ਅਦਾਲਤ ਨੇ ਅਲੀਬਾਬਾ ਤੇ ਜੈਕ ਮਾ ਨੂੰ ਸੰਮਨ ਭੇਜੇ

ਨਵੀਂ ਦਿੱਲੀ (ਸਮਾਜ ਵੀਕਲੀ) : ਗੁਰੂਗ੍ਰਾਮ ਜ਼ਿਲ੍ਹਾ ਅਦਾਲਤ ਨੇ ਟੈਕਨਾਲੋਜੀ ਦੇ ਖੇਤਰ ਦੀ ਮੰਨੀ-ਪ੍ਰਮੰਨੀ ਕੰਪਨੀ  ‘ਅਲੀਬਾਬਾ’  ਅਤੇ ਇਸ ਦੇ ਬਾਨੀ ਜੈਕ ਮਾ ਨੂੰ ਇੱਕ ਕੇਸ ’ਚ ਸੰਮਨ ਭੇਜੇ ਹਨ। ਜਾਣਕਾਰੀ ਮੁਤਾਬਕ ਕੰਪਨੀ ਦੇ ਇੱਕ ਸਾਬਕਾ ਮੁਲਾਜ਼ਮ ਨੇ ਦੋਸ਼ ਲਾਇਆ ਸੀ ਕਿ ਉਸ ਵੱਲੋਂ ਕੰਪਨੀ ਦੀ ਐਪ ’ਤੇ ਸੈਂਸਰਸ਼ਿਪ ਤੇ ਝੂਠੀਆਂ ਖਬਰਾਂ ਦਾ ਵਿਰੋਧ ਕੀਤਾ ਸੀ।

ਰਿਪਰੋਟਾਂ ਮੁਤਾਬਕ ਅਲੀਬਾਬਾ ਕੰਪਨੀ ਦੇ ਯੂਸੀ ਵੈੱਬ ਦੇ ਇੱਕ ਸਾਬਕਾ ਕਰਮਚਾਰੀ ਪੁਸ਼ਪਿੰਦਰ ਸਿੰਘ ਪਰਮਾਰ ਨੇ  ਦੋਸ਼ ਲਾਇਆ ਸੀ ਕਿ ਯੂਸੀ ਵੈੱਬ ਵੱਲੋਂ ਚੀਨ ਦੇ ਪੱਖ ’ਚ ਨਾ ਭੁਗਤਣ  ਵਾਲੀ ਖਬਰ ਨੂੰ ਪਸੰਦ ਨਹੀਂ ਕੀਤਾ ਜਾਂਦਾ ਸੀ ਤੇ ਇਸਦੀਆਂ ਐਪਾਂ  ਭਾਰਤ ’ਚ  ਸਮਾਜਿਕ ਤੇ ਰਾਜਸੀ ਤਣਾਅ ਪੈਦਾ ਕਰ ਲਈ  ਯੂਸੀ ਬ੍ਰਰਾਊਜ਼ਰ  ਤੇ ਯੂਸੀ   ਨਿਊਜ਼   ਗਲਤ ਖਬਰਾਂ ਫੈਲਾਉਂਦੀਆਂ ਸਨ।  ਅਦਾਲਤ ਨੇ ਕੰਪਨੀ ਤੇ ਇਸਦੇ ਐਗਜੈਕਟਿਵਾਂ ਤੋਂ 20 ਦਿਨਾਂ ਦੇ ਅੰਦਰ ਲਿਖਤੀ ਤੌਰ ’ਤੇ ਆਪਣੇ ਜੁਆਬ ਦਾਖਲ ਕਰਨ ਲਈ ਕਿਹਾ ਹੈ।

Previous article5 hurt after car ploughs into pedestrians in Berlin
Next articleਸ਼ਿਵਰਾਜ ਨੂੰ ਮਿਲਣ ਵਾਲੇ ਹੋਏ ਏਕਾਂਤਵਾਸ