ਅਫ਼ਸਰਸ਼ਾਹੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਮਹੀਨੇ ਦਾ ਪਹਿਲਾ ਐਤਵਾਰ ਸੀ। ਸੌਦਾ ਪੱਤਾ ਲੈ ਕੇ ਪਾਲ ਸਿੰਘ ਸ਼ਹਿਰ ਤੋਂ ਮੁੜ ਰਿਹਾ ਸੀ। ਵਧਦੀ ਮਹਿੰਗਾਈ ਤੋਂ ਪ੍ਰੇਸ਼ਾਨ ਪਾਲ ਸਿੰਘ ਦੇ ਪੰਜੇ ਸਾਈਕਲ ਦੇ ਪੈਡਲਾਂ ਦੇ ਉਠਦੇ ਹੋਏ ਫ਼ਨ ਨੂੰ ਨਹੀਂ ਸੀ ਦਬਾ ਪਾ ਰਹੇ। ਫਰਜ਼ੀ ਮੈਡੀਕਲ ਕਲੇਮ, ਐਲ. ਟੀ. ਸੀ. ਫੰਡ ਵਿੱਚੋਂ ਲਿਆ ਆਰਜ਼ੀ ਅਡਵਾਂਸ ਸਭ ਦਾ ਕਮਾਇਆ ਪੈਸਾ ਇਸ ਮਹਿੰਗਾਈ ਦੀ ਲੰਬੀ ‌ਲਿਸਟ ਚੱਟ ਕਰ ਜਾਂਦੀ ਸੀ। ਪੂਰੀ ਤਨਖਾਹ ਨੂੰ ਜੇਬ ਵਿੱਚ ਪਾ ਕੇ ਉਹ ਸ਼ਹਿਰ ਗਿਆ ਸੀ ਸਿਰਫ਼ ਰਾਸ਼ਣ ਪਾਣੀ ਦਾ ਹੀ ਇਤਬਾਰ ਨਾ ਆਉਣ ਵਾਲੀ ਰਕਮ ਦਾ ਬਿਲ ਬਣਾ ਕੇ ਬਾਣੀਏ ਨੇ ਉਸਦੇ ਹੱਥਾਂ ਵਿੱਚ ਲਿਆ ਧਰਿਆ ਸੀ। ਹੁਣ ਪਾਲ ਸਿੰਘ ਕੋਲ ਇੰਨੇਂ ਪੈਸੇ ਵੀ ਨਹੀਂ ਬਚੇ ਸੀ ਜਿੰਨੇ ਕੇ ‌ਮਹੀਨੇ ਦੇ ਦਿਨ ਬਾਕੀ ਰਹਿੰਦੇ ਸਨ। ਤੇ ਤਾਰੀਖ ਸਿਰਫ ਤਿੰਨ।

ਪਾਲ ਸਿੰਘ ਨੇ ਦੇਖਿਆ ਕਿ ਸੜਕ ਤੇ ਕੁਝ ਆਦਮੀ ਜਮਾ ਹਨ। ਸੜਕ ਦੇ ਕਿਨਾਰੇ ਹੀ ਇੱਕ ਸਲੇਟੀ ਰੰਗ ਦੀ ਕਾਰ ਖੜ੍ਹੀ ਹੈ , ਜਿਸਦਾ ਦਰਵਾਜ਼ਾ ਖੁਲਿਆ ਹੋਇਆ ਹੈ। ਨੇੜੇ ਜਾਂਦਿਆਂ ਜਾਂਦਿਆਂ ਪਾਲ ਸਿੰਘ ਨੂੰ ਲੱਗਿਆ ਕਿ ਕਾਰ ਜਾਣੀ ਪਛਾਣੀ ਹੈ। ਉਸਨੇ ਆਪਣੀ ਸਾਈਕਲ ਨੂੰ ਇੱਕ ਦਰਖਤ ਦੇ ਸਹਾਰੇ ਟਿਕਾਇਆ ਤੇ ਕਰੀਬ ਕਰੀਬ ਦੌੜਦੇ ਹੋਏ ਭੀੜ ਵਿੱਚ ਘੁਸ ਗਿਆ। ਪਾਲ ਸਿੰਘ ਦਾ ਸ਼ਕ ਸਹੀ ਸੀ। ਉਹ ਡਾਇਰੈਕਟਰ ਸਾਹਿਬ ਹੀ ਸੀ। ਪਾਲ ਸਿੰਘ ਸਭ ਕੁਝ ਭੁੱਲ ਗਿਆ। ਡਾਇਰੈਕਟਰ ਸਾਹਿਬ ਬੇਸੁੱਧ ਜਿਹੇ ਕਾਰ ਦੀ ਸ਼ੀਟ ਉੱਪਰ ਪਏ ਹਾਂਫ ਰਹੇ ਸੀ। ਉਸਨੇ ਸਾਹਿਬ ਦੇ ਜੁੱਤੇ ਉਤਾਰ ਕੇ ਤਲੂਆਂ ਦੀ ਮਾਲਿਸ਼ ਕੀਤੀ।

ਗੱਡੀ ਨੂੰ ਇੱਕ ਪਾਸੇ ਲਵਾਇਆ। ਨੇੜੇ ਦੇ ਘਰ ਤੋਂ ਪਾਣੀ ਲੈ ਕੇ ਸਾਹਿਬ ਦੇ ਮੂੰਹ ਤੇ ਛਿੱਟੇ ‌ਮਾਰੇ‌ਤੇ ਕੁਝ ਵੀ ਪਾਣੀ ਮੂੰਹ ਵਿੱਚ ਪਾਇਆ। ਇੱਕ ਟੈਕਸੀ ਰੋਕ ਕੇ ਸਾਹਿਬ ਨੂੰ ਆਪਣੇ ਘਰ ਲੈ ਆਇਆ।
ਸਾਈਕਲ ਤੇ ਜਾ ਕੇ ਸ਼ਹਿਰ ਤੋਂ ਇੱਕ ਚੰਗੇ ਡਾਕਟਰ ਨੂੰ ਬੁਲਾ ਲਿਆਇਆ। ਪਾਲ ਸਿੰਘ ‌ਦੇ ਘਰ ਵਿੱਚ ਸਫਾਈ ਕੀਤੀ ਗਈ। ਸਾਹਿਬ ਲਈ ਜੂਸ ਲਿਆਇਆ ਗਿਆ। ਮੁਹੱਲੇ ਪੜੌਸ ਵਿੱਚ ਉਸਦੀ ਆਰਜ਼ੀ ਧਾਕ ਜਮ ਗਈ। ਸਾਹਿਬ ਨੇ ਡਾਕਟਰ ਨਾਲ ਹੱਸ ਹੱਸ ਕੇ ਗੱਲਾਂ ਕੀਤੀਆਂ।

…. ਦੱਸਿਆ ਕਿ ਦੇ ਉਸਨੂੰ ਹਲਕਾ ਜਿਹਾ ਵੀ ਫਿਟ ਆ ਜਾਂਦਾ ਹੈ ਤਾਂ ਉਸਨੂੰ ਕੁਝ ਦੇਰ ਲਈ ਸੇਂਸਲੇਸਨੇਸ ਫੀਲ ਹੁੰਦੀ ਹੈ।… ਫਾਰ ਐ ਲਿਟਿਲ .. ਨਾਓ ਨੋ ਟਰੈਵਲ.. ਹੁਣ ਬਿਲਕੁਲ ਠੀਕ ਹਾਂ। ” ਕਾਰ ਵਿੱਚ ਬਹਿਣ ਤੋਂ ਪਹਿਲਾਂ ਪਾਲ ਸਿੰਘ ਦੇ ਮੋਢਿਆਂ ਤੇ ਹੱਥ ਧਰ ਕੇ ‘ ਥੈਂਕ ਯੂ ਵੈਰੀ ਮੱਚ ‘ ਕਿਹਾ ਤੇ ਕੋਲ ਬੁਲਾ ਕੇ ਇੱਕ ਬੱਚੇ ਦਾ ਨਾਂ ਵੀ ਪੁੱਛਿਆ, ਸਾਹਿਬ ਨੇ। ਇਸ ਦੋ ਘੰਟੇ ਦੇ ਝਮੇਲੇ ਵਿੱਚ ਪਾਲ ਸਿੰਘ ਦੀ ਜੇਬ ਵਿੱਚ ਬੱਸ ਭਾਨ ਹੀ ਬਚੀ।

ਅਗਲੇ ਦਿਨ ਪਾਲ ਸਿੰਘ ਦਫ਼ਤਰ ਗਿਆ। ਜੇਬ ਖਾਲੀ ਹੋਣ ਦੇ ਬਾਵਜੂਦ ਵੀ ਉਹ ਉਤਸ਼ਾਹ ਵਿੱਚ ਸੀ। ਬਰਾਬਰ ਦੀ ਸ਼ੀਟ ਵਾਲੇ ਸਾਥੀ ਨੂੰ ਕੱਲ੍ਹ ਵਾਲੀ ਸਾਰੀ ਕਹਾਣੀ ਸੁਣਾਈ। ਬਰਾਬਰ ਵਾਲੇ ਨੇ ਆਪਣੇ ਨਾਲ ਵਾਲੇ ਨੂੰ ਦੱਸਿਆ। ਸੁੱਖਸਾਂਦ ਪੁੱਛਣ ਦੇ ਬਹਾਨੇ ਚਮਚੇ ਲੋਕ ਸਾਹਿਬ ਦੇ ਕੋਲ ਪਹੁੰਚ ਗਏ।

” ਕਿਸਨੇ ਦੱਸਿਆ ਤੁਹਾਨੂੰ ? ”

‘ ਸਰ, ਉਹ ਮਿਸਟਰ ਪਾਲ ਸਿੰਘ ਹੈ ਨਾ .. ਰਿਕਾਰਡ ਸੈਕਸ਼ਨ ਵਿੱਚ! ‘ ਥੋੜੀ ਦੇਰ ਬਾਅਦ ਪਾਲ ਸਿੰਘ ਦੇ ਅੰਡੇਮਾਨ ਨਿਕੋਬਾਰ ਦੀ ਬਦਲੀ ਦੇ ਆਦੇਸ਼ ਆ ਧਮਕੇ।

ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 8360487488

Previous articleਆਖਿਰ ! ਬਿੱਲੀ ਥੈਲਿਓ ਬਾਹਰ ਆਈ ?
Next articleਮਿੱਟੀ ਦੀ ਜਾਤ