ਅਕਾਲੀ ਆਗੂ ਅਨਵਰ ਮਸੀਹ ਐੱਸਟੀਐੱਫ ਕੋਲ ਪੇਸ਼ਅੰਮ੍ਰਿਤਸਰ, 7 ਫਰਵਰੀ 188 ਕਿਲੋ ਹੈਰੋਇਨ ਸਮੇਤ 450 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿੱਚ ਸਬੰਧਤ ਕੋਠੀ ਦਾ ਮਾਲਕ ਤੇ ਅਕਾਲੀ ਆਗੂ ਅਨਵਰ ਮਸੀਹ ਅੱਜ ਐੱਸਟੀਐੱਫ ਕੋਲ ਪੇਸ਼ ਹੋਇਆ। ਪੇਸ਼ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਬੇਗੁਨਾਹ ਦਸਦਿਆਂ ਉਸ ਨੇ ਆਖਿਆ ਕਿ ਜੇਕਰ ਉਸ ਨੂੰ ਇਸ ਮਾਮਲੇ ਵਿੱਚ ਸਿਆਸੀ ਦਬਾਅ ਹੇਠ ਫਸਾਉਣ ਦਾ ਯਤਨ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਅੱਜ ਇੱਥੇ ਐੱਸਟੀਐੱਫ ਕੋਲ ਪੇਸ਼ ਹੋਣ ਤੋਂ ਪਹਿਲਾਂ ਅਨਵਰ ਮਸੀਹ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਕੋਠੀ ਉਸ ਨੇ ਵੇਚ ਦਿੱਤੀ ਸੀ ਅਤੇ ਇਸ ਵਾਸਤੇ ਚਾਰ ਲੱਖ ਰੁਪਏ ਬਿਆਨਾ ਵੀ ਲਿਆ ਸੀ ਪਰ ਰਜਿਸਟਰੀ ਕਰਾਉਣ ਤੋਂ ਪਹਿਲਾਂ ਖਰੀਦਦਾਰ ਨੇ ਰਕਮ ਨਾ ਹੋਣ ਦੀ ਗੱਲ ਕੀਤੀ, ਜਿਸ ਕਾਰਨ ਉਸ ਨੇ ਕੁਝ ਸਮੇਂ ਲਈ ਕੋਠੀ ਕਿਰਾਏ ’ਤੇ ਦੇ ਦਿੱਤੀ ਸੀ। ਇਸ ਦਾ ਕੋਈ ਇਕਰਾਰਨਾਮਾ ਨਹੀਂ ਕੀਤਾ ਸੀ ਕਿਉਂਕਿ ਰਜਿਸਟਰੀ ਸਮੇਂ ਮਕਾਨ ਖਾਲੀ ਕੀਤਾ ਜਾਣਾ ਸੀ। ਉਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿਅਕਤੀਆਂ ਦੇ ਨਸ਼ੀਲੇ ਕਾਰੋਬਾਰ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿਆਸੀ ਦਬਾਅ ਹੇਠ ਉਸ ਨੂੰ ਇਸ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਉਸ ਨੇ ਆਖਿਆ ਕਿ ਉਹ ਇਸ ਪੁੱਛਗਿੱਛ ਦੌਰਾਨ ਐੱਸਟੀਐੱਫ ਨੂੰ ਪੂਰਾ ਸਹਿਯੋਗ ਦੇਵੇਗਾ।

ਅੰਮ੍ਰਿਤਸਰ- 188 ਕਿਲੋ ਹੈਰੋਇਨ ਸਮੇਤ 450 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿੱਚ ਸਬੰਧਤ ਕੋਠੀ ਦਾ ਮਾਲਕ ਤੇ ਅਕਾਲੀ ਆਗੂ ਅਨਵਰ ਮਸੀਹ ਅੱਜ ਐੱਸਟੀਐੱਫ ਕੋਲ ਪੇਸ਼ ਹੋਇਆ। ਪੇਸ਼ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਬੇਗੁਨਾਹ ਦਸਦਿਆਂ ਉਸ ਨੇ ਆਖਿਆ ਕਿ ਜੇਕਰ ਉਸ ਨੂੰ ਇਸ ਮਾਮਲੇ ਵਿੱਚ ਸਿਆਸੀ ਦਬਾਅ ਹੇਠ ਫਸਾਉਣ ਦਾ ਯਤਨ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ।
ਅੱਜ ਇੱਥੇ ਐੱਸਟੀਐੱਫ ਕੋਲ ਪੇਸ਼ ਹੋਣ ਤੋਂ ਪਹਿਲਾਂ ਅਨਵਰ ਮਸੀਹ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਕੋਠੀ ਉਸ ਨੇ ਵੇਚ ਦਿੱਤੀ ਸੀ ਅਤੇ ਇਸ ਵਾਸਤੇ ਚਾਰ ਲੱਖ ਰੁਪਏ ਬਿਆਨਾ ਵੀ ਲਿਆ ਸੀ ਪਰ ਰਜਿਸਟਰੀ ਕਰਾਉਣ ਤੋਂ ਪਹਿਲਾਂ ਖਰੀਦਦਾਰ ਨੇ ਰਕਮ ਨਾ ਹੋਣ ਦੀ ਗੱਲ ਕੀਤੀ, ਜਿਸ ਕਾਰਨ ਉਸ ਨੇ ਕੁਝ ਸਮੇਂ ਲਈ ਕੋਠੀ ਕਿਰਾਏ ’ਤੇ ਦੇ ਦਿੱਤੀ ਸੀ। ਇਸ ਦਾ ਕੋਈ ਇਕਰਾਰਨਾਮਾ ਨਹੀਂ ਕੀਤਾ ਸੀ ਕਿਉਂਕਿ ਰਜਿਸਟਰੀ ਸਮੇਂ ਮਕਾਨ ਖਾਲੀ ਕੀਤਾ ਜਾਣਾ ਸੀ। ਉਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿਅਕਤੀਆਂ ਦੇ ਨਸ਼ੀਲੇ ਕਾਰੋਬਾਰ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿਆਸੀ ਦਬਾਅ ਹੇਠ ਉਸ ਨੂੰ ਇਸ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਉਸ ਨੇ ਆਖਿਆ ਕਿ ਉਹ ਇਸ ਪੁੱਛਗਿੱਛ ਦੌਰਾਨ ਐੱਸਟੀਐੱਫ ਨੂੰ ਪੂਰਾ ਸਹਿਯੋਗ ਦੇਵੇਗਾ।

Previous articleDelhi high-profile brigade among early voters
Next articleਜਥੇਦਾਰ ਵੱਲੋਂ ਢੱਡਰੀਆਂਵਾਲੇ ਨੂੰ ਕਾਰਵਾਈ ਦੀ ਚਿਤਾਵਨੀ