ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਦੇ ਟਰੈਕ ‘ਤਰੀਕਾਂ’ ਦੀ ਸ਼ੂਟਿੰਗ ਮੁਕੰਮਲ

ਹੁਸ਼ਿਆਰਪੁਰ/ਸ਼ਾਮਚੁਰਾਸੀ 9 ਅਗਸਤ, (ਚੁੰਬਰ)(ਸਮਾਜ ਵੀਕਲੀ)– ਦੋਆਬੇ ਦੀ ਪ੍ਰਸਿੱਧ ਦੋਗਾਣਾ ਜੋੜੀ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਦੇ ਨਵੇਂ ਟਰੈਕ ‘ਤਰੀਕਾਂ’ ਦੀ ਸ਼ੁਟਿੰਗ ਮੁਕੰਮਲ ਹੋ ਗਈ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਜੋੜੀ ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਨੇ ਦੱਸਿਆ ਕਿ ਇਸ ਟਰੈਕ ਲਈ ਚੀਮਾ ਸਟੂਡੀਓ ਦੇ ਸੁੱਖੀ ਚੀਮਾ ਤੋਂ ਇਲਾਵਾ ਸੰਨੀ ਔਲਖ ਗਲੋਵੈਂਸੀ ਮੀਡੀਆ, ਕਮਲ ਲੁਬਾਣਾ, ਜੈਮਸ ਲੁਬਾਣਾ, ਪੀ ਬੀ 08 ਫਿਲਮ ਪ੍ਰੋਡਕਸ਼ਨ, ਸੁਖਜੀਤ ਸ਼ਰਮਾ, ਅਕਸ਼ੈ ਪ੍ਰੇਮੀ, ਗੋਰਾ ਗੁਣਾਚੌਰ, ਸੈਂਡੀ, ਮਨਪ੍ਰੀਤ, ਸੋਨੀ ਚੀਮਾ, ਭਾਨੂੰ ਸਮੇਤ ਕਈ  ਹੋਰਾਂ ਨੇ ਆਪਣੀ ਅਹਿਮ ਭੁਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁੱਚਾ ਰੰਗੀਲਾ ਅਨੇਕਾਂ ਦੋਗਾਣੇ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਉਨ•ਾਂ ਦਾ ‘ਬਦਮਾਸ਼ੀ’ ਟਰੈਕ ਸਰੋਤਿਆਂ ਵਿਚ ਬੇਹੱਦ ਚਰਚਿਤ ਰਿਹਾ। ‘ਤਰੀਕਾਂ’ ਟਰੈਕ ਲਈ ਵੀ ਉਹ ਸਰੋਤਿਆਂ ਤੋਂ ਅਜਿਹੀ ਆਸ ਰੱਖਦੇ ਹਨ ਕਿ ਉਹ ਇਸ ਨੂੰ ਵੀ ਦਿਲੋਂ ਰਜਵਾਂ ਪਿਆਰ ਦੇਣਗੇ।