ਸਾਊਥਾਲ ਵਿਖੇ ਮੁਟਿਆਰਾਂ ਨੇ ਤੀਆਂ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ 

ਲੰਡਨ – (ਰਾਜਵੀਰ ਸਮਰਾ) ਲੰਡਨ ਦੇ ਸ਼ਹਿਰ ਸਾਊਥਾਲ ਵਿਖੇ ਅੱਜ ਪੰਜਾਬੀ ਮੁਟਿਆਰਾਂ ਦਾ ਸਾਉਣ ਮਹੀਨੇ ਚ ਮਨਾਇਆ ਜਾਣ ਵਾਲਾ ਤੀਆਂ ਦੇ ਤਿਓਹਾਰ ਨੂੰ ਸਮਰਪਿਤ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ”ਤੀਆਂ ਯੂ .ਕੇ ਦੀਆਂ ”ਆਯੋਜਿਤ ਕੀਤਾ ਗਿਆ | ਗੋਲਡਨ ਵਿਰਸਾ ਯੂ.ਕੇ ਵਲੋਂ ਆਯੋਜਿਤ ਉਕਤ ਸੱਭਿਆਚਾਰਕ ਪ੍ਰੋਗਰਾਮ ਦੀ ਅਗਵਾਈ ਗੋਲਡਨ ਵਿਰਸਾ ਯੂ.ਕੇ ਦੀ ਡਾਇਰੈਕਟਰ ਰਾਜਨਦੀਪ ਕੌਰ ਸਮਰਾ ਤੇ ਹਰਜਿੰਦਰ ਕੌਰ ਗਰੇਵਾਲ ਨੇ ਕੀਤੀ| ਉਕਤ ਪ੍ਰਭਾਵਸ਼ਾਲੀ ਸਮਾਗਮ ਜੋ ਪਿਛਲੇ 3  ਹਫਤਿਆਂ ਤੋਂ ਨਿਰੰਤਰ ਚਲਦਾ ਆ ਰਿਹਾ ਸੀ |ਜਿਸ ਦੌਰਾਨ ਪੰਜਾਬਣ ਮੁਟਿਆਰਾਂ ਵਲੋਂ ਹਰ ਹਫਤੇ  ਜਾਗੋ ਤੋਂ ਇਲਾਵਾ ਪੰਜਾਬਣਾ ਦੇ ਮੁੱਖ ਨਾਚਾਂ ਦੀਆ ਵੰਨਗੀਆਂ ਦੀ ਪੇਸ਼ਕਾਰੀ ਹੁੰਦੀ ਸੀ | ਜਦਕਿ ਨਵੇਂ ਹਫਤੇ ਦੌਰਾਨ ਯੂ.ਕੇ ਦੇ ਵੱਖ-ਵੱਖ ਹਿੱਸਿਆਂ ਦੀਆ ਮੁਟਿਆਰਾਂ ਨੇ ਉਤਸ਼ਾਹ ਨਾਲ ਵੱਡੀ ਗਿਣਤੀ ਚ ਹਿੱਸਾ ਲਿਆ | ਲਹਿੰਗੇ,ਘੱਗਰੇ ਤੇ ਪੰਜਾਬੀ ਪਹਿਰਾਵੇ ਚ ਸਜੀਆਂ ਮੁਟਿਆਰਾਂ ਨੇ ਖੂਬ ਗਿੱਧਾ ਪਾਇਆ |
               ਮੈਡਮ ਹਰਜਿੰਦਰ ਕੌਰ ਗਰੇਵਾਲ , ਨਸੀਬ ਕੌਰ ਮੱਲ੍ਹੀ, ਛਿੰਦੋ ਗਰੇਵਾਲ , ਕੁਲਵੰਤ ਕੌਰ, ਚਰਨਜੀਤ ਕੌਰ, ਗਗਨ ਬਰਾੜ, ਕਮਲਜੀਤ ਧਾਮੀ , ਕਿਰਨ ਕੌਰ  ਦੀ ਦੇਖ ਰੇਖ ਹੇਠ  ਆਯੋਜਿਤ ਉਕਤ ਸਮਾਗਮ ਚ ਮੁਟਿਆਰਾਂ ਨੇ ਸਾਊਥਾਲ ਦੀਆ ਸੜਕਾ ਤੇ  ਜਾਗੋ ਕੱਢੀ ਜੋ ਲੋਕਾ ਲਈ ਵਿਸ਼ੇਸ਼ ਖਿੱਚ ਦਾ ਕੇਦਰ ਬਣੀ | ਤੀਆਂ ਦੇ ਸੱਜੇ ਉਕਤ ਸਮਾਗਮ ਦੌਰਾਨ ਈਲਿੰਗ ਸਾਊਥਾਲ ਦੇ ਡਿਪਟੀ ਮੇਅਰ ਮੁਨੀਰ ਅਹਿਮਦ ਅਤੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਆਪਣੀਆਂ ਪਤਨੀਆਂ ਨਾਲ ਸ਼ਿਰਕਤ ਕੀਤੀ|ਤੀਆਦੇ  ਮੇਲੇ ਮੌਕੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਪਹਿਰਾਵੇ ਤੋਂ ਇਲਾਵਾ ਘੜੇ, ਗਾਗਰਾਂ, ਛੱਜਾ , ਮਧਾਣੀਆਂ , ਚਰਖੇ ,ਛਨੇ , ਗਲਾਸ , ਕਾੜਨੇ, ਛਕਾਲੇ ਆਦਿ ਤੋਂ ਇਲਾਵਾ  ਫੁਲਕਾਰੀਆ ਤੇ ਨਾਲ ਸੰਬੰਧਿਤ ਮਹਿਲਾਵਾਂ ਦੇ ਗਹਿਣਿਆਂ ਦੀ ਸਪੈਸਲ ਪ੍ਰਦਰਸ਼ਨੀ ਵੀ ਲਗਾਈ ਗਈ| ਠੇਠ ਪੰਜਾਬੀ ਬੋਲੀਆਂ ਤੇ ਪੰਜਾਬਣ ਮੁਟਿਆਰਾਂ ਨੇ ਖੂਬ ਨੱਚ-ਨੱਚ ਕੇ ਧਮਾਲਾਂ ਪਾਈਆ| ਤੀਆਂ ਦੇ ਮੇਲੇ ਚ ਪਹੁੰਚੇ ਪੰਜਾਬੀ ਕਲਾਕਾਰਾਂ ਤੇ ਪੰਜਾਬੀ ਦਰਸ਼ਕਾਂ ਦੇ ਖਾਣ -ਪੀਣ ਲਈ ਪੰਜਾਬ ਦੇ ਮੁੱਖ ਪਕਵਾਨਾਂ ਦੇ ਲੰਗਰ ਲਗਾਏ ਗਏ| ਮੇਲਾ ਪ੍ਰਬੰਧਕਾਂ ਵਲੋਂ ਨਿਰਮਲਾ ਸ਼ਰਮਾ  , ਨਵਨੀਤ ਕੌਰ, ਰੇਖਾ ਰੁੜਕੀ, ਰੇਸ਼ਮ ਚੋਹਾਨ  ,ਨੀਰੂ ਹੀਰ, ਪਰਮ  ਸੰਧਾਵਾਲੀਆ ਤੇ ਟੀ.ਵੀ ਕਲਾਕਾਰ ਰੂਪਦਵਿੰਦਰ ਕੌਰ , ਮੋਹਨਜੀਤ ਕੌਰ ਬਸਰਾ , ਕੌਸਲਰ ਮਹਿੰਦਰ ਕੌਰ  ਮਿੱਢਾ ਤੇ ਕੌਸਲਰ ਜਸਬੀਰ ਕੌਰ ਆਨੰਦ, ਮਿਸਿਜ ਅਹਿਮਦ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ|
          ਤੀਆਂ ਦੇ ਮੇਲੇ ਦੀਆ ਵਿਸ਼ੇਸ਼ ਮਹਿਮਾਨ ਉਕਤ  ਮਹਿਲਾਵਾਂ ਨੂੰ ਡਿਪਟੀ ਮੇਅਰ ਮੁਨੀਰ ਅਹਿਮਦ ਤੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਮਹਿਲਾਵਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਤੀਆਂ ਦਾ ਤਿਓਹਾਰ ਸਾਡੇ ਅਮੀਰ ਪੰਜਾਬੀ ਵਿਰਸੇ ਦਾ ਮੁੱਖ ਤਿਓਹਾਰ ਹੈ| ਜੋ ਮਹਿਲਾਵਾਂ ਨੂੰ ਇਕ ਮੰਚ ਤੇ ਮਿਲਜੁਲ ਕੇ ਆਪਣੀਆਂ ਭਾਵਨਾਵਾਂ ਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਤੇ ਇਹ ਤਿਓਹਾਰ ਸਾਉਣ ਮਹੀਨੇ ਚ ਹੀ ਮਨਾਇਆ ਜਾਂਦਾ ਹੈ|
ਕੇਪ੍ਸਨ-ਲੰਡਨ ਦੇ ਸ਼ਹਿਰ ਸਾਊਥਾਲ ਚ ਗੋਲਡਨ  ਵਿਰਸਾ ਯੂ.ਕੇ ਵਲੋ  ਆਯੋਜਿਤ ਤੀਆਂ ਦੇ ਤਿਓਹਾਰ ਸਬੰਧੀ ਆਕਰਸ਼ਿਤ ਦ੍ਰਿਸ਼ ……