ਸੰਤ ਰਾਮਾ ਨੰਦ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ ‘ਅਵਾਜ਼’ ਅਤੇ ‘ਤਸਵੀਰ’ ਦੋ ਟਰੈਕ ਰਿਲੀਜ਼

ਸ਼ਾਮਚੁਰਾਸੀ, 22 ਮਈ (ਚੁੰਬਰ) (ਸਮਾਜ ਵੀਕਲੀ)— ਸੰਤ ਰਾਮਾ ਨੰਦ ਜੀ ਦੀ ਅਮਰ ਸ਼ਹੀਦੀ ਨੂੰ ਸਮਰਪਿਤ ਦੋ ਵੱਖ-ਵੱਖ ਧਾਰਮਿਕ ਟਰੈਕ ਗਾਇਕਾਂ ਵਲੋਂ ਰਿਲੀਜ਼ ਕੀਤੇ ਗਏ। ਅਸ਼ੋਕਾ ਇੰਟਰਟੇਨਮੈਂਟ ਅਤੇ ਮਨੀ ਚੋਹਾਨ ਦੀ ਪੇਸ਼ਕਸ਼ ਅਵਾਜ਼ ਟਰੈਕ ਨੂੰ ਗਾਇਕ ਬਲਜੀਤ ਬੰਗੜ ਨੇ ਗਾਇਆ ਹੈ। ਇਸ ਟਰੈਕ ਦੇ ਲੇਖਕ ਮਿਸ਼ਨਰੀ ਗੀਤਕਾਰ ਕਮਲ ਮੇਹਟਾਂ ਯੂ ਕੇ ਨੇ ਕਲਮਬੰਦ ਕੀਤਾ ਹੈ। ਜਿੰਨਾਂ ਨੇ ਇਸ ਟਰੈਕ ਬਾਰੇ ਦੱਸਿਆ ਕਿ ਇਸ ਦੇ ਪੇਸ਼ਕਾਰ ਰਾਜਵੀਰ ਗੰਗੜ ਯੂ ਐਸ ਏ ਹਨ। ਸੰਗੀਤ ਕਰਨ ਪ੍ਰਿੰਸ ਦਾ ਹੈ ਅਤੇ ਵੀਡੀਓ ਅਕਸ਼ੇ ਵਰਮਾ ਵਲੋਂ ਕੀਤਾ ਗਿਆ ਹੈ।
ਇਸੇ ਤਰਾਂ ‘ਤਸਵੀਰ’ ਨਾਮ ਦੇ ਟਾਇਟਲ ਹੇਠ ਰਾਮਾ ਨੰਦ ਜੀ ਦੀ ਸਮਰਪਿਤ ਕਰਕੇ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਸਭਰਵਾਲ ਆਰਟਸ ਯੂ ਏ ਈ ਨੇ ਪੇਸ਼ ਕੀਤਾ ਹੈ। ਇਸ ਟਰੈਕ ਨੂੰ ਸਿੰਗਰ ਮਨਵੀਰ ਰਾਣਾ ਨੇ ਗਾਇਆ ਹੈ। ਜਦ ਕਿ ਇਸ ਨੂੰ ਰਵੀ ਫਗਲਾਣਾ ਦੀ ਕਲਮ ਨੇ ਕਲਮਬੰਦ ਕੀਤਾ ਹੈ। ਵੀਡੀਓ ਰਕੇਸ਼ ਸਭਰਵਾਲ ਦਾ ਹੈ ਜਦ ਕਿ ਮਿਊਜਿਕ ਹਰਜਿੰਦਰ ਜਿੰਦੀ ਨੇ ਉਕਤ ਟਰੈਕ ਨੂੰ ਦਿੱਤਾ ਹੈ। ਇਸ ਤੇ ਪ੍ਰੋਡਿਊਸ ਯੋਗਰਾਜ ਜੱਸਲ ਹਨ।