ਹਜੂਮੀ ਹੱਤਿਆਵਾਂ ਖ਼ਿਲਾਫ਼ ਕੌਮੀ ਪੱਧਰ ’ਤੇ ਸਖ਼ਤ ਕਾਨੂੰਨ ਬਣੇ: ਮਾਇਆਵਤੀ

ਉੱਤਰ ਪ੍ਰਦੇਸ਼ ਲਾਅ ਕਮਿਸ਼ਨ ਵੱਲੋਂ ਹਜੂਮੀ ਹੱਤਿਆਵਾਂ ਖ਼ਿਲਾਫ਼ ਬਿੱਲ ਦਾ ਖ਼ਰੜਾ ਤਿਆਰ ਕੀਤੇ ਜਾਣ ਦਾ ਬਸਪਾ ਸੁਪਰੀਮੋ ਮਾਇਆਵਤੀ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਖ਼ਿਲਾਫ਼ ਕੌਮੀ ਪੱਧਰ ’ਤੇ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਬਸਪਾ ਵੱਲੋਂ ਜਾਰੀ ਬਿਆਨ ਵਿਚ ਮਾਇਆਵਤੀ ਨੇ ਕਿਹਾ ਕਿ ਹਜੂਮੀ ਹੱਤਿਆਵਾਂ ‘ਭਿਆਨਕ ਬਿਮਾਰੀ’ ਵਾਂਗ ਵਧ ਰਹੀਆਂ ਹਨ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ’ਚ ਜਾਨਾਂ ਜਾਣੀਆਂ ਮੰਦਭਾਗਾ ਹੈ। ਇਹ ਗੰਭੀਰਤਾ ਨਾਲ ਵਿਚਾਰਿਆ ਜਾਣ ਵਾਲਾ ਵਿਸ਼ਾ ਹੈ। ਹਾਲਾਂਕਿ ਬਸਪਾ ਮੁਖੀ ਨੇ ਨਾਲ ਹੀ ਕਿਹਾ ਕਿ ਕੇਂਦਰ ਦੀ ਇਸ ਸਬੰਧੀ ਪਹੁੰਚ ਢਿੱਲੀ ਹੈ। ਯੂਪੀ ਲਾਅ ਕਮਿਸ਼ਨ ਨੇ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਬਿੱਲ ’ਚ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦੀ ਤਜਵੀਜ਼ ਰੱਖੀ ਹੈ।