ਸਵਿਤਾਜ ਬਰਾੜ ਦੇ ਸਿੰਗਲ ਟਰੈਕ ‘ਨਖਰਿਆਂ ਵਾਲੀ’ ਦਾ ਪੋਸਟਰ ਰਿਲੀਜ਼

ਸ਼ਾਮਚੁਰਾਸੀ, 22 ਮਈ (ਚੁੰਬਰ) (ਸਮਾਜ ਵੀਕਲੀ)– ਓਲਡ ਸਕੋਲ ਮਿਊਜਿਕ ਕੰਪਨੀ ਵਲੋਂ ਸਵ. ਗਾਇਕ ਰਾਜ ਬਰਾੜ ਦੀ ਪੁੱਤਰੀ ਸਵਿਤਾਜ ਬਰਾੜ ਦਾ ਸਿੰਗਲ ਟਰੈਕ ‘ਨਖਰਿਆਂ ਵਾਲੀ’ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਰਿਲੀਜ਼ ਕੀਤਾ ਗਿਆ। ਹੁਸਨ ਦੀ ਮਲਿਕਾ ਗਾਇਕਾ ਸਵਿਤਾਜ ਬਰਾੜ ਦੇ ਇਸ ਟਰੈਕ ਨੂੰ ਦੇਸੀ ਰੂਡਸ ਵਲੋਂ ਮਿਊਜਿਕ ਦਿੱਤਾ ਗਿਆ ਹੈ। ਜਦਕਿ ਇਸ ਟਰੈਕ ਨੂੰ ਗੁਰਸਾਂਝ ਵਲੋਂ ਕਲਮਬੱਧ ਕੀਤਾ ਗਿਆ। ਇਸ ਦੇ ਡਾਇਰੈਕਟਰ ਦਿਲਸ਼ੇਰ ਸਿੰਘ, ਖੁਸ਼ਪਾਲ ਸਿੰਘ ਹਨ। ਇਸ ਟਰੈਕ ਦੀ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜਾਰ ਹੈ। ਸ਼ੋਸ਼ਲ ਮੀਡੀਏ ਤੇ ਇਸ ਪੋਸਟਰ ਦੀ ਹਾਈ ਫਾਈ ਪੱਧਰ ਤੇ ਸੰਗੀਤ ਪ੍ਰੇਮੀਆਂ ਵਲੋਂ ਪ੍ਰੋਸ਼ਨ ਕੀਤੀ ਗਈ। ਜੋ ਟਰੈਕ ਦੀ ਕਾਮਯਾਬੀ ਲਈ ਹਾਂ ਪੱਖੀ ਸੰਦੇਸ਼ ਹੈ।