ਸੰਤ ਸਮਾਗਮ ਦਾ ਪੋਸਟਰ ਕੀਤਾ ਰਿਲੀਜ਼

ਕੈਪਸ਼ਨ - ਕਰਵਾਏ ਜਾਣ ਵਾਲੇ ਸੰਤ ਸਮਾਗਮ ਦਾ ਪੋਸਟਰ ਰਿਲੀਜ਼ ਕਰਦੇ ਹੋਏ ਪ੍ਰਬੰਧਕ। (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਦੀ ਦੇਖ ਰੇਖ ਹੇਠ ਕਰਵਾਏ ਜਾਣ ਵਾਲੇ ਸਲਾਨਾ ਸੰਤ ਸਮਾਗਮ ਦਾ ਪੋਸਟਰ ਸ਼੍ਰੀ ਰਾਮ ਕੁਮਾਰ ਕੈਲੋਂ ਦੀ ਪ੍ਰਧਾਨਗੀ ਹੇਠ ਰਿਲੀਜ਼ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰੀ ਕੈਲੋਂ, ਮਾ. ਅਸ਼ੋਕ ਕੁਮਾਰ ਮਿੱਠੇਵਾਲ, ਨੰਬਰਦਾਰ ਨਰਿੰਦਰ ਸਿੰਘ ਮਿੱਠੇਵਾਲ, ਸੋਨੂੰ ਚੱਕ ਗੁੱਜਰਾਂ, ਸੰਦੀਪ ਕੁਮਾਰ, ਸੂਬੇਦਾਰ ਰੇਸ਼ਮ ਸਿੰਘ, ਗੁਰਦਿਆਲ ਸਿੰਘ ਸੇਵਾ ਮੁਕਤ ਐਸ ਡੀ ਓ, ਗੁਰਮੁੱਖ ਸਿੰਘ ਲਿੱਟਾਂ, ਸਾਗਰ ਸਿੰਘ ਭਲਿਆਲਾਂ ਅਤੇ ਕ੍ਰਿਸ਼ਨ ਕੁਮਾਰ ਢੰਡਾ ਸਮੇਤ ਕਈ ਹੋਰ ਹਾਜ਼ਰ ਸਨ।