ਹੁਸ਼ਿਆਰਪੁਰ ਜਿਲੇ ਵਿੱਚ 27 ਨਵੇ ਪਾਜੇਟਿਵ ਮਰੀਜ ਗਿਣਤੀ ਹੋਈ 6163, 1 ਮੌਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1701 ਨਵੇ ਸੈਪਲ ਲੈਣ  ਨਾਲ ਅਤੇ 1989 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 27 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 6163 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 156056 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  149058 ਸੈਪਲ  ਨੈਗਟਿਵ,  ਜਦ ਕਿ 1928 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 132 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 211 ਹੈ । ਐਕਟਿਵ ਕੇਸਾ ਦੀ ਗਿਣਤੀ   ਹੈ 235 ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5717 ਹਨ  । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 27 ਪਾਜੇਟਿਵ ਕੇਸ ਆਏ ਹਨ  , ਹੁਸ਼ਿਆਰਪੁਰ ਸ਼ਹਿਰ 8  ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ   19 ਪਾਜੇਟਵ ਮਰੀਜ ਹਨ  , ਤੇ ਕਰੋਨਾ ਨਾਲ ਇਕ ਮੌਤ ਹੋਈ ਹੈ 77 ਸਾਲਾ ਔਰਤ ਵਾਸੀ ਗੜਦੀਵਾਲਾ   ਦੀ  ਮੌਤ ਕ੍ਰਿਸ਼ਚਿਨ ਮੈਡੀਕਲ ਕਾਲਿਜ ਲੁਧਿਆਣਆ ਵਿਖੇ ਹੋਈ ਹੈ ।  ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

ਅੱ ਜ ਤੱਕ ਦੀ ਡੇਗੂ ਰਿਪੋਟ – ਸਿਵਲ ਸਰਜਨ ਡਾ ਜਸਬੀਰ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਡੇਗੂ ਦੇ ਇਸ ਸੀਜਨ ਦੇ ਜਿਲੇ ਵਿੱਚ ਹੁਣ ਤੱਕ 204 ਕੇਸ ਰਿਪੋਟ ਹੋਏ ਹਨ ਜਿਨਾਂ ਵਿੱਚੋ  2 ਕੇਸ ਅੱਜ ਦੇ ਪਾਜੇਟਿਵ ਹਨ 1 ਅਰਬਨ ਏਰੀਏ ਨਾਲ ਤੇ 1 ਰੂਰਲ ਨਾਲ  ਸਬੰਧਿਤ ਹੈ । ਕੌਮੀ ਵੈਕਟਰ ਬੋਰਨ ਡਸੀਜ ਕੰਟਰੋਲ ਪਰੋਗਾਮ ਦੇ ਤਹਿਤ ਮਲੇਰੀਆਂ , ਡੇਗੂ ਅਤੇ ਚਿਕਨਗੁਣੀਆਂ ਦੀ ਬਿਮਾਰੀ ਤੋ ਬਚਾਅ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ  ਵਿਆਕਤੀ ਨੂੰ ਤੇਜ ਬੁਖਾਰ, ਸਿਰ ਦਰਦ , ਅੱਖਾ ਦੇ ਪਿਛਲੇ ਹਿਸੇ ਚ ਦਰਦ , ਮਾਸ ਪੇਸ਼ੀਆਂ ਦੇ ਜੋੜਾਂ ਦਾ ਦਰਦ , ਉਲਟੀ ਆਉਣਾ , ਚਮੜੀ ਤੇ ਦਾਣੇ , ਅਤੇ ਨੱਕ ਮੂੰਹ ਤੇ ਮਸੂੜਿਆ ਵਿੱਚੋ ਖੂਨ ਵਗਣਾ ਇਸ ਦੀਆਂ ਮੁੱਖ ਨਿਸਾਨੀਆਂ ਹਨ । ਜੇਕਰ ਕਿਸੇ ਵਿਆਕਤੀ ਵਿੱਚ ਲੱਛਣ ਨਜਰ ਆਉਣ ਤਾਂ ਤਰੁੰਤ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਸਪੰਰਕ ਕੀਤਾ ਜਾਵੇ,  ਉਥੇ ਇਸ ਦਾ ਇਲਾਜ ਟੈਸਟ ਮੁੱਫਤ ਹੁੰਦਾ ਹੈ ।