ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੋਹੜੀ ਦਾ ਤਿਉਹਾਰ ਮਨਾਇਆ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਿੱਖਿਆ ਬਲਾਕ ਮਸੀਤਾਂ (ਕਪੂਰਥਲਾ) ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ/ ਐਲੀਮੈਂਟਰੀ ਸਕੂਲ ਲਾਟੀਆਂਵਾਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ ਉਤੇ ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਮਜਬੂਰ ਹੋ ਕੇ ਸੰਤੋਖ ਸਿੰਘ ਮੱਲੀ ਨੇ ਦੱਸਿਆ ਕਿ ਦੇਸ਼ ਦੇ ਇਤਿਹਾਸਕ ਅਤੇ ਵਿਰਾਸਤੀ ਤਿਓਹਾਰ ਲੋਹੜੀ ਨੂੰ ਮਨਾਉਣ ਲਈ ਸਕੂਲ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਧੂਣਾ ਬਾਲਿਆ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਖਾਣ ਲਈ ਮੂੰਗਫਲੀ , ਰੇਵੜੀਆਂ ਅਤੇ ਲੱਡੂ ਵੰਡੇ । ਸਕੂਲ ਦੇ ਵਿਦਿਆਰਥੀਆਂ/ ਵਿਦਿਆਰਥਣਾਂ ਨੇ ਲੋਹੜੀ ਤਿਉਹਾਰ ਨਾਲ ਸਬੰਧਤ ਲੋਕ ਗੀਤ ਗਾਏ। ਸਕੂਲ ਮੁਖੀ ਨੇ ਲੋਹੜੀ ਦੇ ਤਿਉਹਾਰ ਸਬੰਧੀ ਵਿਦਿਆਰਥੀਆਂ ਨਾਲ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ। ਸਿੱਖਿਆ ਵਾਲੰਟੀਅਰ ਜਗਦੀਪ ਸਿੰਘ ,ਮਿਸ ਲਖਵਿੰਦਰ ਕੌਰ ,ਮਿਸ ਮਨਪ੍ਰੀਤ ਕੌਰ, ਕੁੱਕ ਵਰਕਰ ਬੀਬੀ ਕਮਲਜੀਤ ਕੌਰ, ਬੀਬੀ ਨਿਰਮਲਾ, ਅਤੇ ਬੀਬੀ ਸੰਦੀਪ ਕੌਰ ਆਦਿ ਨੇ ਵੀ ਲੋਹੜੀ ਦੇ ਤਿਉਹਾਰ ਸਬੰਧੀ ਵਿਦਿਆਰਥੀਆਂ ਨੂੰ ਲੋਕ ਗੀਤ ਅਤੇ ਕਵਿਤਾਵਾਂ  ਗਾ ਕੇ ਸੁਣਾਈਆਂ ।
Previous articleKarnataka Cong terms BJP as ‘Blackmailers’ Janata Party
Next articleTN land of spiritualism, economic development: Nadda