ਅਧਿਆਪਕਾਂ ਉਪਰ ਝੂਠੇ ਦੋਸ਼ ਲਾ ਕੇ ਪਰਚਾ ਦਰਜ ਕਰਨ ਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਨਿੰਦਾ

ਕੈਪਸ਼ਨ -ਡੀ ਟੀ ਐੱਫ ਦੇ ਆਗੂ

ਸਰਕਾਰ ਬੇਰੁਜ਼ਗਾਰ  ਅਧਿਆਪਕ  ਤੇ ਪਰਚੇ ਦਰਜ ਕਰਨ ਦੀ ਥਾਂ  ਨੌਕਰੀ ਦੇਵੇ:ਡੀ.ਟੀ.ਐਫ.

 ਕਪੂਰਥਲਾ (ਕੌੜਾ ) (ਸਮਾਜਵੀਕਲੀ)– ਬੇਰੁਜ਼ਗਾਰ  ਡੀ.ਪੀ.ਆਈ. ਅਧਿਆਪਕ  ਉਪਰ ਆਪਣੀ  ਨੌਕਰੀ ਪ੍ਰਾਪਤ ਕਰਨ ਦੇ ਲਈ ਸਿੱਖਿਆ  ਮੰਤਰੀ  ਦੇ ਸ਼ਹਿਰ ਸੰਗਰੂਰ ਵਿੱਚ  ਰੋਸ ਪ੍ਰਗਟ ਕਰਨ ਤੇ ਪੰਜਾਬ ਸਰਕਾਰ ਵੱਲੋਂ  ਬੇਰੁਜ਼ਗਾਰ  ਅਧਿਆਪਕਾਂ  ਉਪਰ ਝੂਠੇ ਦੋਸ਼ ਲਾ ਕੇ ਪਰਚਾ ਦਰਜ ਕਰਨ ਦੀ ਡੈਮੋਕਰੈਟਿਕ  ਟੀਚਰਜ਼ ਫਰੰਟ  ਪੰਜਾਬ ਵੱਲੋਂ   ਵਿਰੋਧ  ਦਰਜ ਕਰਵਾਉਦਿਆ ਸਰਕਾਰ ਦੇ ਇਸ ਕਦਮ ਦੀ ਪੂਰਜੋਰ ਸ਼ਬਦਾਂ ਵਿੱਚ ਨਿਖੇਧੀ  ਕੀਤੀ।

ਜੱਥੇਬੰਦੀ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ,ਜਿਲ੍ਹਾ  ਪ੍ਰਧਾਨ ਪਰਮੋਦ ਕੁਮਾਰ ਸ਼ਰਮਾ,ਸੂਬਾ ਕਮੇਟੀ ਮੈਂਬਰ  ਚਰਨਜੀਤ ਸਿੰਘ ਅਤੇ ਜਿਲ੍ਹਾ ਸਕੱਤਰ  ਜਯੋਤੀ ਮਹਿੰਦਰੂ  ਨੇ ਕਿਹਾ ਕਿ ਸਰਕਾਰ ਨੂੰ  ਅਧਿਆਪਕਾਂ ਦੇ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਦੀ ਵਰਤੋਂ ਕਰਨ ਤੇ ਝੂਠੇ  ਪੁਲਿਸ  ਕੇਸ ਪਾ ਕੇ ਦਬਾ ਨਹੀਂ  ਸਕਦੀ। ਆਗੂਆਂ  ਨੇ ਕਿਹਾ ਕਿ ਸਿੱਖਿਆ  ਮੰਤਰੀ  ਸ਼ੋਸ਼ਲ ਮੀਡੀਆ  ਤੇ ਲਾਈਵ ਹੋ ਕੇ ਵਿਦਿਆਰਥੀ ਅਤੇ ਅਧਿਆਪਕ  ਪੱਖੀ ਹੋਣ ਦੇ ਲੰਬੇ ਲੰਬੇ ਲੈਕਚਰ ਦੇ ਕੇ ਅਧਿਆਪਕ  ਪੱਖੀ ਹੋਣ ਦਾ ਦਆਵਾ ਕਰਦੇ ਨਹੀਂ  ਥੱਕਦੇ ਪਰ  ਰੁਜ਼ਗਾਰ  ਪ੍ਰਾਪਤੀ ਲਈ  ਸਿੱਖਿਆ  ਮੰਤਰੀ  ਵੱਲ ਜਾਂਦੇ ਹਨ ਤਾਂ  ਸੰਗਰੂਰ  ਪੁਲਿਸ  ਸਿੱਖਿਆ ਮੰਤਰੀ ਦੇ ਇਸ਼ਾਰੇ ਤੇ ਬੇਰੁਜ਼ਗਾਰ  ਅਧਿਆਪਕ  ਆਗੂਆਂ  ਤੇ ਝੂਠੇ ਪਰਚੇ ਕਰਨ ਤੇ ਸਿੱਖਿਆ  ਮੰਤਰੀ  ਦਾ ਅਸਲ ਚਿਹਰਾ ਸਾਹਮਣੇ  ਆ ਗਿਆ  ਹੈ।

ਸੁਖਵਿੰਦਰ ਸਿੰਘ ਚੀਮਾ, ਰੋਸ਼ਨ ਲਾਲ ਬੇਗੋਵਾਲ ਨੇ ਕਿਹਾ ਕਿ ਪੰਜਾਬ  ਦੇ ਅਧਿਆਪਕਾਂ  ਨੇ ਕਰੋਨਾ ਕਰੋਪੀ ਦੇ ਬਾਵਜੂਦ   ਦੋ ਲੱਖ ਦੇ ਲਗਭਗ ਵਿਦਿਆਰਥੀਆਂ  ਦਾ ਨਵਾਂ  ਦਾਖਲਾ ਸਰਕਾਰੀ ਸਕੂਲਾਂ  ਵਿੱਚ  ਕਰਵਾਇਆ ਹੈ। ਹੁਣ ਸਰਕਾਰ ਦਾ ਨੈਤਿਕ  ਫ਼ਰਜ਼ ਬਣਦਾ ਹੈ ਕਿ ਨਵੇਂ  ਦਾਖਲ ਹੋਏ ਵਿਦਿਆਰਥੀਆਂ  ਲਈ  ਆਰ.ਟੀ.ਈ. ਅੈਕਟ 2005 ਅਨੁਸਾਰ ਅਧਿਆਪਕਾਂ  ਦੀ ਰੈਗੂਲਰ ਭਰਤੀ ਕਰੇ ਨਾ ਕਿ ਰੁਜ਼ਗਾਰ  ਦਾ ਹੱਕ ਮੰਗਦੇ ਬੇਰੁਜ਼ਗਾਰਾਂ  ਤੇ ਪੁਲਿਸ ਪਰਚੇ ਦਰਜ਼ ਕਰੇ।

ਡੀ.ਟੀ.ਐਫ ਪੰਜਾਬ  ਜਿਲ੍ਹਾ  ਕਪੂਰਥਲਾ ਦੇ ਕਮੇਟੀ  ਮੈਂਬਰਾਂ  ਅਨਿਲ ਸ਼ਰਮਾ, ਵਿਕਰਮ ਕੁਮਾਰ,ਹਰਪ੍ਰੀਤ ਮਸੀਤਾਂ,ਸੁਖਜੀਤ ਸਿੰਘ,ਸੁਖਵਿੰਦਰ ਫਗਵਾੜਾ,ਪਲਵਿੰਦਰ ਸਿੰਘ ਕਲਸੀ,ਅਮਰਜੀਤ ਸਿੰਘ ਭੁੱਲਰ,ਸੰਜੀਵ ਕੁਮਾਰ, ਰਾਜਵੀਰ ਸਿੰਘ ,ਜਸਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਸੰਗਰੂਰ  ਪੁਲਿਸ  ਵੱਲੋਂ  ਬੇਰੁਜ਼ਗਾਰ  ਅਧਿਆਪਕਾਂ  ਤੇ ਪ੍ਰਦਰਸ਼ਨ ਦੌਰਾਨ ਮਾਸਕ ਨਾ ਪਾਉਣ ,ਸ਼ੋਸ਼ਲ ਡਿਸ਼ਟੈਸ਼ਨ ਨਾ ਰੱਖਣ ਅਤੇ ਹੋਰ ਝੂਠੇ ਆਰੋਪਾਂ  ਅਧੀਨ  ਬੇਰੁਜ਼ਗਾਰ  ਅਧਿਆਪਕ  ਆਗੂਆ ਤੇ ਦਰਜ਼ ਕੀਤਾ ਪਰਚਾ  ਸਿੱਖਿਆ  ਮੰਤਰੀ  ਨਿੱਜੀ ਦਖਲ  ਦੇ ਕੇ ਤੁਰੰਤ  ਰੱਦ ਕਰਵਾਉਣ  ਅਤੇ ਬੇਰੁਜ਼ਗਾਰ  ਅਧਿਆਪਕਾਂ  ਦੀਆਂ  ਮੰਗਾਂ  ਨੂੰ  ਮੰਨ ਕੇ ਤੁਰੰਤ  ਪੂਰੀਆਂ  ਕਰਨ ਲਈ  ਅਮਲ ਸੁਰੂ ਕਰਵਾਉਣ।

 

Previous article314 ਸੈਪਲਾਂ ਨੈਗਟਵਿ
Next articleआर.सी.एफ के सामने जल्द शुरू होगा गुरु नानक मोदीखाना -सरपंच जगदीप