ਅਧਿਆਪਕਾਂ ਵੱਲੋਂ ਖ਼ਜ਼ਾਨਾ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ

ਕੈਪਸ਼ਨ-ਅਧਿਆਪਕਾਂ ਵੱਲੋਂ ਖ਼ਜ਼ਾਨਾ ਮੰਤਰੀ ਪੰਜਾਬ ਦਾ ਪੁਤਲਾ ਫੂਕੇ ਜਾਣ ਦਾ ਦਿ੍ਸ਼
  • ਕੋਵਿਡ 19  ਦੀ ਆੜ ਵਿੱਚ ਮੁਲਾਜ਼ਮ ਵਰਗ ਨਾਲ ਕਰ ਰਹੀ ਹੈ ਧੱਕਾ ਸਰਕਾਰ-ਕੋਹਲੀ , ਵਾਹੀ

ਹੁਸੈਨਪੁਰ  (ਕੌੜਾ) (ਸਮਾਜ ਵੀਕਲੀ) : ਮਾਸਟਰ ਕੇਡਰ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਨਰੇਸ਼ ਕੁਮਾਰ ਕੋਹਲੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਵ ਰੋਸ਼ ਪ੍ਰਦਰਸ਼ਨ ਕੀਤਾ* ਗਿਆ ਪ੍ਰਧਾਨ ਨਰੇਸ਼ ਕੋਹਲੀ ਅਤੇ ਈ ਟੀ ਯੂ ਦੇ ਸੂਬਾ ਮੈਂਬਰ ਰਵੀ ਵਾਹੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ 19  ਦੀ ਆੜ ਵਿੱਚ ਮੁਲਾਜ਼ਮ ਵਰਗ ਵਿਰੁੱਧ ਵਿੱਢੇ ਵਿਆਪਕ ਹਮਲੇ ਦੀ ਕੜੀ ਵਿੱਚ ਹੁਣ ਮੁਲਾਜ਼ਮਾਂ ਦੇ ਮੋਬਾਈਲ ਭੱਤਿਆਂ ਤੇ ਵੱਡੇ ਕੱਟ ਲਗਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ।

ਮਾਸਟਰ ਨਰੇਸ਼ ਕੋਹਲੀ ਅਤੇ ਸੁਰਜੀਤ ਸਿੰਘ ਮੋਠਾਂਵਾਲ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਪਹਿਲਾਂ ਹੀ ਵਿਭਾਗੀ ਕੰਮਾਂ ਲਈ ਹਜ਼ਾਰਾਂ ਰੁਪਏ ਮੋਬਾਈਲ ਅਤੇ ਇੰਟਰਨੈੱਟ ਡਾਟੇ ਦੇ ਰੂਪ ਵਿਚ ਆਪਣੀਆਂ ਜੇਬਾਂ ਵਿੱਚੋਂ ਖਰਚ ਕਰ ਰਹੇ ਹਨ ਇਸ ਤੱਥ ਦੇ ਬਾਵਜੂਦ ਪਹਿਲਾਂ ਤੋਂ ਹੀ ਨਿਗੂਣੇ ਮਿਲਦੇ ਮੋਬਾਈਲ ਭੱਤੇ ਤੇ ਆਰੀ ਚਲਾਉਣੀ ਨਿਖੇਧੀ ਯੋਗ ਫ਼ੈਸਲਾ ਹੈ ਅਤੇ ਸਰਕਾਰ ਦੇ ਅਜਿਹੇ ਸਾਰੇ ਮੁਲਾਜ਼ਮ ਮਾਰੂ ਫੈਸਲਿਆਂ ਖਿਲਾਫ਼ ਸੰਘਰਸ ਤਿੱਖਾ ਕੀਤਾ ਜਾਵੇਗਾ।

ਮਾਸਟਰ ਕੈਡਰ ਯੂਨੀਅਨ ਨੇ ਰੋਸ ਪ੍ਰਦਰਸ਼ਨ ਕਰਦੇ ਖ਼ਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਮਾਸਟਰ ਨਰੇਸ਼ ਕੋਹਲੀ,ਸੁਖਦੇਵ ਸਿੰਘ ਸੰਧੂ,ਰਵੀ ਵਾਹੀ ,ਗੋਪਾਲ ਕ੍ਰਿਸ਼ਨ,ਸੁਖਦੇਵ ਸਿੰਘ ਮੰਗੂਪੁਰ ,ਦਵਿੰਦਰ ਸ਼ਰਮਾ,ਮਨਦੀਪ ਕੁਮਾਰ,ਸੁਰਜੀਤ ਮੋਠਾਂਵਾਲ ,ਰਾਜੇਸ਼ ਕੁਮਾਰ,ਯੋਗੇਸ਼ ਸ਼ੋਰੀ ,ਸੰਦੀਪ ਦੁਰਗਾਪੁਰ ,ਬਖਸ਼ੀਸ਼ ਜੱਬੋਵਾਲ, ਹਰੀਸ਼ ਕੁਮਾਰ ਧੀਰ ,ਸੁਖਵਿੰਦਰ ਸਿੰਘ ਡੱਲਾ. ਗੁਰਮੀਤ ਪੰਛੀ. ਇੰਦਰਵੀਰ ਅਰੋੜਾ, ਸੁਖਦੇਵ ਸਿੰਘ.* ਜਗਤਾਰ *ਸਿੰਘ .ਗੁਰਦੇਵ ਸਿੰਘ. ਧਰਮਿੰਦਰ ਮੱਲੀ ਰਣਜੀਤ ਸਿੰਘ ਵਿਰਕ. ਹਰਪ੍ਰੀਤ ਸਿੰਘ ਖੁੰਡਾ ਹਾਜ਼ਰ ਸਨ

Previous articleHK implements strict measures amid fresh Covid cases
Next articleS.Korea will seek to extend foreign workers stay permits : PM