉਂਡੇਸ਼ਨ ਵਲੋਂ ਫ੍ਰੀ ਮਾਸਕ ਅਤੇ ਹੋਮਿਓਪੈਥਿਕ ਦਵਾਈ ਦਾ ਆਊਟਲੈੱਟ (ਮੁਹਿੰਮ -ਹਰ ਇਕ ਲਈ ਮਾਸਕ ਤਹਿਤ) ਪਿਛਲੇ ਦੋ ਮਹੀਨੇ ਤੋਂ ਚਲਾਇਆ ਜਾ ਰਿਹਾ ਹੈ। ਹੁਣ ਤੱਕ ਰੈਡ ਕਰਾਸ ਅਤੇ ਅਭਿਵਿਕਤੀ ਫਾਊਂਡੇਸ਼ਨ ਦੇ ਵਲੰਟੀਅਰਾਂ ਵਲੋਂ 650 ਮਾਸਕ ਅਤੇ 100 ਸੇਨੀਟਾਇਜ਼ਰ ਵੰਡੇ ਜਾ ਚੁਕੇ ਹਨ।

ਡਾ ਭੁਪਿੰਦਰ ਕੌਰ (ਐਸ. ਐਮ. ਓ) ਨੇ ਕਿਹਾ ਕਿ ਅਭਿਵਿਕਤੀ ਫਾਊਂਡੇਸ਼ਨ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਓਹਨਾ ਨੇ ਕਿਹਾ ਕਿ ਸਾਨੂੰ ਕਰੋਨਾ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਸੰਭਾਲ ਕਰਨੀ ਚਾਹੀਦੀ ਹੈ, ਜਿਵੇਂ ਕਿ ਮਿਸ਼ਨ ਫਤਿਹ ਦੀਆਂ ਹਦਾਇਤਾਂ ਹਨ, ਕੋਈ ਵੀ ਚੀਜ਼ ਫਡ਼ਨ ਤੋਂ ਬਾਅਦ ਚੰਗੀ ਤਰਾਂ ਹੱਥ ਧੋਂਦੇ ਰਹੋ।, ਘਰ ਤੋਂ ਬਾਹਰ ਜਾਣ ਲਗਿਆਂ ਮੂੰਹ ਤੇ ਮਾਸਕ ਜਰੂਰ ਲਗਾ ਕੇ ਰੱਖੋ, ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ ਤਾਂ ਜੋ ਕਰੋਨਾ ਦਾ ਫੈਲਾਅ ਰੋਕਿਆ ਜਾ ਸਕੇ।

ਇਸ ਮੌਕੇ ਤੇ ਸਿਵਲ ਹਸਪਤਾਲ ਅਤੇ ਮਾਰਕੀਟ ਵਿਚ 250 ਮਾਸਕ ਅਤੇ 50 ਸੈਨੀਟਾਈਜ਼ਰ ਵੰਡੇ ਗਏ।
ਇਸ ਮੌਕੇ ਤੇ ਨਵੀਨ ਹਾਂਡਾ, ਜੋਬਨ, ਰਾਮ ਸੰਜੀਵਨ, ਅੰਜੂ ਬਾਲਾ, ਸਹਿਨਾਜ਼ ਬੇਗਮ (ਅਭਿਵਿਕਤੀ ਫਾਊਂਡੇਸ਼ਨ) ਖਾਲਦਾ ਪਰਵੀਨ, ਪਵਨਦੀਪ ਕੌਰ ਅਤੇ ਵਿਨੀਤਾ (ਓ.ਐਸ.ਟੀ.) ਨੇ ਵਿਸ਼ੇਸ਼ ਯੋਗਦਾਨ ਦਿੱਤਾ।

Previous articleUK PM to announce on Tuesday if pubs can reopen
Next articleਧੋਖੇਬਾਜ਼ ਚੀਨ ਨੂੰ ਸਬਕ ਸਿਖਾਉਣਾ ਜ਼ਰੂਰੀ — ਸ਼੍ਰੀ ਜਰਨੈਲ ਸਿੰਘ ਬਰਾੜ