ਹਾਦਸਿਆਂ ’ਚ ਪਤੀ-ਪਤਨੀ ਸਣੇ ਚਾਰ ਹਲਾਕ

ਬੱਸੀ ਪਠਾਣਾਂ (ਸਮਾਜਵੀਕਲੀ) : ਖਾਲਿਸਪੁਰ ਨਹਿਰ ਦੇ ਪੁਲ ਕੋਲ ਅੱਜ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਤੇ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 1:30 ਵਜੇ ਰਮਨਦੀਪ ਸਿੰਘ (28) ਪੁੱਤਰ ਰੂਪ ਰਾਜ ਨਿਵਾਸੀ ਖਮਾਣੋ ਆਪਣੀ ਕਾਰ ’ਤੇ ਬੱਸੀ ਪਠਾਣਾ ਸਾਈਡ ਤੋਂ ਖਾਲਿਸਪੁਰ ਨਹਿਰ ਵਾਲੇ ਰਸਤੇ ਖਮਾਣੋ ਵੱਲ ਜਾ ਰਿਹਾ ਸੀ ਅਤੇ ਅਮਰਜੀਤ ਸਿੰਘ (45) ਪੁੱਤਰ ਸੰਤੋਖ ਸਿੰਘ ਵਾਸੀ ਮੁਹੱਲਾ ਬਹਿਲੋਲਪੁਰੀ ਮੋਟਰਸਾਈਕਲ ’ਤੇ ਪਤਨੀ ਮਨਦੀਪ ਕੌਰ (42) ਨਾਲ ਖਮਾਣੋ ਵੱਲੋਂ ਆ ਰਿਹਾ ਸੀ।

ਇਸ ਦੌਰਾਨ ਖਾਲਿਸਪੁਰ ਨਹਿਰ ਦੇ ਪੁਲ ਕੋਲ ਦੋਵਾਂ ਵਾਹਨਾਂ ਦੀ ਟੱਕਰ ਹੋਣ ਕਾਰਨ ਕਾਰ ਪਲਟ ਗਈ। ਹਾਦਸੇ ਵਿਚ ਕਾਰ ਚਾਲਕ ਰਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਅਮਰਜੀਤ ਸਿੰਘ ਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਏਐੱਸਆਈ ਜਸਵਿੰਦਰ ਸਿੰਘ ਤੇ ਹੌਲਦਾਰ ਕਮਲਜੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਥੇ ਇਲਾਜ ਦੌਰਾਨ ਅਮਰਜੀਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਮਨਦੀਪ ਕੌਰ ਜ਼ੇਰੇ ਇਲਾਜ ਹੈ।