ਅਗਨੀ ਕਾਂਡ ਦੇ ਪੀੜਤ ਪ੍ਰਵਾਸੀ ਮਜ਼ਦੂਰਾਂ ਦੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਘਰੇਲੂ ਸਮਾਨ ਵੰਡਿਆ ਗਿਆ

ਕੈਪਸ਼ਨ-ਅਗਨੀ ਕਾਂਡ ਦੇ ਪੀੜਤ ਪ੍ਰਵਾਸੀ ਮਜ਼ਦੂਰਾਂ ਦੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਘਰੇਲੂ ਸਮਾਨ ਵੰਡਣ ਦਾ ਦ੍ਰਿਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿਛਲੇ ਦਿਨੀਂ ਆਰ ਸੀ ਐੱਫ ਦੇ ਬਾਹਰ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਲੱਗੀ  ਅਚਾਨਕ ਅੱਗ ਨਾਲ ਹੋਏ ਨੁਕਸਾਨ ਦੇ ਚੱਲਦੇ ਸਹਾਇਤਾ ਵਾਸਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਰ ਸੀ ਐੱਫ, ਸਨਾਤਨ ਧਰਮ ਸਭਾ ਮੰਦਰ ਕਮੇਟੀ ਆਰ ਸੀ ਐੱਫ ਅਤੇ ਸੇਵਾ ਸੰਮਤੀ ਆਰ ਸੀ ਐੱਫ, ਸ਼ਾਪਿੰਗ ਕੰਪਲੈਕਸ, ਮਨੁੱਖਤਾ ਦੀ ਸੇਵਾ ਸੁਸਾਇਟੀ ਆਰ ਸੀ ਐੱਫ, ਅਤੇ ਆਰ ਸੀ ਐਂਫ ਪਰਿਵਾਰ ਦੇ ਸਾਂਝੇ ਸਹਿਯੋਗ ਨਾਲ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਸਮਾਨ ਵੰਡਿਆ ਗਿਆ ।

ਮੰਦਿਰ ਕਮੇਟੀ ਦੇ ਪ੍ਰਧਾਨ ਕੇ ਪੀ ਚੌਹਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਝੁੱਗੀਆ ਵਾਲਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਮਦਦ ਕੀਤੀ ਜਾਵੇਗੀ । ਗੁਰਦੁਆਰਾ ਸਾਹਿਬ ਦੇ ਕੈਸ਼ੀਅਰ ਭਾਈ ਦਲਜੀਤ ਸਿੰਘ ਨੇ ਕਿਹਾ ਗਰੀਬ ਪਰਿਵਾਰਾਂ ਨਾਲ ਹਮਦਰਦੀ ਉੱਤਮ ਸੇਵਾ ਹੈ । ਭਾਈ ਉਜਲ ਸਿੰਘ ਜੀ ਅਤੇ ਚੰਦਰ ਸ਼ੇਖਰ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਪੈਦਾ ਕਰ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਨਾਲ ਆਪਸੀ ਪਿਆਰ ਸਮਾਜਿਕ ਏਕਤਾ ਦੀ ਮਿਸਾਲ ਪੈਦਾ ਕੀਤੀ ਜਾ ਰਹੀ ਹੈ।

ਇਸ ਦੌਰਾਨ ਇਸ ਤੋਂ ਇਲਾਵਾ ਸ਼ਾਪਿੰਗ ਕੰਪਲੈਕਸ ਵਲੋਂ ਝੁੱਗੀਆਂ ਬਣਾਉਣ ਲਈ ਸਰਕੰਡਾ ਕਾਨੇ ਆਦਿ ਦੀ ਸੇਵਾ ਕੀਤੀ ਗਈ। ਇਸ ਮੌਕੇ ਤੇ ਕੇ ਪੀ ਚੌੌੌਹਾਨ ਪ੍ਰਧਾਨ,ਚੰਦਰਸ਼ੇਖਰ,ਸਤਬੀਰ ਸਿੰਘ, ਰਮੇਸ਼ ਧੀਮਾਨ, ਰਮੇਸ਼ ਪੋਖਰਿਆਲ,ਸ਼ੇਖਰ ਸਿੰਘ, ਸੁਭਾਸ਼ ਸਿੰਘ, ਰਮੇਸ਼ ਬਿੱਟੂ, ਰਜਿੰਦਰ ਸਿੰਘ, ਅਮਨ ਫੌਗਾਟ, ਮੁਕੇਸ਼ ਸ਼ਰਮਾ, ਸੁਨੀਲ ,ਮੂਲ ਸਿੰਘ, ਮਨਦੀਪ ਸਿੰਘ ,ਆਦਿ ਨੇ ਜਰੂਰਤ ਮੰਦ ਪ੍ਰਵਾਸੀ ਮਜ਼ਦੂਰਾਂ ਨੂੰ ਸਮਾਨ ਵੰਡਣ ਦੀ ਨਿਸ਼ਕਾਮ ਸੇਵਾ ਕੀਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹੂਲਤ ਜਾਂ ਸਜ਼ਾ
Next articleਦੋਸਤਾਂ ਦੀ ਦੁਨੀਆਂ : ਸ਼ਿਮਲਾ ਤੋਂ ਵਾਪਸੀ