ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਸਾਂਝਾ ਅਧਿਆਪਕ ਫਰੰਟ ਆਗੂਆਂ ਦੀ ਹੋਈ ਮੀਟਿੰਗ

ਕੈਪਸ਼ਨ-ਸਾਂਝਾ ਅਧਿਆਪਕ ਫਰੰਟ ਆਗੂ

ਅੱਜ ਮਿਲੇਗਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਫਰੰਟ ਦਾ ਪ੍ਰਤੀਨਿਧੀ ਮੰਡਲ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਸਾਂਝਾ ਅਧਿਆਪਕ ਫਰੰਟ ਕਪੂਰਥਲਾ ਦੀਆਂ ਵੱਖ ਵੱਖ ਜਥੇਬੰਦੀਆਂ ਜਿਨ੍ਹਾਂ ਵਿਚ ਡੀ ਟੀ ਐਫ,  ਈਟੀਟੀ ਅਧਿਆਪਕ ਯੂਨੀਅਨ, ਈ ਟੀ ਯੂ, ਬੀ ਐੱਡ ਫਰੰਟ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਪੂਰਥਲਾ ਵਿੱਚ ਹੈੱਡ ਟੀਚਰ / ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਦੇ ਸੰਬੰਧ ਚ ਕੀਤੀ ਗਈ।   ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਸੀ ਐਚ ਟੀ ਦੀਆਂ 63 ਪੋਸਟਾਂ ਤੇ ਵਿੱਚੋਂ 45 ਪੋਸਟਾਂ ਖਾਲੀ ਪਈਆਂ ਹਨ।  ਜਿਨ੍ਹਾਂ ਤੇ ਆਰਜ਼ੀ ਤੌਰ ਤੇ ਸੀ ਐੱੱਚ ਟੀ ਕੰਮ ਕਰ ਰਹੇ ਹਨ ।

ਪਿਛਲੇ ਦੋ ਮਹੀਨਿਆਂ ਤੋਂ ਜਥੇਬੰਦੀ ਦਾ ਪ੍ਰਤੀਨਿਧੀ ਮੰਡਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਕਪੂਰਥਲਾ ਨੂੰ ਜਲਦ ਤਰੱਕੀਆਂ ਕਰਨ ਲਈ ਬਹੁਤ ਵਾਰ ਮਿਲ ਚੁੱਕਾ ਹੈ। ਪ੍ਰੰਤੂ ਦਫ਼ਤਰ ਵੱਲੋਂ ਪਿਛਲੇ ਸਮੇਂ ਤੋਂ   ਬਾਰ ਬਾਰ ਟਾਲਮਟੋਲ ਵਾਲੀ ਸਥਿਤੀ ਅਪਣਾਈ ਜਾ ਰਹੀ ਹੈ , ਅਤੇ  ਤਰੱਕੀਆਂ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ। ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਫ਼ੈਸਲਾ ਕੀਤਾ ਹੈ, ਕਿ ਸਮੂਹ ਜਥੇਬੰਦੀਆਂ ਦੇ ਆਗੂ ਸਾਂਝੇ ਅਧਿਆਪਕ ਫਰੰਟ ਦੇ ਝੰਡੇ ਹੇਠ   ਮਿਤੀ 16 ਨਵੰਬਰ ਦਿਨ ਸੋਮਵਾਰ ਨੂੰ ਠੀਕ 10 ਵਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਕਪੂਰਥਲਾ ਨੂੰ ਮਿਲਣਗੇ ।

ਅਤੇ ਜੇਕਰ ਤਰੱਕੀਆਂ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ ਅਤੇ ਹੱਲ ਨਹੀਂ ਨਿਕਲਦਾ ਤਾਂ ਸਾਂਝੇ ਅਧਿਆਪਕ ਫਰੰਟ ਵੱਲੋਂ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ    ਜਾਵੇਂਗੀ ।  ਮੀਟਿੰਗ ਵਿਚ ਗੁਰਮੇਜ ਸਿੰਘ, ਜੈਮਲ ਸਿੰਘ, ਰਛਪਾਲ ਸਿੰਘ ਵੜੈਛ, ਸਰਤਾਜ ਸਿੰਘ ਅਪਿੰਦਰ ਸਿੰਘ , ਸੁਰਿੰਦਰਜੀਤ ਸਿੰਘ ,ਇੰਦਰਜੀਤ ਸਿੰਘ ਗੁਰਮੇਜ ਸਿੰਘ ,ਕਮਲਜੀਤ ਸਿੰਘ ,ਤਜਿੰਦਰ ਸਿੰਘ, ਕੁਲਬੀਰ ਸਿੰਘ, ਹਰਜਿੰਦਰ ਸਿੰਘ, ਰਵੀ ਵਾਹੀ, ਪਵਨ ਕੁਮਾਰ, ਗੁਰਵਿੰਦਰ ਸਿੰਘ , ਰਜਿੰਦਰ ਸਿੰਘ, ਸੁਖਚੈਨ ਸਿੰਘ, ਗੁਰਮੁਖ ਲੋਕ ਪ੍ਰੇਮੀ  ,  ਕੰਵਰਦੀਪ ਸਿੰਘ ਆਦਿ ਹਾਜ਼ਰ ਸਨ ।

Previous articleJharkhand assembly’s welcome resolution on separate adivasi identity
Next articleਅੰਮ੍ਰਿਤਸਰ ਵਿਕਾਸ ਮੰਚ ਨੇ ਸੇ਼ਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਰਾਮ ਬਾਗ (ਕੰਪਨੀ ਬਾਗ) ਵਿਚ ਮਨਾਇਆ