ਅਪਾਹਿਜ ਇਨਸਾਨ ਨਹੀਂ ਸੋਚ ਹੁੰਦੀ ਹੈ…..

ਪ੍ਰੀਤ ਘੱਲ ਕਲਾਂ

(ਸਮਾਜ ਵੀਕਲੀ)

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੋਗਾ ਵਾਪਸੀ ਦੌਰਾਨ ਮੈਂ ਜਦੋਂ ਬੱਸ ਵਿੱਚ ਬੈਠਾ ਪੇ ਮਰਿਆ ਵਾਲੇ ਲੋਕ ਵੀ ਮੇਰੇ ਨਾਲ ਬੱਸ ਵਿੱਚ ਸਵਾਰ ਸਨ। ਕਿਸੇ ਦੇ ਕੰਨਾ ਵਿੱਚ ਈਅਰ ਫੌਣ ਲੱਗੇ ਹੋਏ ਸੀ ਤੇ ਕੋਈ ਫੌਣ ਨਾਲ ਪੰਗੇ ਲੈ ਰਿਹਾ ਸੀ। ਮੈਂ ਵੀ ਛੋਛੇ ਬਾਜ਼ੀ ਕਰਦੇ ਨੇ ਫੌਣ ਕੱਢ ਕਿ ਟਾਇਮ ਦੇਖਿਆ ਤੇ ਫਿਰ ਫੌਣ ਜੇਬ ਚ’ ਪਾ ਲਿਆ। ਮੇਰੇ ਕੋਲ ਰਾਣੀ ਤੱਤ ਕਿਤਾਬ ਸੀ ਮੈਂ ਪੜ੍ਹਨੀ ਸ਼ੁਰੂ ਕਰ ਦਿੱਤੀ।

ਮੁੱਲਾਂਪੁਰ ਆ ਕਿ ਬੱਸ ਰੁੱਕੀ ਇੱਕ ਲੱਤ ਤੋਂ ਅਪਾਹਿਜ ਇੱਕ ਨੌਜਵਾਨ ਚੜਿਆਂ। ਉਸਨੇ ਸਾਰੀ ਬੱਸ ਵਿੱਚ ਖਾਲੀ ਸੀਟ ਲਈ ਨਿਗਾ ਮਾਰੀ ਕੋਈ ਵੀ ਸੀਟ ਖਾਲੀ ਨਹੀਂ ਸੀ ਮੈਂ ਬੱਸ ਵਿੱਚ ਵਿਚਕਾਰਲੀ ਸੀਟ ਤੇ ਬੈਠਾ ਸੀ।ਉਹ ਮੁੰਡਾ ਕੋਈ 5 ਕੁ ਮਿੰਟ ਖੜ੍ਹਾ ਕਿਸੇ ਨੇ ਵੀ ਸੀਟ ਨਾ ਛੱਡੀ ਮੈਂ ਕਿਤਾਬ ਬੈਗ ਵਿੱਚ ਪਾਈ ਸੀਟ ਤੋਂ ਉੱਠਿਆ ਉਸਨੂੰ ਅੱਖਾਂ ਨਾਲ ਇਸ਼ਾਰਾ ਕਰਦਿਆਂ ਕਿਹਾ ਇੱਥੇ ਬੈਠੋਂ ਜਦੋਂ ਜਗਰਾਉਂ ਆ ਕਿ ਬੱਸ ਰੁੱਕੀ ਤਿੰਨ ਸਵਾਰੀਆਂ ਚੜੀਆ ਕੋਈ ਰਾਹ ਦੀ ਸਵਾਰੀ ਨਾ ਹੋਵੇ ਇਹ ਕਹਿ ਕਿ ਕਡੰਕਟਰ ਨੇ ਵਿਸਲ ਮਾਰੀ ਤੇ ਬੱਸ ਤੁਰ ਪਈ।

ਤਿੰਨ ਸਵਾਰੀਆਂ ਵਿੱਚ ਇੱਕ ਔਰਤ ਜਿਸ ਕੋਲ ਇੱਕ ਕੋਈ ਤਿੰਨ ਕੁ ਸਾਲ ਦੀ ਬੱਚੀ ਸੀ ਤੇ ਇੱਕ ਬੱਚਾ ਉਸਨੇ ਗੋਦੀ ਚੁੱਕਿਆ ਹੋਇਆਂ ਸੀ ਉਹ ਬਹੁਤ ਔਖੀ ਖੜੀ ਸੀ। ਕਿਸੇ ਨੇ ਵੀ ਉਸਨੂੰ ਸੀਟ ਨਾ ਦਿੱਤੀ। ਧਰਮ ਨਾਲ ਮੈਨੂੰ ਇਨਸਾਨ ਵਿੱਚੋਂ ਇਨਸਾਨੀਅਤ ਖੋ ਗੲੀ ਜਾਪੀ ਉਹ ਅਪਾਹਿਜ ਮੁੰਡਾ ਸੀਟ ਛੱਡ ਦਿਆ ਬੋਲਿਆਂ ਲੈ ਭੈਣ ਤੂੰ ਇੱਥੇ ਬੈਠ ਜਾ ਮੈਂ ਖੜ੍ਹ ਕਿ ਚਲਾ ਜਾਊ ਅੌਖਾ ਸੌਖਾ ਮੈਨੂੰ ਉਹ ਅਪਾਹਿਜ ਨਹੀਂ ਬੱਸ ਵਿੱਚ ਸਾਰੇ ਲੋਕ ਬੈਠੇ ਅਪਾਹਿਜ ਲੱਗਣ ਲੱਗੇ। ਇਨਸਾਨ ਅਪਾਹਿਜ ਨਹੀਂ ਅਪਾਹਿਜ ਸੋਚ ਹੁੰਦੀ ਹੈ।

ਪ੍ਰੀਤ ਘੱਲ ਕਲਾਂ
98144-89287

Previous articleUK invites PM Modi for G7 summit
Next articleਗ਼ਜ਼ਲ਼