ਸੁੱਖਾ ਗੋਬਿੰਦਪੁਰੀ ‘ਗੱਭਰੂ ਚੋਟੀ ਦਾ’ ਲੈ ਕੇ ਹੋ ਰਿਹਾ ਹਾਜ਼ਰ

ਹੁਸ਼ਿਆਰਪੁਰ/ਸ਼ਾਮਚੁਰਾਸੀ 1 ਅਗਸਤ, (ਚੁੰਬਰ) (ਸਮਾਜਵੀਕਲੀ)– ਨੌਜਵਾਨ ਗਾਇਕ ਸੁੱਖਾ ਗੋਬਿੰਦਪੁਰੀ ਆਪਣੇ ਟਰੈਕ ‘ਗੱਭਰੂ ਚੋਟੀ ਦਾ’ ਲੈ ਕੇ ਮਾਰਕੀਟ ਵਿਚ ਹਾਜ਼ਰੀ ਭਰ ਰਿਹਾ ਹੈ। ਇਸ ਸਬੰਧੀ ਪ੍ਰੋਜੈਕਟ ਮੈਨੇਜਰ ਨੇ ਦੱਸਿਆ ਕਿ ਇਸ ਟਰੈਕ ਨੂੰ ਐਮ ਜੇ ਪੀ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤਾ ਗਿਆ ਹੈ। ਜਿਸ ਦੇ ਗੀਤਕਾਰ ਸੂਰਜ ਹੁਸੈਨਪੁਰੀ ਹਨ ਅਤੇ ਪ੍ਰੋਡਿਊਸਰ ਕੁਲਦੀਪ ਗਿੱਲ ਹਨ। ਸੰਗੀਤ ਐਮ ਜੇ ਪੀ ਦਾ ਹੈ। ਉਕਤ ਟਰੈਕ ਦਾ ਰਿਲੀਜ਼ ਕੀਤਾ ਪੋਸਟਰ ਸ਼ੋਸ਼ਲ ਮੀਡੀਏ ਤੇ ਕਾਫ਼ੀ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਸੁੱਖਾ ਗੋਬਿੰਦਪੁਰੀ ਇਸ ਟਰੈਕ ਨਾਲ ਆਪਣੀ ਸੰਗੀਤਕ ਪਹਿਚਾਣ ਨੂੰ ਹੋਰ ਵੀ ਗੂੜਾ ਕਰੇਗਾ।