ਅਨਾਜ ਮੰਡੀ `ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੁਲਿਸ ਤੇ ਜ਼ਬਰਦਸਤ ਪੱਥਰਬਾਜੀ , ਐਸ.ਐਸ.ਓ. ਸਮੇਤ ਪੁਲਿਸ ਪਾਰਟੀ ਨੇ ਭੱਜ ਕੇ ਜਾਨ ਬਚਾਈ

     ਇਕ ਸਹਾਇਕ ਥਾਣੇਦਾਰ ਸਣੇ 3 ਪੁਲਿਸ ਕਰਮਚਾਰੀ ਜ਼ਖ਼ਮੀ, ਐਸ.ਐਸ.ਓ. ਸਮੇਤ ਪੁਲਿਸ ਪਾਰਟੀ ਨੇ ਭੱਜ ਕੇ ਜਾਣ ਬਚਾਈ
ਮਾਮਲਾ ਇਕ ਪ੍ਰਵਾਸੀ ਮਜਦੂਰ ਦੀ ਕੁਦਰਤੀ ਮੌਤ ਤੇ ਆੜ੍ਹਤੀ ਵੱਲੋਂ ਲਾਸ਼ ਕਿਸੇ ਹੋਰ ਥਾਂ ਤੇ ਰਖਵਾਉਣ ਦਾ
     ਐਸ.ਡੀ.ਐਮ., ਡੀ.ਐਸ.ਪੀ. ਰਾਜਪੁਰਾ, ਡੀ.ਐਸ.ਪੀ. ਘਨੌਰ, ਡੀ.ਐਸ.ਪੀ. ਸੀ.ਆਈ.ਡੀ. ਸੁਖਬੀਰ ਸਿੰਘ ਸਮੇਤ ਥਾਣਾ ਸ਼ਹਿਰੀ, ਸਦਰ, ਖੇੜੀ ਗੰਡਿਆਂ ਅਤੇ ਬਨੂੰੜ ਦੇ ਐਸ.ਐਚ.ਓ. ਪੁਲਿਸ ਪਾਰਟੀ ਨਾਲ ਮੋਕੇ ਤੇ ਪਹੁੰਚੇ

ਰਾਜਪੁਰਾ: ਅੱਜ ਕਰੀਬ ਸਾਢੇ 11 ਵਜੇ ਸਥਾਨਕ ਅਨਾਜ ਮੰਡੀ ਵਿਚ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਹਜਾਰਾਂ ਦੀ ਗਿਣਤੀ ਵਿਚ ਮੰਡੀ ਵਿਚ ਕੰਮ ਕਰਨ ਲਈ ਯੂ.ਪੀ., ਬਿਹਾਰ ਤੋਂ ਆਏ ਪ੍ਰਵਾਸੀ ਮਜਦੂਰਾਂ ਨੇ ਪੁਲਿਸ ਪਾਰਟੀ ਤੇ ਪੱਥਰਬਾਜੀ ਸ਼ੁਰੂ ਕਰ ਦਿੱਤੀ।ਜਿਸ ਕਾਰਨ ਇਕ ਸਹਾਇਕ ਥਾਣੇਦਾਰ ਅਤੇ ਦੋ ਹੌਲਦਾਰ ਜ਼ਖ਼ਮੀ ਹੋ ਗਏ ਤੇ ਉਹਨਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਐਸ.ਐਚ.ਓ. ਸਣੇ ਹੋਰ ਪੁਲਿਸ ਕਰਮਚਾਰੀਆਂ ਨੇ ਮੋਕੇ ਤੋਂ ਭੱਜ ਕੇ ਆਪਣੀ ਜਾਣ ਬਚਾਈ।
ਜਾਣਕਾਰੀ ਅਨੁਸਾਰ ਸਥਾਨਕ ਅਨਾਜ ਮੰਡੀ ਦੀ 120 ਨੰਬਰ ਆੜ੍ਹਤੀ ਦੀ ਦੁਕਾਨ ਤੇ ਇਕ ਪ੍ਰਵਾਸੀ ਮਜਦੂਰ ਅਘਨ ਸਾਧਾ (35) ਵਾਸੀ ਪਿੰਡ ਅਗਮਾ ਜਿਲ੍ਹਾ ਸਹਿਰਸਾ ਬਿਹਾਰ ਕੰਮ ਕਰਦਾ ਸੀ।ਲੰਘੀ ਦਿਨ ਸ਼ਾਮ ਨੂੰ ਜਦੋਂ ਉਹ ਆੜ੍ਹਤੀ ਦੀ ਦੁਕਾਨ ਤੇ ਉਪਰਲੀ ਮੰਜਿਲ ਤੇ ਬਣੇ ਕਮਰੇ ਵਿਚ ਰੋਟੀ ਬਣਾ ਰਿਹਾ ਸੀ ਤੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ।ਮ੍ਰਿਤਕ ਅਘਨ ਸਾਧਾ ਦੇ ਨਾਲ ਉਸਦੇ ਦੋ ਪੁੱਤਰ ਗਜਨ ਸਾਧਾ ਅਤੇ ਵੈਜਿੰਦਰ ਸਾਧਾ ਵੀ ਰਹਿੰਦੇ ਸਨ।ਰਾਤ ਨੂੰ ਆੜ੍ਹਤੀ ਨੇ ਮ੍ਰਿਤਕ ਦੀ ਲਾਸ਼ ਕਮਰੇ ਵਿਚੋਂ ਕੱਢਵਾ ਕੇ ਮੰਡੀ ਦੇ ਗੇਟ ਤੇ ਬਣੇ ਸਕਿਉਰਟੀ ਕੇਬਿਨ ਵਿਚ ਰੱਖਵਾ ਦਿੱਤੀ।ਅੱਜ ਸਵੇਰੇ ਜਦੋਂ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਲੈ ਜਾਣ ਦੀ ਕੌਸ਼ਿਸ਼ ਕਰ ਰਹੀ ਸੀ ਤਾਂ ਮਜਦੂਰਾਂ ਨੇ ਲਾਸ਼ ਨਾਂਹ ਲੈਣ ਦੀ ਗਲ ਕਹੀ ਅਤੇ ਉਹ ਮੰਗ ਕਰ ਰਹੇ ਸਨ ਕਿ ਆੜ੍ਹਤੀ ਨੇ ਲਾਸ਼ ਨੂੰ ਕਮਰੇ ਵਿਚੋਂ ਕੱਢ ਕੇ ਬਹੁਤ ਗਲਤ ਕੰਮ ਕੀਤਾ ਹੈ ਇਸ ਲਈ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਜਦੋਂ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨਾਲ ਪੁਲਿਸ ਅਫਸਰਾਂ ਦੀ ਗਲ ਚਲ ਰਹੀ ਸੀ ਤਾਂ ਇਸੇ ਦੋਰਾਨ ਹਜਾਰਾਂ ਦੀ ਗਿਣਤੀ ਵਿਚ ਮੰਡੀ ਵਿਚ ਕੰਮ ਕਰਦੇ ਪ੍ਰਵਾਸੀ ਮਜਦੂਰ ਜਿਸ ਵਿਚ ਔਰਤਾਂ ਵੀ ਸਨ ਮੋਕੇ ਤੇ ਡਾਂਗਾਂ, ਸੋਟੇ ਲੈ ਕੇ ਆ ਗਏ।ਮਜਦੂਰਾਂ ਜਦੋਂ ਐਸ.ਐਚ.ਓ. ਸ਼ਹਿਰੀ ਸੁਰਿੰਦਰ ਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਉਹਨਾਂ ਨੂੰ ਰੋਕਿਆਂ ਤਾਂ ਉਹ ਭੜਕ ਉੱਠੇ ਤੇ ਉਹਨਾਂ ਪਹਿਲਾਂ ਰਾਜਪੁਰਾ-ਪਟਿਆਲਾ ਸੜਕ ਤੇ ਧਰਨਾ ਦੇ ਕੇ ਜਾਮ ਲਗਾ ਦਿੱਤਾ ਤੇ ਪੁਲਿਸ ਪਾਰਟੀ ਤੇ ਜ਼ੋਰਦਾਰ ਪੱਥਰਬਾਜੀ ਸ਼ੁਰੂ ਕਰ ਦਿੱਤੀ।ਇਸ ਦੋਰਾਨ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਅਤੇ ਸਿਪਾਹੀ ਸੁਖਵਿੰਦਰ ਸਿੰਘ ਪੱਥਰ ਲੱਗਣ ਨਾਲ ਜ਼ਖ਼ਮੀ ਹੋ ਗਏ ਤੇ ਐਸ.ਐਚ.ਓ. ਸਮੇਤ ਹੋਰ ਪੁਲਿਸ ਪਾਰਟੀ ਨੇ ਆਪਣੀਆਂ ਗੱਡੀਆਂ ਵਿਚ ਭੱਜ ਕੇ ਜਾਣ ਬਚਾਈ।ਪਰ ਪੱਥਰਬਾਜ ਉਹਨਾਂ ਦੇ ਵਾਹਨਾਂ ਤੇ ਲਗਾਤਾਰ ਪੱਥਰਬਾਜੀ ਕਰਦੇ ਰਹੇ।ਇਸ ਦੋਰਾਨ ਇਕ ਪੁਲਿਸ ਕਰਮਚਾਰੀ ਦਾ ਨੇੜੇ ਮੋਟਰਸਾਈਕਲ ਨੂੰ ਦੰਗਾਈਆਂ ਨੇ ਅੱਗ ਲਗਾ ਕੇ ਸਾੜ ਦਿੱਤਾ ਤੇ ਮੰਡੀ ਵਿਚਲੇ ਸ਼ਰਾਬ ਦੇ ਠੇਕੇ ਤੇ ਹਮਲਾ ਕਰਕੇ ਠੇਕੇ ਦੇ ਦੋ ਰਰਿੰਦਿਆਂ ਨੂੰ ਵੀ ਜ਼ਖ਼ਮੀ ਕਰ ਦਿੱਤਾ।ਇਸ ਉਪਰੰਤ ਐਸ.ਡੀ.ਐਮ. ਰਾਜਪੁਰਾ ਸ਼ਿਵ ਕੁਮਾਰ, ਨਾਇਬ ਤਹਿਸੀਲਦਾਰ ਹਰਨੇਕ ਸਿੰਘ, ਡੀ.ਐਸ.ਪੀ. ਰਾਜਪੁਰਾ ਅਕਾਸ਼ਦੀਪ ਸਿੰਘ ਐਲਖ, ਡੀ.ਐਸ.ਪੀ. ਘਨੌਰ ਮਨਪ੍ਰੀਤ ਸਿੰਘ, ਡੀ.ਐਸ.ਪੀ. ਸੀ.ਆਈ.ਡੀ. ਸੁਖਬੀਰ ਸਿੰਘ, ਐਸ.ਐਚ.ਓ. ਥਾਣਾ ਸ਼ਹਿਰੀ ਐਸ.ਪੀ. ਸਿੰਘ, ਐਸ.ਐਚ.ਓ. ਸਦਰ ਸੁਭਾਸ਼ ਕੁਮਾਰ, ਐਸ.ਐਚ.ਓ. ਖੇੜੀ ਗੰਡਿਆਂ ਸੋਹਣ ਸਿੰਘ, ਐਸ.ਐਚ.ਓ. ਬਨੂੰੜ ਰਵਿੰਦਰ ਕੁਮਾਰ ਭਾਰੀ ਪੁਲਿਸ ਬਲ ਨਾਲ ਮੋਕੇ ਤੇ ਪਹੁੰਚੇ ਤੇ ਦੰਗਾਈਆਂ ਨੂੰ ਮੋਕੇ ਤੋਂ ਭਜਾਇਆ ਤੇ ਮ੍ਰਿਤਕ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਪਹੰੁਚਾਇਆ।ਡੀ.ਐਸ.ਪੀ. ਰਾਜਪੁਰਾ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਪੱਥਰਬਾਜੀ ਕਰਨ ਵਾਲੇ ਆਗੂਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਉਹਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Previous articleCabinet approves BSNL-MTNL merger, 4G grant, bond issue
Next articleਕੇਂਦਰ ਸਰਕਾਰ ਨੇ ਕਣਕ ਤੇ ਹਾੜੀ ਦੀਆਂ ਹੋਰ ਫਸਲਾਂ ਦੇ ਭਾਅ ਵਧਾਏ