ਸਾਫ਼ਟਵੇਅਰ ਅਪਲੋਡ ਹੋਣ ਮਗਰੋਂ 4500 ਵਾਹਨਾਂ ਦੀ ਰਜਿਸਟ੍ਰੇਸ਼ਨ ਰੁਕੀ

ਨਵੇਂ ਵਾਹਨ ਲੈਣ ਤੋਂ ਬਾਅਦ ਆਰ.ਸੀ. ਦੇ ਪੈਸੇ ਜਮ੍ਹਾਂ ਹੋਣ ’ਤੇ ਅਪਰੂਵਲ ਦੇ ਬਾਵਜੂਦ ਪੀਬੀ 10 ਨੰਬਰਾਂ ਦੀਆਂ ਕਰੀਬ 4500 ਆਰ.ਸੀਜ਼ ਦੇ ਪ੍ਰਿੰਟ ਉਡੀਕ ’ਚ ਲਟਕੇ ਹੋਏ ਹਨ। ਕਿਉਂਕਿ ਹਾਈ ਸੁਰੱਖਿਆ ਨੰਬਰ ਪਲੇਟ ਸ਼ੁਰੂ ਹੋਣ ਦੇ ਬਾਅਦ ਅਪਡੇਟ ਹੋਇਆ ਸਾਫ਼ਟਵੇਅਰ, ਬਿਨਾਂ ਨੰਬਰ ਪਲੇਟ ਦੀ ਫੀਸ ਦੇ ਫਾਈਲ ਅਪਰੂਵ ਨਹੀਂ ਕਰ ਰਿਹਾ ਜਿਸ ਕਾਰਨ ਆਰ.ਟੀ.ਏ ਦਫ਼ਤਰ ’ਚ ਜਨਵਰੀ ਤੇ ਫਰਵਰੀ ਦੀਆਂ ਕਰੀਬ 4500 ਆਰਸੀਜ਼ ਦੀ ਡਾਕ ਪੈਡਿੰਗ ਪਈਆਂ ਹਨ। ਦਰਅਸਲ, ਜਨਵਰੀ ਤੇ ਫਰਵਰੀ ਮਹੀਨੇ ’ਚ ਗੱਡੀ ਲਿਆਉਣ ਵਾਲਿਆਂ ਦੀ ਆਰ.ਸੀਜ਼. ਆਰਟੀਏ ਦਫ਼ਤਰ ਤੋਂ ਨਹੀਂ ਬਣੀ ਸੀ। ਹਾਲਾਂਕਿ, ਉਨ੍ਹਾਂ ਦੀ ਆਰ.ਸੀਜ਼ ਅਪਰੂਵ ਹੋ ਚੁੱਕੀ ਸੀ। ਪਰ, ਹਾਈ ਸੁਰੱਖਿਆ ਨੰਬਰ ਪਲੇਟ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦਾ ਪ੍ਰਿੰਟ ਨਹੀਂ ਨਿਕਲ ਪਾਇਆ। ਦਫ਼ਤਰ ਕਲਰਕਾਂ ਦਾ ਕਹਿਣਾ ਹੈ ਕਿ ਹਾਈ ਸੁਰੱਖਿਆ ਨੰਬਰ ਪਲੇਟ ਹੋਣ ਤੋਂ ਦਫ਼ਤਰ ਦਾ ਸਾਫ਼ਟਵੇਅਰ ਅਪਡੇਟ ਹੋਇਆ ਸੀ। ਇਸ ਲਈ ਜਦੋਂ ਤੱਕ ਨੰਬਰ ਪਲੇਟ ਜਮ੍ਹਾਂ ਨਾ ਹੋਵੇ, ਸਾਫ਼ਟਵੇਅਰ ਆਰ.ਸੀ. ਪ੍ਰਿੰਟ ਨਹੀਂ ਕੱਢ ਸਕਦਾ, ਪਰ ਹਾਈ ਸੁਰੱਖਿਆ ਨੰਬਰ ਪਲੇਟਾਂ ਦਾ ਕੰਮ ਸ਼ੁਰੂ ਹੋਏ ਨੂੰ ਹਾਲੇ ਸਿਰਫ਼ 17 ਦਿਨ ਹੀ ਹੋਏ ਹਨ। ਜਦੋਂ ਕਿ ਇਸ ਤੋਂ ਪਹਿਲਾਂ ਦੀਆਂ ਆਰ.ਸੀਜ਼ ਲਟਕੀਆਂ ਹੋਈਆਂ ਹਨ।