ਅਧਿਆਪਕ ਦਲ ਦੁਆਰਾ ਸਰਕਾਰ ਵੱਲੋਂ ਮੋਬਾਈਲ ਭੱਤੇ ਦੀ ਕਟੌਤੀ ਦਾ ਤਿੱਖਾ ਵਿਰੋਧ

ਕੈਪਸ਼ਨ-ਅਧਿਆਪਕ ਦਲ ਦੇ ਆਗੂ
  • ਵਿਧਾਇਕਾਂ ਨੂੰ ਮਿਲਦਾ 15000 ਹਜਾਰ ਮੋਬਾਇਲ ਭੱਤਾ ਵੀ ਕੱਟੇ ਸਰਕਾਰ-ਸੁਖਦਿਆਲ ਝੰਡ

ਕਪੂਰਥਲਾ , 27 ਜੁਲਾਈ (ਕੌੜਾ)  (ਸਮਾਜ ਵੀਕਲੀ)-ਅਧਿਆਪਕ ਦਲ ਪੰਜਾਬ ਦੀ ਯੂਮ ਐਪ ਰਾਹੀ   ਪ੍ਰਧਾਨ, ਸੁਖਦਿਆਲ ਸਿੰਘ ਝੰਡ ਉੱਪ ਸਕੱਤਰ ਜਰਨਲ ਪੰਜਾਬ,  ਸ਼੍ਰੀ ਰਕੇਸ਼ ਭਾਸਕਰ ਸੀ.ਮੀਤ ਪ੍ਰਧਾਨ ,ਸੂਬਾ ਮੀਤ ਪ੍ਰਧਾਨ ਗੁਰਮੁੱਖ ਸਿੰਘ ਬਾਬਾ, ਭਜਨ ਸਿੰਘ ਮਾਨ,ਅਤੇ ਹਰਦੇਵ ਸਿੰਘ  ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ।

ਜਿਸ ਵਿਚ ਅਧਿਆਪਕ ਦਲ ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿੱਚ ਕੀਤੀ ਕਟੌਤੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ    ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਤੋਂ ਬਾਅਦ ਇੱਕ ਮੁਲਾਜ਼ਮ ਵਿਰੋਧੀ ਫ਼ੈਸਲੇ ਕਰ ਰਹੀ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਬਕਾਇਆ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਦੀ ਥਾਂ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਨਿੱਤ ਨਵੀਆਂ ਕਟੌਤੀਆਂ ਕਰ ਰਹੀ ਹੈ।

ਕੈਪਟਨ ਸਰਕਾਰ ਵੱਲੋਂ   ਪਹਿਲਾਂ ਹੀ ਦੋ ਸੌ ਰੁਪਏ ਮਹੀਨਾ ਡਿਵੈਲਮੈਂਟ ਟੈਕਸ ਦੇ ਨਾਂ ਤੇ ਜਜ਼ੀਆ ਕੱਟਿਆ ਜਾ ਰਿਹਾ ਹੈ ਤੇ ਹੁਣ ਜਦੋਂ ਸਾਰੇ ਵਿਭਾਗਾਂ ਦਾ ਕੰਮ ਕਰੋਨਾ ਮਹਾਂਮਾਰੀ ਕਾਰਨ ਜ਼ਿਆਦਾਤਰ ਆਨਲਾਈਨ ਹੋ ਰਿਹਾ ਹੈ ਇਸ ਸਮੇਂ ਸਰਕਾਰ ਵੱਲੋਂ ਮੋਬਾਇਲ ਭੱਤਾ ਵਧਾਉਣ ਦੀ ਥਾਂ ਘਟਾ ਦਿੱਤਾ ਗਿਆ ਹੈ  ਆਗੂਆਂ ਨੇ ਕਿਹਾ ਕਿ ਛੇਵਾਂ ਪੇ ਕਮਿਸ਼ਨ ਜੋ ਕਿ ਦੋ ਹਜ਼ਾਰ ਸਾਲਾਂ ਤੋਂ ਲਾਗੂ ਹੋਣਾ ਬਣਦਾ ਹੈ ।

ਚਾਰ ਸਾਲਾਂ ਤੋਂ ਉੱਪਰ ਸਮਾਂ ਬੀਤ ਜਾਣ ਤੇ ਵੀ ਸਪੱਸ਼ਟ ਨਹੀਂ ਹੈ ਕਿ ਸਰਕਾਰ ਇਸ ਸਬੰਧੀ ਰਿਪੋਰਟ ਕਦੋਂ ਪੇਸ਼ ਕਰੇਗੀ ਆਗੂਆਂ ਨੇ ਵਿਧਾਇਕ ਨੂੰ ਟੈਲੀਫੋਨ 15,000 ਮਹੀਨੇ ਦੇ ਮਿਲਣ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਹ 15,000 ਉਸ ਵੇਲੇ ਜਦੋਂ ਏਅਰਟੈੱਲ 398 ਵਿਚ ਵਿਚ ਮਹੀਨਾ ਭਰ ਮੁਫ਼ਤ ਕਾਲਿੰਗ (ਕਿਸੇ ਵੀ ਨੈੱਟਵਰਕ ‘ਤੇ ਕਾਲ ਕਰੋ) , ਡੇਲੀ ਦਾ 100 ਸੁਨੇਹਾ ਤੇ 3 ਜੀਬੀ 4-G. ਡਾਟਾ ਦਿੰਦਾ ਹੈ।

ਜੀਓ ਦਾ ਪੈਕ ਵੀ ਤਕਰੀਬਨ ਇਸੇ ਤਰ੍ਹਾਂ ਦਾ ਇਸ ਤੋਂ ਵੀ ਸਸਤਾ ਹੈ। ਹੁਣ ਦੱਸੋ ਇਨ੍ਹਾਂ ਦਾ ਫੋਨ ਕਿਹੜਾ ਥਾਈਲੈਂਡ ‘ਚ ਘੁੰਮਦਾ ਰਹਿੰਦਾ ਹੈ ? ਲੋੜ ਅਨੁਸਾਰ ਹੋਰ ਵੀ ਵਧੀਆ ਪੈਕ ਮਿਲ ਜਾਂਦੇ ਹਨ , ਫਿਰ ਇਸ ਲੁੱਟ ਨੂੰ ਜਾਰੀ ਕਿਉਂ ਰੱਖਿਆ ਹੋਇਆ ਹੈ ? ਕਮਾਲ ਦੀ ਗੱਲ ਹੈ ਕਿ ਇਹੋ ਜਿਹੀਆਂ ਗੱਲਾਂ ਵੇਲੇ ਵਿਰੋਧੀ ਧਿਰਾਂ ਵੀ ਦੜ ਵੱਟ ਜਾਂਦੀਆਂ ਹਨ। 15,000 ਵਿਚ ਪੂਰੇ ਪਿੰਡ ਨੂੰ ਪੈਕ ਪੁਆ ਕੇ ਦਿੱਤਾ ਜਾ ਸਕਦੈ। ਕਈ ਗਰੀਬ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਵਾਸਤੇ ਡਾਟਾ ਦਿੱਤਾ ਜਾ ਸਕਦੇ।

ਇਸ ਮੌਕੇ ਤੇ ਹਰਦੇਵ ਸਿੰਘ ਖਾਨੋਵਾਲ, ਕਮਲਜੀਤ ਸਿੰਘ ਉੱਚਾ, ਅਮਰਜੀਤ ਕਾਲਾਸੰਘਿਆ, ਲ਼ੈਕਚਰਾਰ ਵਿਕਾਸ ਭੰਬੀ,  ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਦੀਪਕ ਆਨੰਦ, ਭਾਗ ਸਿੰਘ, ਰਜੇਸ਼ ਸ਼ਰਮਾ, ਮੇਜਰ ਸਿੰਘ ਖੱਸਣ, ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਡਾ. ਅਰਵਿੰਦਰ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਹਰਦੇਵ ਸਿੰਘ ਖਾਨੋਵਾਲ, ਕਮਲਜੀਤ ਸਿੰਘ ਉੱਚਾ, ਅਮਰਜੀਤ ਕਾਲਾ ਸੰਘਿਆ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ,  ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ,  ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ਤੇ  ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ ਹਾਜਰ ਸਨ।

Previous articleਸੱਤੀ ਖੋਖੇਵਾਲੀਆ ‘ਸੈਲਫਿਸ਼’ ਟਰੈਕ ਨਾਲ ਖੱਟ ਰਿਹਾ ਮੁਹੱਬਤ
Next articleਸਿਹਤ ਮੁਲਾਜਮ ਸੰਘਰਸ਼ ਕਮੇਟੀ ਹੁਸ਼ਿਆਰਪੁਰ ,ਭੁੱਖ ਹੜਤਾਲ ਤੀਜੇ ਦਿਨ ਵਿੱਚ ਸ਼ਾਮਿਲ