ਸੱਤੀ ਦੇ ਸ਼ੋਅ ‘ਚਾਹ ਦਾ ਕੱਪ’ ‘ਚ ਬੱਬੂ ਮਾਨ ਨੇ ਲਾਈਆਂ ਰੌਣਕਾਂ

ਚੰਡੀਗੜ੍ਹ: ਸਤਿੰਦਰ ਸੱਤੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਦੇ ਹਰ ਪਾਸੇ ਚਰਚੇ ਹਨ ਕਿਉਂਕਿ ਪੀਟੀਸੀ ਪੰਜਾਬੀ ‘ਤੇ ਦਿਖਾਏ ਜਾਣ ਵਾਲੇ ਇਸ ਸ਼ੋਅ ਵਿਚ ਪੰਜਾਬੀ ਇੰਡਸਟਰੀ ਦੇ ਵੱਡੇ ਸਿਤਾਰੇ ਪਹੁੰਚ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਇਸੇ ਸ਼ੋਅ ਵਿਚ ਜਿਸਦੀ ਛੋਟਿਆਂ ਤੋਂ ਲੈ ਵੱਡੇ ਇਕ ਝਲਕ ਦੇਖਣ ਲਈ ਬੇਤਾਬ ਰਹਿੰਦੇ ਹਨ ਯਾਨੀ ਪੰਜਾਬੀ ਇੰਡਸਟਰੀ ਦੇ ਫ਼ਨਕਾਰ ਗਾਇਕ ਬੱਬੂ ਮਾਨ ਵੀ ਪਹੁੰਚੇ।

ਇਸੇ ਦੌਰਾਨ ਸਤਿੰਦਰ ਸੱਤੀ ਨੇ ਮਾਈਕ ਫੜ੍ਹ ਕਿਹਾ ਕਿ ਜਿਵੇਂ ਹਾਥੀ ਦੇ ਪੈਰ ਵਿਚ ਸਭ ਦੇ ਪੈਰ ਆ ਜਾਂਦੇ ਹਨ ਉਵੇਂ ਹੀ ਬੱਬੂ ਮਾਨ ਪਹੁੰਚ ਗਏ ਸਮਝੋ ਪੂਰੀ ਇੰਡਸਟਰੀ ਪਹੁੰਚ ਗਈ। ਇਸਤੋਂ ਬਾਅਦ ਗਾਈਕਾ ਗਗਨ ਅਨਮੋਲ ਮਾਨ ਨੇ ਵੀ ਬੱਬੂ ਮਾਨ ਦੀਆਂ ਤਾਰੀਫ਼ਾਂ ਦੇ ਪੁਲ ਬੰਨੇ ਕਿਹਾ ਕਿ ਮੈਂ ਤੁਹਾਡੀ ਬਹੁਤ ਵੱਡੀ ਫ਼ੈਨ ਹਾਂ, ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ।

ਇਸ ਸ਼ੋਅ ਦੀ ਸਫ਼ਲਤਾਰ ਤੋਂ ਬਾਅਦ ਇਕ ਖ਼ਾਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਬੱਬੂ ਮਾਨ ਸਮੇਤ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਪਹੁੰਚਿਆ। ਇਕ ਖ਼ਾਸ ਪ੍ਰੋਗਰਾਮ ਵਿਚ ਹਰ ਸਿਤਾਰੇ ਨੇ ਆਪਣੇ ਵਿਚਾਰ ਰੱਖੇ।

ਬੱਬੂ ਮਾਨ ਨੇ ਗੱਲ-ਬਾਤ ਕਰਦੇ ਹੋਏ ਕਿਹਾ ਕਿ ਪੰਜਾਬੀ ਇੰਡਸਟਰੀ ਵਿਚ ਕੰਮ ਕਰਨ ਵਾਲੇ ਹਰ ਬੰਦੇ ਨੂੰ ਇਕ ਪਲੇਟਫਾਰਮ ਉਤੇ ਇਕੱਠੇ ਹੋਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਧਰਲੇ ਪੰਜਾਬ ਵਿਚ ਪਾਕਿਸਤਾਨੀ ਪੰਜਾਬ ਦੀ ਐਂਟਰਟੇਨਮੈਂਟ ਇਕੱਠੀ ਹੋ ਜਾਵੇ ਤਾਂ ਪੰਜਾਬੀ ਇੰਡਸਟਰੀ ਬਾਲੀਵੁੱਡ ਨੂੰ ਮਾਤ ਪਾ ਸਕਦੀ ਹੈ।

ਇਸੇ ਦੌਰਾਨ ਹੋਰ ਵੀ ਕਈ ਸਿਤਾਰਿਆਂ ਨੇ ਆਪਣੇ ਵਿਚਾਰ ਰੱਖੇ। ਤੁਹਾਨੂੰ ਦੱਸ ਦਈਏ ਕਿ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਪੀਟੀਸੀ ਪੰਜਾਬੀ ਉਤੇ ਹਰ ਬੁੱਧਵਾਰ ਰਾਤ 8.30 ਵਜੇ ਦਿਖਾਇਆ ਜਾਂਦਾ ਹੈ। ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ਉਤੇ ਵੀ ਦੇਖ ਸਕਦੇ ਹੋ।

ਹਰਜਿੰਦਰ ਛਾਬੜਾ – ਪਤਰਕਾਰ 9592282333