ਅਧਿਆਪਕ ਦਲ ਪੰਜਾਬ ਦੀ ਯੂਮ ਐਪ ਰਾਹੀਂ ਮੀਟਿੰਗ ਆਯੋਜਿਤ

ਕੈਪਸ਼ਨ-ਈਸ਼ਰਪ੍ਰੀਤ ਸਿੰਘ ਬੋਪਾਰਾਏ ਆਸਟਰੇਲੀਆ ਦੀ ਫਾਈਲ ਤਸਵੀਰ
  • ਅਲਬੇਲ ਸਿੰਘ ਬੋਪਾਰਾਏ ਦੇ ਪੁੱਤਰ ਈਸ਼ਰਪ੍ਰੀਤ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਕਪੂਰਥਲਾ (ਕੌੜਾ) (ਸਮਾਜ ਵੀਕਲੀ) : ਅਧਿਆਪਕ ਦਲ ਪੰਜਾਬ ਦੀ ਯੂਮ ਐਪ ਰਾਹੀ  ਸ: ਤੇਜਿੰਦਰ ਸਿੰਘ ਸੰਘਰੇੜੀ , ਸ: ਗੁਰਜੰਟ ਸਿੰਘ ਵਾਲੀਆ ਸੂਬਾ  ਪ੍ਰਧਾਨ, ਸੁਖਦਿਆਲ ਸਿੰਘ ਝੰਡ ਉੱਪ ਸਕੱਤਰ ਜਰਨਲ ਪੰਜਾਬ,  ਸ਼੍ਰੀ ਰਕੇਸ਼ ਭਾਸਕਰ ਸੀ.ਮੀਤ ਪ੍ਰਧਾਨ  ਦੀ ਪ੍ਰਧਾਨਗੀ ਹੇਠ ਇੱਕ ਸ਼ੋਕ ਸਭਾ ਕੀਤੀ ਗਈ।

ਜਿਸ ਵਿੱਚ ਅਧਿਆਪਕ ਦਲ ਪੰਜਾਬ  ਦੇ  ਸੂਬਾਈ ਆਗੂ ਮਾਸਟਰ ਅਲਬੇਲ ਸਿੰਘ ਬੋਪਾਰਾਏ ਵਾਸੀ ਪੁੜੈਨ ਜਿਲ੍ਹਾ ਲੁਧਿਆਣਾ ਦੇ ਹੋਣਹਾਰ ਬੇਟੇ ਈਸ਼ਰਪ੍ਰੀਤ ਸਿੰਘ ਬੋਪਾਰਾਏ ਦੀ ਆਸਟਰੇਲੀਆ ਦੇ ਮੋਲਵੇਰ ਸਿਟੀ ਵਿਖੇ ਸੜਕ ਹਾਦਸੇ ਚ ਮੌਤ ਹੋ ਗਈ, ਜਿਸਦੀ ਉਮਰ 21 ਸਾਲ ਸੀ ਦੇ  ਅਚਾਨਕ ਹੋਏ ਦਿਹਾਂਤ ਤੇ 2 ਮਿੰਟ ਦਾ ਮੋਨ ਰੱਖ ਕੇ ਦੁੱਖ ਦਾ ਇਜਹਾਰ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਦਰਸ਼ਨ ਸਿੰਘ, ਸ਼੍ਰੀ ਰਵਿੰਦਰ ਗਿੱਲ ਮੋਹਾਲੀ, ਸ: ਅਜੀਤ ਸਿੰਘ ਝੰਡੂਕੇ ਬਠਿੰਡਾ, ਸ: ਗੁਰਜੀਤ ਸਿੰਘ ਲਾਲਿਆਂਵਾਲੀ ਮਾਨਸਾ, ਸ਼੍ਰੀ ਮੁਕੇਸ਼ ਕੁਮਾਰ ਰੋਪੜ, ਸ਼੍ਰੀ ਊਕਾਰ ਸਿੰਘ ਸੂਸ ਹੁਸ਼ਿਆਰਪੁਰ, ਸ: ਈਸ਼ਰ ਸਿੰਘ ਮੰਝਪੁਰ, ਸ਼੍ਰੀ ਨਰਿੰਦਰ ਸਹਿਣਾ ਬਰਨਾਲਾ, ਸ: ਜਗਤਾਰ ਸਿੰਘ ਟਿਵਾਣਾ ਪਟਿਆਲਾ, ਸ਼੍ਰੀ ਨਵਦੀਪ ਸਮਾਣਾ, ਸ: ਪਿਸ਼ੋਰਾ ਸਿੰਘ ਨਾਭਾ, ਸ਼: ਭੁਪਿੰਦਰ ਸਿੰਘ ਨਾਗਰਾ ਚੰਡੀਗੜ, ਸ: ਹਰਿੰਦਰਜੀਤ ਸਿੰਘ ਬਾਬਾ ਅੰਮ੍ਰਿਤਸਰ, ਸ਼੍ਰੀ ਰਜੇਸ਼ ਜੌਲੀ, ਸ: ਭਜਨ ਸਿੰਘ ਮਾਨ , ਸ: ਗੁਰਮੁੱਖ ਸਿੰਘ ਬਾਬਾ. ਹਰਦੇਵ ਸਿੰਘ ਖਾਨੋਵਾਲ, ਸ਼੍ਰੀ ਰਮੇਸ਼ ਕੁਮਾਰ ਭੇਟਾ,ਗੁਰਬਚਨ ਸਿੰਘ ਮੋਹਾਲੀ ,ਸ: ਅਮਰਿੰਦਰ ਸਿੰਘ ਪਟਿਆਲਾ, ਸ: ਅਮਰੀਕ ਸਿੰਘ ਹੱਥਣ, ਸ: ਜਸਵਿੰਦਰ ਸਿੰਘ ਭੁੱਲਰਹੇੜੀ ਨੇ ਮਾਸਟਰ ਅਲਬੇਲ ਸਿੰਘ ਪੁੜੈਨ ਦੇ ਬੇਟੇ ਦੇ ਅਚਾਨਕ ਹੋਏ ਦਿਹਾਂਤ ਤੇ ਦੂੱਖ ਦਾ ਪ੍ਰਗਟਾਵਾ ਕੀਤਾ।

Previous articleKargil Vijay Diwas celebrated in Maharashtra
Next articlePutin, Zelensky discuss Ukrainian issue over phone